post

Jasbeer Singh

(Chief Editor)

Patiala News

ਪੰਜਾਬ ਸਰਕਾਰ ਕਰੇ ਯੂਨੀਵਰਸਿਟੀ ਵਿਚ ਰੈਗੂਲਰ ਪ੍ਰੋਫ਼ੈਸਰਾਂ ਦੀ ਭਰਤੀ : ਸੈਫੀ

post-img

ਪੰਜਾਬ ਸਰਕਾਰ ਕਰੇ ਯੂਨੀਵਰਸਿਟੀ ਵਿਚ ਰੈਗੂਲਰ ਪ੍ਰੋਫ਼ੈਸਰਾਂ ਦੀ ਭਰਤੀ : ਸੈਫੀ ਪਟਿਆਲਾ : ਅੱਜ ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਸੈਫੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਯੂਨੀਵਰਸਿਟੀ ਵਿਚ ਰੈਗੂਲਰ ਪ੍ਰੋਫੈਸਰਾਂ ਦੀ ਭਰਤੀ ਦੀ ਕਰਨ ਲਈ ਮੰਗ ਪੱਤਰ ਲਿਖਿਆ । ਇਸ ਮੌਕੇ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੀ ਸੈਫੀ ਇਕਾਈ ਦੇ ਇੰਚਾਰਜ ਅਜੇਵੀਰ ਸਿੰਘ ਮਾਂਗਟ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਦੋ ਤਿਹਾਈ ਤੋ ਵੱਧ ਰੈਗੂਲਰ ਪ੍ਰੋਫੈਰਸਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ । ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਇਹਨਾਂ ਰੈਗੂਲਰ ਪ੍ਰੋਫ਼ੈਸਰਾਂ ਦੀਆਂ ਅਸਾਮੀਆ ਨੂੰ ਭਰੇ ਤਾਂ ਜੋ ਵਿਦਿਆਰਥੀ ਚੰਗੀ ਵਿਦਿਆਂ ਗ੍ਰਹਿਣ ਕਰ ਸਕਣ। ਮਾਂਗਟ ਨੇ ਕਿਹਾ ਕਿ ਗੈਸਟ ਫੈਕਲਟੀ ਅਤੇ ਅਡਹੋਕ ਪੱਧਰ ਤੇ ਕੀਤੀ ਜਾਂਦੀ ਭਰਤੀ ਵਿਦਿਅਕ ਅਦਾਰਿਆ ਦੇ ਨਿੱਜੀਕਰਨ ਕਰਨ ਤੋਂ ਪ੍ਰੇਰਿਤ ਹੈ, ਗੈਸਟ ਫੈਕਲਟੀ ਅਤੇ ਅਡਹੋਕ ਅਧਿਆਪਕਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਨਾਲ ਚਲਦੀ ਖਿਚੋਤਾਣ ਨਾਲ ਵਿਦਿਆਰਥੀਆਂ ਦਾ ਵਿਦਿਅਕ ਨੁਕਸਾਨ ਹੁੰਦਾ ਹੈ । ਸਿਮਰਨਜੀਤ ਸਿੰਘ ਨੇ ਕਿਹਾ ਕਿ ਜਦੋਂ ਵਿਦਿਆਰਥੀ ਫ਼ੀਸ ਪੂਰੀ ਦੇ ਰਹੇ ਹਨ ਤਾਂ ਉਹਨਾਂ ਨੂੰ ਵਿਦਿਆ ਵੀ ਸਹੀ ਮਿਲਣੀ ਚਾਹੀਦੀ ਹੈ। ਸਿਮਰਨ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਉਥੇ ਦੂਜੇ ਪਾਸੇ ਰੈਗੂਲਰ ਪ੍ਰੋਫੈਰਸਾਂ ਦੇ ਰਿਟਾਇਰਡ ਹੋਣ ਕਰਕੇ ਪ੍ਰੋਫੈਰਸਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਘਟ ਰਹੀ ਹੈ। ਅਮਨਿੰਦਰ ਸਿੰਘ ਨੇ ਕਿਹਾ ਕਿ ਰੈਗੂਲਰ ਪ੍ਰੋਫੈਸਰਾਂ ਦੀ ਘਾਟ ਕਰਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਨਿਗਰਾਨ ਨਾ ਮਿਲਣ ਕਰਕੇ ਪੀਐੱਚਡੀ ਕਰਨ ਤੋ ਬਾਂਝੇ ਰਹਿ ਰਹੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਯੂਨੀਵਰਸਿਟੀ ਵਿਚ ਰੈਗੂਲਰ ਪ੍ਰੋਫੈਰਸਾਂ ਦੀ ਭਰਤੀ ਕਰਨੀ ਚਾਹਦੀ ਹੈ । ਇਸ ਮੌਕੇ ਗੁਰਬਾਜ਼ ਸਿੰਘ,ਪੁਨੀਤ ਸਿੰਘ,ਹਰਮਨਜੀਤ ਸਿੰਘ , ਮਨਿੰਦਰ ਸਿੰਘ, ਕਾਮਰਾਨ, ਕਰਨਵੀਰ ਸਿੰਘ, ਤੁਸ਼ਾਰ ਗਾਰਗੀ, ਗੁਰਪ੍ਰੀਤ ਸਿੰਘ ਹਾਜ਼ਰ ਸਨ ।

Related Post