post

Jasbeer Singh

(Chief Editor)

Patiala News

ਮੁੱਖ ਮੰਤਰੀ ਦੀ ਅਗੁਵਾਈ 'ਚ ਲੋਕਾਂ ਨੂੰ ਸਿੱਧਾ ਲਾਭ ਪਹੁੰਚਾਉਣ ਲਈ ਪੰਜਾਬ ਸਰਕਾਰ ਹੈ ਯਤਨਸ਼ੀਲ : ਤੇਜਿੰਦਰ ਮਹਿਤਾ

post-img

ਮੁੱਖ ਮੰਤਰੀ ਦੀ ਅਗੁਵਾਈ 'ਚ ਲੋਕਾਂ ਨੂੰ ਸਿੱਧਾ ਲਾਭ ਪਹੁੰਚਾਉਣ ਲਈ ਪੰਜਾਬ ਸਰਕਾਰ ਹੈ ਯਤਨਸ਼ੀਲ : ਤੇਜਿੰਦਰ ਮਹਿਤਾ ਤੇਜ਼ਬਾਗ ਕਾਲੋਨੀ 'ਚ ਆਮ ਆਦਮੀ ਪਾਰਟੀ ਵੱਲੋਂ ਲਗਾਇਆ ਗਿਆ ਕੈਂਪ, 170 ਲੋਕਾਂ ਨੇ ਲਿਆ ਲਾਭ ਪਟਿਆਲਾ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਪਟਿਆਲਾ ਦੇ ਤੇਜ਼ਬਾਗ ਕਾਲੋਨੀ ਵਿੱਚ ਆਯੋਜਿਤ ਕੈਂਪ ਦਾ 170 ਲੋਕਾਂ ਨੇ ਲਾਭ ਲਿਆ। ਇਸ ਕੈਂਪ ਵਿਚ ਨੇੜਲੇ ਖੇਤਰ ਦੇ ਚਾਰ ਡਿੱਪੂ ਹੋਲਡਰਾਂ ਨੇ ਲਾਭਪਾਤਰੀਆਂ ਦੀ ਈਕੇਵਾਈਸੀ (EKYC) ਕੀਤੀ । ਕੈਂਪ ਦਾ ਆਯੋਜਨ ਫੂਡ ਸਪਲਾਈ ਇੰਸਪੈਕਟਰ ਵੰਦਨਾ ਅਤੇ ਇੰਸਪੈਕਟਰ ਸੁਮਿਤ ਸ਼ਰਮਾ ਦੇ ਸਹਿਯੋਗ ਨਾਲ ਕੀਤਾ ਗਿਆ । ਇਸ ਮੌਕੇ 'ਤੇ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਨੀਲੇ ਤੇ ਪੀਲੇ ਕਾਰਡ ਹੋਲਡਰਾਂ ਦੀ ਈਕੇਵਾਈਸੀ ਕਰਨ ਲਈ ਘਰਾਂ ਦੇ ਨਜ਼ਦੀਕ ਇਹ ਕੈੰਪ ਲਗਾਏ ਜਾ ਰਹੇ ਹਨ। ਹੁਣ ਤੱਕ ਪੰਜਾਬ ਵਿੱਚ 85 % ਲਾਭਪਾਤਰੀਆਂ ਦੀ ਈਕੇਵਾਈ ਪੂਰੀ ਹੋ ਗਈ ਹੈ। ਜਦੋਂ ਕਿ 15 % ਲਾਭਪਾਤਰੀ ਜੋ ਰਹਿ ਗਏ ਹਨ । ਉਨ੍ਹਾਂ ਲਈ 31 ਮਾਰਚ 2025 ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਹ ਆਪਣੀ ਕੇਵਾਈਸੀ ਇਥੇ ਆ ਕੇ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਲੋਕ-ਹਿਤੈਸ਼ੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਲੋਕਾਂ ਨੂੰ ਸਿੱਧਾ ਫਾਇਦਾ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰਾਸ਼ਨ ਵਿਤਰਨ ਪ੍ਰਣਾਲੀ ਨੂੰ ਵਧੀਆ ਬਣਾਉਣ, ਕਰਪਸ਼ਨ ਖ਼ਤਮ ਕਰਨ ਅਤੇ ਲੋਕਾਂ ਨੂੰ ਆਸਾਨੀ ਨਾਲ ਰਾਸ਼ਨ ਉਪਲਬਧ ਕਰਵਾਉਣ ਵਾਸਤੇ ਕਈ ਢਾਂਚਾਗਤ ਸੁਧਾਰ ਕੀਤੇ ਜਾ ਰਹੇ ਹਨ । ਕੈਂਪ ਦੌਰਾਨ ਆਏ ਲੋਕਾਂ ਨੇ ਸਰਕਾਰੀ ਯਤਨਾਂ ਦੀ ਪ੍ਰ ਸ਼ੰਸਾ ਕੀਤੀ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ। ਇਸ ਮੌਕੇ 'ਤੇ ਸੁਮਿਤ ਟਕੇਜਾ, ਅਮਨ ਬਾਂਸਲ ਤੇ ਸੰਜੇ ਕਪੂਰ ਸਮੇਤ ਕਈ ਸਥਾਨਕ ਆਗੂ ਤੇ ਕਾਰਕੁਨ ਵੀ ਮੌਜੂਦ ਰਹੇ ।

Related Post