post

Jasbeer Singh

(Chief Editor)

Patiala News

ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਸਕੂਲਾਂ ਵਿੱਚ ਲਾਜ਼ਮੀ ਤੌਰ ਤੇ ਹੋਵੇ, ਮਨੋਵਿਗਿਆਨਿਕ ਜਾਗਰੂਕਾ ਪ੍ਰੋਗਰਾਮ ਮੌਡੂ

post-img

ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਸਕੂਲਾਂ ਵਿੱਚ ਲਾਜ਼ਮੀ ਤੌਰ ਤੇ ਹੋਵੇ, ਮਨੋਵਿਗਿਆਨਿਕ ਜਾਗਰੂਕਾ ਪ੍ਰੋਗਰਾਮ ਮੌਡੂਉਲਜ਼ :ਪੰਜਾਬੀ ਯੂਨੀਵਰਸਿਟੀ ਦੀ ਖੋਜ ਦਾ ਸੁਝਾਅ -ਖੋਜ ਦੇ ਨਤੀਜੇ ਸਾਬਤ ਕਰਦੇ ਹਨ ਕਿ ਲੜਕੇ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਸਕਦੇ ਹਨ -ਮਨੋਵਿਗਿਆਨਕ ਮੌਡੂਉਲਜ਼ ਸਕੂਲ ਪਾਠਕ੍ਰਮ ਨਾਲ ਕੀਤਾ ਜਾ ਸਕਦਾ ਬੱਚਿਆਂ ਨੂੰ ਸੁਚੇਤ ਅਤੇ ਸੁਰੱਖਿਅਤ -511 ਵਿਦਿਆਰਥੀਆਂ ਉੱਤੇ ਕੀਤਾ ਪ੍ਰਯੋਗ ਅਤੇ 200 ਪੀੜੀਤ ਬੱਚੇ ਦੀ ਕੀਤੀ ਗਈ ਪਛਾਣ ਪਟਿਆਲਾ, 10 ਜੂਨ : ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਨਿਰਧਾਰਿਤ ਕਰਨ ਲਈ ਮੁੱਢਲੇ ਸਰੋਤ ਵੱਜੋਂ ਜਾਣੇ ਜਾਂਦੇ ਹਨ।ਜੇਕਰ ਇਹ ਬੱਚੇ ਹੀ ਕਿਸੇ ਸਰੀਰਿਕ ਜਾਂ ਮਾਨਸਿਕ ਸੰਕਟ ਵਿਚੋਂ ਦੀ ਗੁਜ਼ਰ ਰਹੇ ਹੋਣ ਤਾਂ ਉਸ ਸਮਾ ਜਦੇ ਵਿਕਾਸ ਦੀ ਸਥਿਤੀ ਕੋਈ ਬਹੁਤੀ ਸੁਖਾਵੀਂ ਨਹੀਂ ਸਮਝੀ ਜਾ ਸਕਦੀ। ਵਿਸ਼ਵ ਪੱਧਰ ਉਤੇ ਕਿਸ਼ੋਰ ਅਵਸਥਾ ਤੋਂ ਪਹਿਲਾਂ ਹੀ ਬੱਚੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਸਾਡੇ ਦੇਸ਼ ਵਿਚ ਵੀ ਬੱਚੇ ਇਸ ਮਾੜੀ ਅਲਾਮਤ ਦੇਖਤਰੇ ਹੇਠ ਆ ਚੁੱਕੇ ਹਨ ਕਿਉਂਕਿ ਜਾਗਰੂਕਤਾ ਅਤੇ ਮਨੋਵਿਗਿਆਨਕ ਵਿਧੀ ਤੇ ਵਸੀਲੇ ਵਿਆਪਕ ਤੌਰ ਤੇ ਲਾਗੂ ਨਾ ਹੋਣ ਕਾਰਨ ਜ਼ਿਆਦਾ ਤਰ ਮਾਪੇ ਅਤੇ ਅਧਿਆਪਕ ਜਿਨਸੀ ਸ਼ੋਸ਼ਣ ਦੇ ਵਿਵਹਾਰਕ ਲੱਛਣਾਂ ਤੋਂ ਜਾਣੂ ਹੋਣ ਤੋਂ ਅਸਮਰੱਥ ਹਨ। ਇਨ੍ਹਾਂ ਭੋਲੇ-ਭਾਲੇ ਅਤੇ ਮਾਸੂਮ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਦੇ ਪਰਕੋਪ ਤੋਂ ਨਿਜ਼ਾਤ ਦਿਵਾਉਣ ਦੇ ਮਕਸਦ ਨਾਲ ਪਹਿਲਤਾ ਦੇ ਆਧਾਰ ਤੇ ਇਹ ਖੋਜ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਖੋਜਾਰਥੀ ਰੂਪਵੰਤ ਕੌਰ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਪਟਿਆਲਾ ਵਿਖੇ ਬਾਲ ਸੁਰੱਖਿਆ ਅਫ਼ਸਰ ਵੱਜੋਂ ਸੇਵਾ ਨਿਭਾ ਰਹੇ ਹਨ, ਵੱਲੋਂ ਡਾ. ਨੈਨਾ ਸ਼ਰਮਾ ਅਤੇ ਡਾ. ਗੁਰਮਿੰਦਰ ਸੋਖੀ ਦੀ ਯੋਗ ਅਗਵਾਈ ਹੇਠ ਕੀਤੇ ਗਈ। ਰੂਪਵੰਤ ਕੌਰ ਵੱਲੋਂ ਕੀਤੀ ਇਸ ਖੋਜ ਕਾਰਜ ਦੌਰਾਨ ਅਜਿਹੇ ਨਤੀਜੇ ਸਾਹਮਣੇ ਆਏ ਹਨ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਮਨੋਵਿਗਿਆਨਕ ਜਾਗਰੂਕਤਾ ਪ੍ਰੋਗਰਾਮ ਮਾਡਿਊਲ ਜਿਨਸੀ ਸ਼ੋਸ਼ਣ ਵਿਰੁੱਧ ਜਾਗਰੂਕਤਾ ਵਧਾਉਣ ਅਤੇ ਇੰਟਰ ਵੈਂਸ਼ਨ ਪਹੁੰਚ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਇਹ ਜਾਗਰੂਕਤਾ ਪ੍ਰੋਗਰਾਮ ਮਾਡਿਊਲ ਪੂਰੇ ਪੰਜਾਬ ਅਤੇ ਇਸ ਤੋਂ ਬਾਹਰ ਦੇ ਸਕੂਲਾਂ ਵਿਚ ਅਪਣਾਏ ਜਾ ਸਕਦੇ ਹਨ। ਖੋਜਾਰਥੀ ਰੂਪਵੰਤ ਕੌਰ ਨੇ ਦੱਸਿਆ ਕਿ ਇਸ ਖੋਜਕਾਰਜ ਅਧੀਨ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿਚੋਂ ਕਿਸ਼ੋਰ ਅਵਸਥਾ 9 ਤੋਂ 12 ਸਾਲ ਦੀ ਉਮਰ ਦੇ ਕੁੱਲ 511 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ ।ਇਸ ਖੋਜ ਕਾਰਜ ਨੂੰ ਚਾਰ ਪੜਾਅ ਵਿਚ ਪੂਰਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਜਾਗਰੂਕਤਾ ਪ੍ਰੋਗਰਾਮ ਰਾਹੀਂ ਬੱਚਿਆ ਨੂੰ ਜਾਗਰੂਕ ਕੀਤਾ ਗਿਆ ।ਦੂਜੇ ਅਤੇ ਤੀਜੇ ਪੜਾਅ ਵਿਚ ਮਿਕਸ ਮੈਥਡਡਿਜ਼ਾਈਨ ਰਾਹੀਂ ਜਿਨਸੀ ਸ਼ੋਸ਼ਣ ਤੋਂ ਪੀੜਤ 200 ਬੱਚਿਆਂ ਦੀ ਪਛਾਣ ਕੀਤੀ ਗਈ ਅਤੇ ਇਸਦੇ ਜੋਖਮ ਕਾਰਕਾਂ ਦਾ ਪਤਾ ਵੀ ਲਗਾਇਆ।ਇਸਦੇ ਨਾਲ ਹੀ ਜਿਨਸੀ ਸ਼ੋਸ਼ਣ ਦੀ ਗੰਭੀਰਤਾ ਨੂੰ ਹੀ ਸਮਝਿਆ ਗਿਆ ।