
ਪੰਜਾਬ ਮੈਡੀਕਲ ਰੇਪ੍ਰੇਸੇਂਟਿਵ ਐਸੋਸੀਏਸ਼ਨ ਵਲੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ
- by Jasbeer Singh
- January 27, 2025

ਪੰਜਾਬ ਮੈਡੀਕਲ ਰੇਪ੍ਰੇਸੇਂਟਿਵ ਐਸੋਸੀਏਸ਼ਨ ਵਲੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਧੂਮ ਧਾਮ ਨਾਲ ਮਨਾਇਆ ਗਿਆ ਪਟਿਆਲਾ : ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ਾਲ ਮੈਡੀਕਲ ਚੈਕਅਪ ਕੈਂਪ ਡੋਗਰਾ ਮਹੱਲਾ ਪੀ. ਆਰ. ਟੀ. ਸੀ. ਵਰਕਸ਼ਾਪ ਦੇ ਸਾਹਮਣੇ ਸਰਹਿੰਦੀ ਗੇਟ ਪਟਿਆਲਾ ਵਿਖੇ ਲਗਾਇਆ ਗਿਆ । ਕੈਂਪ ਵਿੱਚ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਭਾਗ ਲਿਆ । ਡਾਕਟਰ ਅਮਨਦੀਪ ਗਰਗ ਦਿਲ ਦੇ ਰੋਗਾਂ ਦੇ ਮਾਹਿਰ, ਡਾਕਟਰ ਦੀਪਇੰਦਰ ਸਿੰਘ ਹੱਡੀਆਂ ਦੇ ਰੋਗਾਂ ਦੇ ਮਾਹਿਰ, ਡਾਕਟਰ ਪਰਮਿੰਦਰ ਢਿੱਲੋਂ ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਾਕਟਰ ਦੀਪ ਸਿੰਘ ਦੰਦਾ ਦੇ ਰੋਗਾਂ ਦੇ ਮਾਹਿਰ ਨੇ ਭਾਗ ਲਿਆ । ਇਸ ਕੈਂਪ ਵਿਚ 135 ਮਰੀਜਾਂ ਨੇ ਲਾਹਾ ਲਿਆ । ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਗੁਰਪ੍ਰਤਾਪ ਸਿੰਘ ਕੰਗ ਟੀਮ ਮੈਂਬਰ ਦਿਲਜੀਤ ਦੁਸਾਂਝ ਕਲਾਂ ਨੇ ਸ਼ਿਰਕਤ ਕੀਤੀ ਅਤੇ ਆਏ ਹੋਏ ਡਾਕਟਰਾਂ ਦਾ ਸਨਮਾਨ ਕੀਤਾ । ਪੀ. ਐਮ. ਆਰ. ਏ. ਦੇ ਪ੍ਰਧਾਨ ਹਰਸ਼ ਵਾਹਨ, ਰਾਜਨ ਸ਼ਰਮਾ ਸਕੱਤਰ , ਸਚਿਨ, ਮਨਜੋਤ ਸਿੰਘ, ਰਾਜੀਵ ਗੇਰਾ, ਵਿਪਿਨ, ਦਵਿੰਦਰ ਸਾਰੀ ਟੀਮ ਨੇ ਕੈਂਪ ਨੂੰ ਸਚਾਰੂ ਤਰੀਕੇ ਨਾਲ਼ ਚਲਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਈ । ਇਸ ਕੈਂਪ ਵਿਚ ਈ. ਸੀ. ਜੀ, ਤਿੰਨ ਮਹੀਨੇ ਦੀ ਸ਼ੂਗਰ, ਆਰ. ਬੀ. ਐਸ, ਬੀ. ਐਮ. ਡੀ ਦੇ ਟੈਸਟ ਮੁਫਤ ਕੀਤੇ ਗਏ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ।