post

Jasbeer Singh

(Chief Editor)

Patiala News

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪਰਮਿੰਦਰ ਕੌਰ ਮਨਚੰਦਾ ਨੂੰ ਕੀਤਾ ਸਨਮਾਨਿਤ 

post-img

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪਰਮਿੰਦਰ ਕੌਰ ਮਨਚੰਦਾ ਨੂੰ ਕੀਤਾ ਸਨਮਾਨਿਤ  ਪਟਿਆਲਾ , 27 ਅਕਤੂਬਰ 2025 : ਪਰਮਿੰਦਰ ਕੌਰ ਮਨਚੰਦਾ ਜ਼ੋ ਕਿ ਪਿਛਲੇ 31 ਸਾਲਾ ਤੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦੇ ਯੁਧ ਨਸ਼ਿਆ ਵਿਰੁੰਧ ਅਤੇ ਰੈੱਡ ਕਰਾਸ ਨਸ਼ਾ ਪੀੜਤਾ ਲਈ ਮੁੜ ਵਸੇਬਾ ਕੇਂਦਰ, ਪੰਜਾਬ ਸਾਕੇਤ ਹਸਪਤਾਲ ਪਟਿਆਲਾ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ, ਜਿਸ ਵਿੱਚ ਨਸ਼ਾ ਕਰਨ ਵਾਲੇ ਲੋਕਾ ਨੂੰ ਨਸ਼ਾ ਮੁਕਤ ਕਰਨ ਲਈ 1994 ਤੋ ਆਪਣੀ ਰਾਹੀ ਸੇਵਾਵਾ ਨਿਭਾ ਰਹੇ ਹਨ । ਇਹਨਾ ਚਲਦੇ ਓ. ਪੀ. ਡੀ. ਰਾਹੀ 18460 ਅਤੇ ਇਨਡੋਰ 15708 ਅਤੇ 2800 ਜਾਗਰੂਕ ਕੈਂਪਾ ਰਾਹੀ 445473 ਹਜਾਰਾ ਵਿੱਚ ਵਿਦਿਆਰਥੀਆਂ ਨੌਜਵਾਨਾ, ਔਰਤਾ ਅਤੇ ਮਰਦਾ ਨੂੰ ਵੱਖ-ਵੱਖ ਪਿੰਡਾ,ਸ਼ਹਿਰਾ, ਕਸਬਿਆਂ, ਸਕੂਲਾਂ, ਕਾਲਜਾਂ, ਮੁਹਲਿਆ ਵਿੱਚ ਜਾ ਕੇ ਆਮ ਲੋਕਾਂ ਨੂੰ ਨਸ਼ੇ ਨਾ ਕਰਨ ਲਈ ਜਾਗਰੂਕ ਕੀਤਾ । ਨਸ਼ਾ ਕਰਨ ਵਾਲੇ ਲੋਕਾ ਨੂੰ ਨਸ਼ਾ ਮੁਕਤ ਕਰਨ ਲਈ ਵੱਧ ਤੋ ਵੱਧ ਤਰੀਕਿਆਂ ਰਾਹੀ ਕੌਂਸਲਿੰਗ, ਇੰਦੀਵਿਜੁਆਲ ਫੈਮਿਲੀ ਗਰੁਪ ਸੈਸ਼ਨ ਥੇਰੇਪੀਜ਼ ਅਪਲਾਈ ਕਰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦਾ ਯੁਧ ਨਸ਼ਿਆ ਵਿਰੱਧ ਨੂੰ ਕਾਮਯਾਬ ਕਰਨ ਲਈ ਆਪਣਾ ਅਹਿਮ ਯੋਗਦਾਨ ਪਾਇਆ ਉਹਨਾ ਨੂੰ ਵੱਖ-ਵੱਖ ਸਮਿਆਂ ਤੇ ਦਿੱਤੀਆ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਵੱਖ ਵੱਖ ਸਮਿਆਂ ਤੇ ਸਰਕਾਰਾਂ ਦੁਆਰਾ ਸਨਮਾਨਿਤ ਕੀਤਾ ਗਿਆ ਤੇ ਉਨਾ ਨੂੰ ਗਵਰਨਰ ਸਾਹਿਬ ਵੱਲੋ ਦੁਸਰੀ ਵਾਰ  ਪੁਰਸਕਾਰ ਦੇ ਕੇ  ਸਨਮਾਨਿਤ ਕੀਤਾ ਗਿਆ ਹੈ ।  15 ਅਕਤੂਬਰ 2025 ਨੂੰ ਪੰਜਾਬ ਰਾਜ ਭਵਨ ਵਿੱਖੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆਂ ਦੁਆਰਾ ਇਨਾ ਦੀ ਉਦਮਤਾ ਅਤੇ ਸਹਿਣਸੀਲਤਾ ਨਾਲ ਕਾਰਜਾਂ ਨੂੰ ਨਿਭਾਉਣ ਦੀ ਕੁਸਲਤਾ ਨੂੰ ਮੁੱਖ ਰੱਖਦੇ ਹੋਏ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀ ਸਰਹਾਨਾ ਵੀ ਕੀਤੀ । ਡਿਪਟੀ ਕਮਿਸ਼ਨਰ, ਪਟਿਆਲਾ ਡਾ. ਪ੍ਰੀਤੀ ਯਾਦਵ  ਵੱਲੋ ਵੀ ਪਰਮਿੰਦਰ ਕੌਰ ਨੂੰ ਵਧਾਈ ਦਿੱਤੀ ਗਈ ।

Related Post