ਇਸ ਖੋਜ ਕਾਰਜ ਦੇ ਚੌਥੇ ਪੜਾਅ ਵਿਚ ਪੀੜਤ ਬੱਚਿਆਂ ਨੂੰ ਜ਼ਰੂਰਤ ਅਨੁਸਾਰ ਮਨੋਵਿਗਿਆਨਕ ਅਤੇ ਡਾਕਟਰੀ ਜਾਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਕਿਉਂਕਿ ਅਜਿਹੇ ਕਿਸੇ ਵੀ ਦੁਰਵਿਵਹਾਰ ਦੀ ਪਛਾਣ ਤੇ ਲਿੰਕੇਜ ਏਕੀਕ੍ਰਿਤ ਸਹਾਇਤਾ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਦੌਰਾਨ ਡਾ. ਨੈਨਾ ਸ਼ਰਮਾ ਨੇ ਦੱਸਿਆ ਕਿ ਖੋਜ ਨਤੀਜਿਆਂ ਅਨੁਸਾਰ ਇਸ ਸਥਿਤੀ ਦਾ ਸਾਹਮਣਾ ਕਰਨ ਹਿਤ ਨਕਾਰਾਤਮਕ ਭਾਵਨਾਵਾਂ ਨਾਲ ਨਜਿੱਠਣ ਲਈ ਸਵੈ-ਪ੍ਰਭਾਵਸ਼ੀਲਤਾ ਤੇ ਜ਼ੋਰ ਦੇਣ ਵਾਲੇ ਮਾਡਿਊਲਾਂ ਨੂੰ ਸਕੂਲ ਪਾਠਕ੍ਰਮ ਵਿਚ ਜੋੜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇੱਕ ਇਹ ਪੱਖ ਵੀ ਸਾਹਮਣੇ ਆਇਆ ਕਿ ਲੜਕੇ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਸਕਦੇ ਹਨ।ਡਾ ਗੁਰਮਿੰਦਰ ਸੋਖੀ ਨੇ ਦੱਸਿਆ ਹੈ ਕਿ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਅਪਰਾਧੀ ਬੱਚਿਆਂ ਦੇ ਜਾਣ-ਪਛਾਣ ਵਾਲੇ ਹੀ ਪਾਏ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਸਰਕਾਰੀ ਸੰਸਥਾਵਾਂ, ਸਕੂਲ ਅਤੇ ਗੈਰ-ਸਰਕਾਰੀ ਸੰਗਠਨ ਅੱਗੇ ਆਉਣ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਰੂਪਵੰਤ ਕੌਰ ਅਤੇ ਨਿਗਰਾਨ ਡਾ. ਨੈਨਾ ਸ਼ਰਮਾ ਅਤੇ ਡਾ. ਗੁਰਮਿੰਦਰ ਸੋਖੀ ਨੂੰ ਇਸ ਖੋਜ ਲਈ ਵਧਾਈ ਦਿੰਦਿਆ ਕਿਹਾ ਕਿ ਅਜਿਹੀ ਖੋਜ ਬੱਚਿਆਂ ਦੀ ਜੀਵਨ ਸੁਰੱਖਿਆ ਅਤੇ ਮਾਨਸਿਕਤਨਾਅ ਨੂੰ ਸਮਝਣ ਲਈ ਬਹੁਤ ਅਸਰਦਾਰ ਸਿੱਧ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਜਦੋਂ ਮਾਨਸਿਕ ਸਿਹਤ ਦਾ ਮਾਮਲਾ ਬੱਚਿਆ ਦੀ ਪਰਵਰਿਸ਼ ਅਤੇ ਪੜ੍ਹਾਈ ਵਿਚ ਮਹੱਤਵ ਗ੍ਰਹਿਣ ਕਰ ਰਿਹਾ ਹੈ ਤਾਂ ਇਸ ਤਰ੍ਹਾਂ ਦੇ ਖੋਜ ਕਾਰਜ ਨਾਲ ਹੀ ਸਮਾਜ ਵਿਚ ਬੱਚਿਆਂ ਦੇ ਵੱਧ ਰਹੇ ਜਿਨਸੀ ਸ਼ੋਸ਼ਣ ਵਿਰੁੱਧ ਜਾਗਰੂਕਤਾ ਲਿਆਉਣ ਅਤੇ ਮਨੋਵਿਗਿਆਨਕ ਵਧੀ ਰਾਹੀਂ ਬੱਚਿਆ ਦੇ ਉੱਜਵਲ ਭਵਿੱਖ ਅਤੇ ਖੁਸ਼ਹਾਲ ਜੀਵਨ ਲਈ ਅਹਿਮ ਯੋਗਦਾਨ ਪਾਇਆ ਜਾ ਸਕਦਾ ਹੈ।

Related Post