go to login
post

Jasbeer Singh

(Chief Editor)

Patiala News

ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਨੇ ਸੌਂਪਿਆ ਵਿਸ਼ਨੂੰਨੰਦ ਗਿਰੀ ਜੀ ਅਤੇ ਆਕਾਸ਼ ਬਾਕਸਰ ਨੂੰ ਸੱਦਾ ਪੱਤਰ

post-img

ਪਟਿਆਲਾ, 26 ਅਪ੍ਰੈਲ (ਜਸਬੀਰ)-ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋਸੀਏਸ਼ਨ ਵਲੋਂ 1 ਮਈ ਮਜ਼ਦੂਰ ਦਿਵਸ ਮੌਕੇ ਪਟਿਆਲਾ ਵਿਖੇ ਵਿਸ਼ਾਲ ਸੂਬਾ ਪ੍ਰਧਾਨ ਗੋਲਡਨ ਜੁਬਲੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦਾ ਕਾਰਡ ਸ੍ਰੀ ਕਾਲੀ ਮਾਤਾ ਮੰਦਰ ਦੇ ਪੀਠਾਧੀਸ਼ ਵਿਸ਼ਨੂੰਨੰਦ ਗਿਰੀ ਜੀ ਅਤੇ ਸਮਾਜ ਸੇਵਕ ਆਕਾਸ਼ ਬਾਕਸਰ ਨੂੰੂ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸੋ. ਦੇ ਨਾਰਥ ਜੋਨ ਕੋਆਰਡੀਨੇਟਰ ਅਰਵਿੰਦਰ ਸ਼ਰਮਾ, ਪ੍ਰਧਾਨ ਹਰਸ਼ ਵਾਹਨ, ਸਕੱਤਰ ਰਾਜਨ ਸ਼ਰਮਾ, ਅਜੀਤ ਸਿੰਘ ਸੂਬਾ ਪ੍ਰਧਾਨ, ਵਿਸ਼ਾਲ ਸ਼ਰਮਾ ਸੂਬਾ ਮੀਤ ਪ੍ਰਧਾਨ, ਮਨੀਸ਼ ਸ਼ਰਮਾ ਸੂਬਾ ਸਕੱਤਰ ਨੇ ਦੱਸਿਆ ਕਿ ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਦਾ ਗੋਲਡਨ ਜੁਬਲੀ ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ’ਚ ਵਿਸ਼ੇਸ਼ ਤੌਰ ’ਤੇ ਆਲ ਇੰਡੀਆ ਟ੍ਰੇਡ ਆਰਗੇਨਾਈਜੇਸ਼ਨ ਦੇ ਅਹੁਦੇਦਾਰ, ਡੈਲੀਗੇਟ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ, ਚੰਡੀਗੜ੍ਹ, ਪੱਛਮੀ ਬੰਗਾਲ ਤੋਂ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਐਸੋੋ ਦੀ ਸਥਾਪਨਾ ਹੋਏ ਨੂੰ 50 ਸਾਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮੈਡੀਕਲ ਰੀ-ਪ੍ਰਜੈਂਟੇਟਿਵ ਐਸੋ. ਨੇ ਹਮੇਸ਼ਾਂ ਹੀ ਮੈਡੀਕਲ ਰੀ-ਪ੍ਰਜੈਂਟੇਟਿਵ ਦੇ ਹਿਤਾਂ ਦੀ ਰੱਖਿਆ ਕੀਤੀ ਹੈ। ਐਸੋ. ਜਿਥੇ ਇਸ ਪ੍ਰੋਫੈਸ਼ਨ ਨੂੰ ਨੈਤਿਕ ਆਧਾਰ ’ਤੇ ਚਲਾਉਣ ਨੂੰ ਪਹਿਲ ਦਿੰਦੀ ਹੈ, ਉਥੇ ਜਦੋਂ ਵੀ ਕਿਸੇ ਕੰਪਨੀ ਨੇ ਉਨ੍ਹਾਂ ਦੇ ਕਿਸੇ ਸਾਥੀ ਦੇ ਖਿਲਾਫ਼ ਕੋਈ ਸਾਜਿਸ਼ ਕੀਤੀ ਤਾਂ ਐਸੋ. ਨੇ ਹਮੇਸ਼ਾਂ ਅਜਿਹੀਆਂ ਵਧੀਕੀਆਂ ਦਾ ਡਟ ਕੇ ਜਵਾਬ ਦਿੱਤਾ। ਇਸ ਮੌਕੇ ਪੰਕਜ ਸ਼ਰਮਾ, ਗੁਰਵਿੰਦਰ ਸਿੰਘ ਗੋਲੂ, ਅਜੀਤ ਸਿੰਘ, ਰਮਨਦੀਪ ਸਿੰਘ ਆਦਿ ਮੌਜੂਦ ਸਨ।

Related Post