
ਡੀ. ਐਫ. ਐਸ. ਸੀ. ਨੇ ਕਰਵਾਈ ਅਨਾਜ ਮੰਡੀ ਪਟਿਆਲਾ ’ਚ ਕਣਕ ਦੀ ਬੋਲੀ ਸ਼ੁਰੂ
- by Jasbeer Singh
- April 12, 2024

ਪਟਿਆਲਾ, 12 ਅਪੈ੍ਰਲ (ਜਸਬੀਰ)-ਜ਼ਿਲਾ ਫੂਡ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੇ ਅੱਜ ਨਵੀਂ ਅਨਾਜ ਮੰਡੀ ਪਟਿਆਲਾ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾ ਦਿੱਤੀ। ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਤਾਪਮਾਨ ਵਧਣ ਕਾਰਨ ਕਣਕ ਦੀ ਆਮਦ ਮੰਡੀਅ ’ਚ ਤੇਜ਼ੀ ਹੋ ਗਈ ਹੈ ਤੇ ਡੀ. ਐਫ. ਐਸ. ਸੀ. ਨੇ ਪਟਿਆਲਾ ਵਿਖੇ ਕਣਕ ਦੀ ਖਰੀਦ ਦੀ ਸ਼ੁਰੂਆਤ ਵੀ ਕਰਵਾ ਦਿੱਤੀ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਫਸਲ ਨੂੰ ਸੁਕਾ ਕੇ ਮੰਡੀਆਂ ’ਚ ਲਿਆਉਣ ਤਾਂ ਕਿ ਖਰੀਦ ਕਰਨ ਵੇਲੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਡੀ. ਐਫ. ਐਸ. ਸੀ. ਨੇ ਪਨਗ੍ਰੇਨ ਖਰੀਦ ਏਜੰਸੀ ਦੀ ਬੋਲੀ ਸ਼ੁਰੂ ਕਰਵਾਈ ਹੈ। ਇਥੇ ਦੱਸਣਯੋਗ ਹੈ ਕਿ ਕਣਕ ਦੀ ਫਸਲ ਇਸ ਵਾਰ ਥੋੜੀ ਦੇਰੀ ਨਾਲ ਪੱਕਣ ਕਾਰਨ ਖਰੀਦ ਥੋੜੀ ਦੇਰੀ ਨਾਲ ਸ਼ੁਰੂ ਹੋਈ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਤਾਪਮਾਨ ਵਿਚ ਹੋਏ ਵਾਧੇ ਦੇ ਕਾਰਨ ਮੰਡੀਆਂ ’ਚ ਇਕਦਮ ਝੋਨੇ ਦੀ ਆਮਦ ਤੇਜ਼ ਹੋ ਗਈ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ, ਮੰਡੀਕਰਨ ਬੋਰਡ ਦੇ ਡਿਪਟੀ ਡੀ. ਐਮ. ਓ. ਪ੍ਰਬਲੀਨ ਸਿੰਘ ਚੀਮਾ ਪਨਗ੍ਰੇਨ ਇੰਸਪੈਕਟਰ ਮਨੂੰ ਮੌਦਗਿਲ, ਵੇਅਰ ਹਾਊਸ ਇੰਸਪੈਕਟਰ ਭੁਪੇਸ਼ ਕੁਮਾਰ, ਪਨਸਪ ਇੰਸਪੈਕਟਰ ਸੁਨੀਲ ਕੁਮਾਰ ਮਾਰਕਫੈਡ, ਇੰਸਪੈਕਟਰ ਰੁਪਿੰਦਰ ਸਿੰਘ, ਅਕਾਊਂਟੈਂਟ ਵਿਜੈਪਾਲ ਸਿੰਘ, ਮੰਡੀ ਸੁਪਰਵਾਈਜਰ ਸੌਰਵ ਬੱਤਾ, ਮੰਡੀ ਸੁਪਰਵਾਈਜਰ ਅਸ਼ੋਕ ਕੁਮਾਰ ਮੋਢੀ, ਚਰਨਦਾਸ ਗੋਇਲ, ਜਨਰਲ ਸਕੱਤਰ ਨਰੇਸ਼ ਮਿੱਤਲ ਭੋਲਾ, ਖਰਦਮਨ ਰਾਏ ਗੁਪਤਾ, ਹਰਦੇਵ ਸਿੰਘ ਨੰਦਪੁਰ ਕੇਸ਼ੋ, ਪੇ੍ਰਮ ਚੰਦ, ਸੋਹਣ ਲਾਲ ਕਾਂਸਲ, ਕਮਲ ਗੋਇਲ, ਦਰਬਾਰਾ ਸਿੰਘ ਜਾਲਾ, ਦਵਿੰਦਰ ਕੁਮਾਰ ਬੱਗਾ, ਤਿੰਦਰ ਕੁਮਾਰ ਟੀਨੂੰ, ਸੁਖਦਰਸ਼ਨ ਰਾਏ, ਵਿਸਵ ਗੋਇਲ, ਮਹੇਸ਼ ਗੋਇਲ, ਪ੍ਰਗਟ ਸਿੰਘ ਜਾਲਾ, ਤੀਰਥ ਬਾਂਸਲ, ਸਜੀਵਨ ਬਰਸਟ, ਰਾਕੇਸ਼ ਭਾਨਰਾ, ਸੁਰਮਖ, ਪਰਮਜੀਤ ਸਿੰਘ ਮਿਰਜਾਪੁਰ ਰਣਧੀਰ ਸਿੰਘ ਨਲੀਨੀ, ਕੁਲਵਿੰਦਰ ਸਿੰਘ ਕਾਲੀਮਾਜਰੀ, ਬਹਾਲ ਸਿੰਘ, ਕਰਨੈਲ ਸਿੰਘ ਜੱਸੋਵਾਲ, ਲੱਕੀ ਲੋਟ, ਨਰਿੰਦਰ ਲੋਟ, ਮਨੀ ਜਿੰਦਲ ਆਦੀ ਹਾਜਰ ਸਨ।