
ਪੰਜਾਬ ਸਰਕਾਰ ਨੇ ਕੀਤੇ 8 ਪੁਲਸ ਅਧਿਕਾਰੀ ਨੂੰ ਤਰੱਕੀ ਤੇ ਤਬਾਦਲੇ ਕਰਕੇ ਕੀਤਾ ਇੱਧਰੋ ਉਧਰ
- by Jasbeer Singh
- July 12, 2025

ਪੰਜਾਬ ਸਰਕਾਰ ਨੇ ਕੀਤੇ 8 ਪੁਲਸ ਅਧਿਕਾਰੀ ਨੂੰ ਤਰੱਕੀ ਤੇ ਤਬਾਦਲੇ ਕਰਕੇ ਕੀਤਾ ਇੱਧਰੋ ਉਧਰ ਚੰਡੀਗੜ੍ਹ, 12 ਜੁਲਾਈ 2025 : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 8 ਪੁਲਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਰੱਕੀਆਂ ਕਰ ਦਿੱਤੀਆਂ ਹਨ। ਜਿਨ੍ਹਾਂ ਵਿਚ ਡੀ. ਆਈ. ਜੀ. ਲੁਧਿਆਣਾ ਰੇਂਜ ਜਗਾਦਲੇ ਨਿਲਾਂਬਰੀ ਵਿਜੈ ਨੂੰ ਬਦਲ ਕੇ ਡੀ. ਆਈ. ਜੀ. ਕਾਊਂਟਰ ਇੰਟੈਲੀਜੈਂਸ ਪੰਜਾਬ ਐਸ. ਏ. ਐਸ. ਨਗਰ, ਡੀ. ਆਈ. ਜੀ. ਟੈਕਨੀਕਲ ਸਰਵਿਸ ਪੰਜਾਬ-ਚੰਡੀਗੜ੍ਹ ਕੁਲਦੀਪ ਸਿੰਘ ਚਾਹਲ ਨੂੰ ਬਦਲ ਕੇ ਡੀ. ਆਈ. ਜੀ. ਟੈਕਨੀਕਲ ਸਰਵਿਸ, ਪੰਜਾਬ-ਚੰਡੀਗੜ੍ਹ ਅਤੇ ਐਡੀਸ਼ਨਲ ਚਾਰਜ ਡੀ. ਆਈ. ਪਟਿਆਲਾ ਰੇਂਜ ਡਾ. ਨਾਨਕ ਸਿੰਘ ਦੀ ਥਾਂ ਤੇ ਵਾਧੂ ਚਾਰਜ ਦੇ ਦਿੱਤਾ ਹੈ। ਇਸੇ ਤਰ੍ਹਾਂ ਡੀ. ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਸਤਿੰਦਰ ਸਿੰਘ ਨੂੰ ਬਦਲ ਕੇ ਡੀ. ਆਈ. ਜੀ. ਲੁਧਿਆਣਾ ਰੇਂਜ ਸ਼੍ਰੀਮਤੀ ਜਗਾਦਲੇ ਨਿਲਾਂਬਰੀ ਵਿਜੈ ਦੀ ਥਾਂ ਤੇ ਬਦਲ ਦਿੱਤਾ ਹੈ। ਡਾ. ਨਾਨਕ ਸਿੰਘ ਆਈ. ਪੀ. ਐਸ. ਨੂੰ ਤਰੱਕੀ ਦਿੰਦਿਆਂ ਡੀ. ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਵਿਖੇ ਸਤਿੰਦਰ ਸਿੰਘ ਦੀ ਥਾਂ ਤੇ, ਗੁਰਮੀਤ ਸਿੰਘ ਚੌਹਾਨ ਆਈ. ਪੀ. ਐਸ. ਨੂੰ ਤਰੱਕੀ ਦਿੰਦਿਆਂ ਡੀ. ਆਈ. ਜੀ. ਏ. ਜੀ. ਟੀ. ਐਫ. ਪੰਜਾਬ ਐਸ. ਏ. ਐਸ. ਨਗਰ, ਨਵੀਨ ਸੈਣੀ ਆਈ. ਪੀ. ਐਸ. ਨੂੰ ਤਰੱਕੀ ਦਿੰਦਿਆਂ ਡੀ. ਆਈ. ਜੀ. (ਕਰਾਈਮ) ਪੰਜਾਬ-ਚੰਡੀਗੜ, ਧਰੁਵ ਦਹੀਆ ਆਈ. ਪੀ. ਐਸ. ਨੂੰ ਡੈਪੂਟੇਸ਼ਨ ਤੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਚੰਡੀਗੜ੍ਹ ਅਤੇ ਡੀ. ਸੁਦਾਰਵਿਜਹੀ ਆਈ. ਪੀ. ਐਸ. ਨੂੰ ਡੈਪੂਟੇਸ਼ਨ ਤੇ ਏ. ਆਈ. ਜੀ. ਇੰਟਰਨਲ ਸਕਿਓਰਿਟੀ ਪੰਜਾਬ ਐਸ. ਏ. ਐਸ. ਨਗਰ ਬਦਲ ਦਿੱਤਾ ਹੈ।