
ਭਾਸ਼ਾ ਵਿਭਾਗ ਪੰਜਾਬ ਵੱਲੋਂ ਕੌਮੀ ਮੁਸ਼ਾਇਰੇ ਦਾ ਆਯੋਜਨ ਭਲਕੇ 16 ਨੂੰ
- by Jasbeer Singh
- December 14, 2024

ਭਾਸ਼ਾ ਵਿਭਾਗ ਪੰਜਾਬ ਵੱਲੋਂ ਕੌਮੀ ਮੁਸ਼ਾਇਰੇ ਦਾ ਆਯੋਜਨ ਭਲਕੇ 16 ਨੂੰ ਪਟਿਆਲਾ 14 ਦਸੰਬਰ : ਪੰਜਾਬ ਸਰਕਾਰ ਦੀ ਰਹਿਨੁਮਾਈ ‘ਚ ਭਾਸ਼ਾ ਵਿਭਾਗ ਪੰਜਾਬ ਵੱਲੋਂ 16 ਦਸੰਬਰ ਨੂੰ ਸ਼ਾਮ 5 ਵਜੇ ਕਾਲੀਦਾਸ ਆਡੀਟੋਰੀਅਮ (ਐੱਨ. ਜੈੱਡ. ਸੀ. ਸੀ.) ਭਾਸ਼ਾ ਭਵਨ ਪਟਿਆਲਾ ਵਿਖੇ ਕੌਮੀ ਮੁਸ਼ਾਇਰਾ ਕਰਵਾਇਆ ਜਾ ਰਿਹਾ ਹੈ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਸ਼੍ਰੋਮਣੀ ਉਰਦੂ ਸਾਹਿਤਕਾਰ ਡਾ. ਅਜ਼ੀਜ਼ ਪਰਿਹਾਰ ਕਰਨਗੇ ਅਤੇ ਇਸ ਵਿੱਚ ਦੇਸ਼ ਦੇ ਨਾਮਵਰ ਸ਼ਾਇਰ ਸ਼ਿਰਕਤ ਕਰਨਗੇ ਜਿੰਨਾਂ ਵਿੱਚ ਡਾ. ਜ਼ਮੀਲ-ਉਰ-ਰਹਿਮਾਨ ਮਾਲੇਰਕੋਟਲਾ, ਜਗਜੀਤ ਕਾਫ਼ਿਰ ਲੁਧਿਆਣਾ, ਅਮਨ ਜੋਸ਼ੀ ਅਜ਼ੀਜ਼ ਲੁਧਿਆਣਾ, ਸ਼ਸ਼ੀਕਾਂਤ ਉੱਪਲ ਮਾਲੇਰਕੋਟਲਾ, ਅਮਰਦੀਪ ਸਿੰਘ ਪਟਿਆਲਾ, ਅੰਮ੍ਰਿਤਪਾਲ ਸਿੰਘ ਸ਼ੈਦਾ ਪਟਿਆਲਾ, ਪਰਵਿੰਦਰ ਸ਼ੋਖ ਪਟਿਆਲਾ, ਮੁਕੇਸ਼ ਆਲਮ ਲੁਧਿਆਣਾ, ਸ਼ਹਿਨਾਜ਼ ਭਾਰਤੀ ਚੰਡੀਗੜ੍ਹ, ਰੇਣੁ ਨਈਅਰ ਜਲੰਧਰ, ਡਾ. ਮੋਇਨ ਸ਼ਾਦਾਬ ਦਿੱਲੀ, ਡਾ. ਅਫ਼ਜਲ ਮੰਗਲੋਰੀ (ਉੱਤਰਾਖੰਡ), ਖੁਸ਼ਬੂ ਪ੍ਰਵੀਨ ਰਾਮਪੁਰ (ਉੱਤਰ ਪ੍ਰਦੇਸ਼), ਉਸਮਾਨ ਉਸਮਾਨੀ ਕਿਰਾਨਾ (ਉੱਤਰ ਪ੍ਰਦੇਸ਼), ਜੁਨੇਦ ਅਖ਼ਤਰ ਕਾਂਧਲਾ (ਉੱਤਰ ਪ੍ਰਦੇਸ਼) ਅਤੇ ਮੋਨਿਕਾ ਅਰੋੜਾ ਮੰਨਤਸ਼ਾ ਦੇਹਰਾਦੂਨ ਆਪਣੇ ਕਲਾਮ ਸ਼ਾਮਲ ਹਨ। ਇਸ ਮੁਸ਼ਾਇਰੇ ’ਚ ਸ਼ਾਮਲ ਹੋਣ ਲਈ ਵਿਭਾਗ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.