post

Jasbeer Singh

(Chief Editor)

Patiala News

29 ਅਕਤੂਬਰ ਨੂੰ ਜ਼ਿਲ੍ਹਾ ਪਟਿਆਲਾ ਨੂੰ ਨੋ-ਫਲਾਇੰਗ ਜ਼ੋਨ ਐਲਾਨਿਆ

post-img

29 ਅਕਤੂਬਰ ਨੂੰ ਜ਼ਿਲ੍ਹਾ ਪਟਿਆਲਾ ਨੂੰ ਨੋ-ਫਲਾਇੰਗ ਜ਼ੋਨ ਐਲਾਨਿਆ ਪਟਿਆਲਾ, 27 ਅਕਤੂਬਰ 2025 : 29 ਅਕਤੂਬਰ ਨੂੰ ਭਾਰਤ ਦੇ ਰਾਸ਼ਟਰਪਤੀ ਏਅਰ ਫੋਰਸ ਸਟੇਸ਼ਨ ਅੰਬਾਲਾ ਕੈਂਟ ਦਾ ਦੌਰਾ ਕਰਨਗੇ । ਇਸ ਲਈ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 29 ਅਕਤੂਬਰ ਨੂੰ ਨੋ-ਫਲਾਇੰਗ ਜ਼ੋਨ ਘੋਸ਼ਿਤ ਕੀਤਾ ਹੈ । ਇਸ ਤੋਂ ਇਲਾਵਾ ਜਿਲ੍ਹਾ ਪਟਿਆਲਾ ਵਿਚ 29 ਅਕਤੂਬਰ ਨੂੰ ਕੋਈ ਵੀ ਹੈਲੀਕਾਪਟਰ ਅਤੇ ਹੋਰ ਏਅਰ ਕਰਾਫਟ ਫਲਾਈ ਕਰਨ ਸਬੰਧੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ । ਰਾਸ਼ਟਰਪਤੀ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ 29 ਅਕਤੂਬਰ ਨੂੰ ਪਟਿਆਲਾ ਨੂੰ ਨੋ-ਫਲਾਇੰਗ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ । ਇਹ ਹੁਕਮ 29 ਅਕਤੂਬਰ ਤੱਕ ਲਾਗੂ ਰਹੇਗਾ ।

Related Post