ਬਹਾਲਵਪੁਰ ਵੈਲਫੇਅਰ ਫਾਊਂਡੇਸ਼ਨ ਵਲੋਂ 36ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ
- by Jasbeer Singh
- April 15, 2024
ਪਟਿਆਲਾ, 15 ਅਪ੍ਰੈਲ (ਜਸਬੀਰ)-ਬਹਾਲਵਪੁਰ ਵੈਲਫੇਅਰ ਫਾਊਂਡੇਸ਼ਨ ਵਲੋਂ 36ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ’ਚ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਉਕਤ ਰਾਸ਼ਨ ਵੰਡ ਸਮਾਗਮ ’ਚ ਰਾਸ਼ਨ ਦੀ ਸੇਵਾ ਨਿਭਾਉਣ ਵਾਲੇ ਰਿੱਕੀ ਭੁੱਟੋ (ਯੂ. ਐਸ. ਏ.) ਅਤੇ ਕਰਨ ਕੁਮਾਰ (ਯੂ. ਐਸ. ਏ.), ਹਿਮਾਂਸ਼ੂ ਗੇਰਾ (ਵੈਸਟ ਇੰਡੀਜ਼) ਨੇ ਨਿਭਾਈ ਦਾ ਤਿ੍ਰਪੜੀ ਟਾਊਨ ਮੁਖੀਆਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਤਪਾਲ ਕਟਾਰੀਆ, ਪ੍ਰਭਦਿਆਲ ਛਾਬੜਾ, ਗੋਗੀਆ, ਐਮ. ਸੀ. ਰਾਕੇਸ਼ ਨਾਸਰਾ, ਚਿੰਟੂ ਨਾਸਰਾ, ਮਹੇਸ਼ ਚਾਵਲਾ, ਰਾਕੇਸ਼ ਕੁਮਾਰ, ਰਾਜੇਸ਼ ਮੌਂਗਾ, ਰਾਜ ਕੁਮਾਰ ਬਜਾਜ਼, ਹਰੀਸ਼ ਚਾਵਲਾ, ਸਤਪਾਲ, ਜੈਪਾਲ, ਨਿਰਮਲ ਜੈਨ, ਜੰਨਤ ਨਰੇਸ਼, ਅਨੂੰ ਚੋਪੜਾ, ਆਸ਼ਾ ਬਿੰਦੀ, ਡੋਲੀ ਮਹਿਤਾ, ਜਨਰਲ ਸਕੱਤਰ ਦਿਨੇਸ਼ ਚਾਵਲਾ ਮੌਜੂਦ ਸਨ। ਦੱਸਣਯਗ ਹੈ ਕਿ ਬਹਾਵਲਪੁਰ ਵੈਲਫੇਅਰ ਫਾਊਂਡੇਸ਼ਨ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ ਤੇ ਕਰਦੀ ਰਹੇਗੀ।
