Patiala News
0
ਪ੍ਰਾਚੀਨ ਭੂਤਨਾਥ ਮੰਦਰ ’ਚ ਚਾਰ ਦੀਵਾਰੀ ਬਣਾਉਣ ਦਾ ਕੰਮ ਸ਼ੁਰੂ, ਲੋਕਾਂ ਦਾ ਮਿਲ ਰਿਹਾ ਵੱਡਾ ਸਹਿਯੋਗ : ਸੁਸ਼ੀਲ ਨਈਅਰ
- by Jasbeer Singh
- March 29, 2024
ਪਟਿਆਲਾ, 29 ਮਾਰਚ (ਜਸਬੀਰ) : ਪਟਿਆਲਾ ਸ਼ਹਿਰ ਦੇ ਸਨੋਰੀ ਅੱਡੇ ਵਿਚ ਸਥਿਤ ਪ੍ਰਸਿੱਧ ਪ੍ਰਾਚੀਨ ਭੂਤਨਾਥ ਮੰਦਰ ਵਿਖੇ ਚਾਰ ਦੀਵਾਰੀ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸ੍ਰੀ ਭੂਤਨਾਥ ਮੰਦਰ ਕਮੇਟੀ ਦੇ ਪ੍ਰਧਾਨ ਵਰਿੰਦਰ ਖੰਨਾ ਅਤੇ ਉਪ ਪ੍ਰਧਾਨ ਸੁਸ਼ੀਲ ਨਈਅਰ ਦੀ ਨਿਗਰਾਨੀ ਹੇਠ ਇਹ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੁਸ਼ੀਲ ਨਈਅਰ ਨੇ ਕਿਹਾ ਕਿ ਮੰਦਰ ਪਰਿਸਰ ਦੇ ਵਿਸਤਾਰ ਲਈ ਮੰਦਰ ਦੇ ਚਾਰੇ ਪਾਸੇ ਦੀਵਾਰ ਦਾ ਨਿਰਮਾਣ ਪਟਿਆਲਾ ਦੇ ਨਾਲ ਨਾਲ ਪੰਜਾਬ ਭਰ ਦੇ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੰਦਰ ਵਿਚ ਆਉਣ ਵਾਲੇ ਭਗਤਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਕਰਕੇ ਹੋਰ ਨਿਰਮਾਣ ਕਾਰਜ ਤੇਜ਼ ਕੀਤੇ ਜਾਣਗੇ। ਸ੍ਰੀ ਭੂਤਨਾਥ ਮੰਦਰ ਕਮੇਟੀ ਦੇ ਮੈਂਬਰਾਂ ਨੇ ਸਾਰੇ ਭਗਤਾਂ ਨੂੰ ਅਪੀਲ ਕੀਤੀ ਕਿ ਮੰਦਰ ਦੇ ਨਿਰਮਾਣ ਕਾਰਜਾਂ ਨੂੰ ਲੈ ਕੇ ਵੱਧ ਚੜ੍ਹ ਕੇ ਸਹਿਯੋਗ ਕਰਨ।
