ਸ਼ੋ੍ਰਮਣੀ ਅਕਾਲੀ ਦਲ ਪੰਜਾਬ ਬਚਾਉ ਯਾਤਰਾ ਹਲਕਾ ਘਨੋਰ ਵਿਖੇ 3 ਅਪ੍ਰੈਲ ਨੂੰ ਪਹੰੁਚੇਗੀ
- by Jasbeer Singh
- April 1, 2024
ਪਟਿਆਲਾ, 1 ਅਪ੍ਰੈਲ (ਜਸਬੀਰ) : ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੱਢੀ ਜਾ ਰਹੀ ਪੰਜਾਬ ਬਚਾਉ ਯਾਤਰਾ 3 ਅਪ੍ਰੈਲ ਨੂੰ ਹਲਕਾ ਘਨੌਰ ਵਿਖੇ ਪਹੁੰਚੇਗੀ। ਜਿਸ ਦੇ ਸਬੰਧ ਵਿਚ ਹਲਕਾ ਇੰਚਾਰਜ਼ ਭੁਪਿੰਦਰ ਸਿੰਘ ਸੇਖੁਪੁਰ ਵੱਲੋਂ ਧੁੰਆਂਧਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਹਲਕਾ ਇੰਚਾਰਜ਼ ਭੁਪਿੰਦਰ ਸਿੰਘ ਸੇਖੁਪੁਰ ਨੇ ਵੱਲੋਂ ਦਿਨ ਰਾਤ ਇੱਕ ਕਰਕੇ ਹਰ ਵਰਕਰ ਅਤੇ ਆਗੂ ਤੱਕ ਪਹੰੁਚ ਕੀਤੀ ਜਾ ਰਹੀ ਹੈ। ਇਸ ਮੌਕੇ ਹਲਕਾ ਇੰਚਾਰਜ਼ ਭੁਪਿੰਦਰ ਸਿੰਘ ਸੇਖੁਪੁਰ ਨੇ ਦੱਸਿਆ ਕਿ ਇਹ ਯਾਤਰਾ ਸੀਲ ਮੰਦਿਰ ਤੋਂ ਸ਼ੁਰੂ ਹੋ ਕੇ ਚਪੜ, ਭੱਟਮਾਜਰਾ, ਸੇਖੁਪੁਰ, ਨਸੀਰਪੁਰ, ਲੰਜਾਂ, ਸਿਆਲੂ, ਬਘੌਰਾ, ਘਨੌਰ, ਕਾਮੀ, ਪਿੱਪਲ ਮੰਗੋਲੀ, ਸੰਧਾਰਸੀ ਤੋਂ ਹੁੰਦੀ ਹੋਈ ਮਰਦਾਂਪੁਰ ਵਿਖੇ ਖਤਮ ਹੋਵੇਗੀ। ਉਨ੍ਹਾਂ ਦੱਸਿਆ ਕਿ ਹਲਕਾ ਘਨੌਰ ਦੇ ਲੋਕਾਂ ਵਿਚ ਪੰਜਾਬ ਬਚਾਉ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ, ਕਿਉਂਕਿ ਹਲਕਾ ਘਨੋਰ ਦੇ ਲੋਕਾਂ ਨੇ ਹਮੇਸਾਂ ਹੀ ਅਕਾਲੀ ਦਲ ਦਾ ਸਾਥ ਦਿੱਤਾ ਹੈ ਅਤੇ ਪੰਜਾਬ ਦੇ ਜੋ ਹਾਲਾਤ ਹਨ ਉਨ੍ਹਾਂ ਮਾੜੇ ਹਲਾਤਾਂ ਵਿਚੋਂ ਸਿਰਫ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਇਨ੍ਹਾਂ ਹਲਾਤਾਂ ਵਿਚੋਂ ਬਾਹਰ ਕੱਢ ਸਕਦੀ ਹੈ। ਭੁਪਿੰਦਰ ਸਿੰਘ ਸੇਖੁਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਲੁੱਟਿਆ ਅਤੇ ਕੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ,ਕਿਉਂਕਿ ਪਹਿਲਾਂ ਕਾਂਗਰਸ ਨੇ ਪੰਜਾਬ ਦਾ ਘਾਣ ਕੀਤਾ ਅਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਦਾ ਘਾਣ ਕਰਨ ’ਤੇ ਉਤਾਰੂ ਹੋਈ ਪਈ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਯਾਤਰਾ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਜਗਾਇਆ ਜਾ ਰਿਹਾ ਹੈ। ਇਸ ਮੌਕੇ ਇਸ ਮੌਕੇ ਅਰਬਿੰਦਰ ਸਿੰਘ ਕੰਗ, ਮਾਸਟਰ ਦਵਿੰਦਰ ਸਿੰਘ ਟਹਿਲਪੁਰਾ, ਹਰਵਿੰਦਰ ਸਿੰਘ ਮਹਿਮਦਪੁਰ, ਅਮਰੀਕ ਸਿੰਘ ਲੋਚਮਾ, ਸਵਰਨ ਸਿੰਘ ਚਪੜ, ਗੁਰਵਿੰਦਰ ਸਿੰਘ ਰਾਮਪੁਰ, ਗੁਰਜਿੰਦਰ ਸਿੰਘ ਕਬੂਲਪੁਰ, ਅਵਤਾਰ ਸਿੰਘ ਸੰਭੂ, ਸੁੱਚਾ ਸਿੰਘ ਅਲੀਮਾਜਰਾ, ਪ੍ਰਕਾਸ਼ ਸਿੰਘ ਜਨਸੂਹਾ, ਹਰਵਿੰਦਰ ਸਿੰਘ ਚੀਮਾ, ਸੁਖਦੇਵ ਸਿੰਘ ਚੀਮਾ, ਇੰਦਰਜੀਤ ਸਿੰਘ ਚਲਹੇੜੀ, ਦੀਦਾਰ ਸਿੰਘ ਚਲਹੇੜੀ, ਪਰਮਿੰਦਰ ਸਿੰਘ ਘੱਗਰਸਰਾਏ ਅਤੇ ਬਲਜੀਤ ਸਿੰਘ ਘੱਗਰ ਸਰਾਏ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.