post

Jasbeer Singh

(Chief Editor)

Patiala News

ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਕੀਤੀ ਭਰਵੀਂ ਮੀਟਿੰਗ

post-img

ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਕੀਤੀ ਭਰਵੀਂ ਮੀਟਿੰਗ ਪਟਿਆਲਾ : ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਵਲੋਂ ਨਹਿਰੂ ਪਾਰਕ ਪਟਿਆਲਾ ਵਿੱਚ ਹੰਗਾਮੀ ਮੀਟਿੰਗ ਸੂਬੇ ਦੇ ਆਗੂ ਬਲਵੀਰ ਸਿੰਘ ਮੰਡੋਲੀ, ਵੀਰਪਾਲ ਸਿੰਘ ਲੂੰਬਾ, ਮੇਜਰ ਸਿੰਘ ਬਹੇੜ, ਕੁਲਵੰਤ ਸਿੰਘ ਥੂਹੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਵਣ ਵਿਭਾਗ ਪੰਜਾਬ ਅੰਦਰ ਕੰਮ ਕਰਦੇ ਕਿਰਤੀ ਵਰਕਰਾਂ ਦੀਆਂ ਜਾਇਜ ਮੰਗਾਂ ਜਿਵੇਂ ਕਿਵੇਂ ਕੱਚੇ ਵਰਕਰਾਂ ਨੂੰ ਬਿਨਾ ਸ਼ਰਤ ਰੈਗੂਲਰ ਕਰਵਾਉਣਾ, ਟੁੱਟੇ ਸਾਲਾਂ ਦੇ ਦਿਨਾ ਦੀ ਸਰਵਿਸ ਨੂੰ ਕੰਟਰੀਨਿਯੂ ਮੰਨ ਕੇ ਬਣਦੇ ਸਾਰੇ ਲਾਭ ਮੁਹਈਆ ਕਰਵਾਏ ਜਾਣ ਬਾਰੇ ਅਤੇ ਸਾਰੇ ਇੱਕ ਸਾਲ ਲਗਾਤਾਰ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਲਗਾਤਾਰ ਵਿਭਾਗ ਵਿੱਚ ਕੰਮ ਦੇਣਾ ਯਕੀਨੀ ਬਣਾਉਣਾ, ਵਣ ਮੰਡਲ ਪਟਿਆਲਾ ਦੀਆਂ ਵੱਖ—ਵੱਖ ਰੇਜਾਂ ਵਿੱਚ ਅਪ੍ਰੈਲ, ਮਈ, ਜੂਨ 2024 ਦੀਆਂ ਰੋਕੀਆਂ ਗਈਆਂ ਤਨਖਾਹਾਂ ਦਿਵਾਉਣ ਬਾਰੇ ਅਤੇ ਵਣ ਵਿਭਾਗ ਮੰਡਲ ਪਟਿਆਲਾ ਦੀਆਂ ਵਣ ਰੇਜਾਂ ਅਧੀਨ ਪੈਂਦੀਆਂ ਬੀਟਾਂ, ਸਟਰਿਪਾਂ ਜ਼ੋ ਨਜਾਇਜ ਕਬਜੇ ਕੀਤੇ ਹੋਏ ਹਨ ਉਹਨਾਂ ਦੀ ਡਿਮਾਰਕੇਸ਼ਨਾਂ, ਕਰਵਾ ਕੇ ਕਬਜੇ ਛੁਡਵਾਏ ਜਾਣ, ਉੱਥੇ ਪੌਦੇ ਲਗਾਉਣ ਲਗਾਏ ਲਈ ਉਪਰਾਲੇ ਕੀਤੇ ਜਾਣ । ਲੰਮਾ ਸਮਾਂ ਵਿਚਾਰ ਚਰਚਾ ਕਰਨ ਤੋਂ ਬਾਅਦ ਜਥੇਬੰਦੀ ਨੇ ਫੈਸਲਾ ਕੀਤਾ ਕਿ ਦਫਤਰ ਵਣ ਮੰਡਲ ਅਫਸਰ ਪਟਿਆਲਾ ਤੇ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ 8 ਜਨਵਰੀ 2025 ਵਿੱਚ ਰੋਸ ਧਰਨਾ ਲਗਾ ਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ। ਜਿਸ ਦ ਲਈ ਸਾਰੇ ਪਹੁੰਚੇ ਆਗੂਆਂ ਨੇ ਭਰਪੂਰ ਹੁੰਗਾਰਾ ਦਿੱਤਾ। ਇਸ ਮੌਕੇ ਗੁਰਜੰਟ ਸਿੰਘ, ਰਾਮ ਸਿੰਘ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਹਰਦੀਪ ਸਿੰਘ ਸੌਜਾ, ਕੁਲਵਿੰਦਰ ਸਿੰਘ, ਰਾਣੀ ਦੇਵੀ, ਸਰਬਜੀਤ ਕੌਰ, ਲਾਜਵੰਤੀ ਹਾਜਰ ਸੀ ।

Related Post