
ਪੰਜਾਬ ਨੰਬਰਦਾਰ ਐਸੋਸੀਏਸ਼ਨ ਗ਼ਾਲਿਬ ਇਕਾਈ ਨਾਭਾ ਦੀ ਹੋਈ ਮੀਟਿੰਗ
- by Jasbeer Singh
- October 2, 2024

ਪੰਜਾਬ ਨੰਬਰਦਾਰ ਐਸੋਸੀਏਸ਼ਨ ਗ਼ਾਲਿਬ ਇਕਾਈ ਨਾਭਾ ਦੀ ਹੋਈ ਮੀਟਿੰਗ ਨਾਭਾ : ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੀ ਨਾਭਾ ਤਹਿਸੀਲ ਦੀ ਮੀਟਿੰਗ ਗੁਰਦੁਆਰਾ ਸਾਹਿਬ ਬਾਬਾ ਅਜੈਪਾਲ ਸਿੰਘ ਜੀ ਘੜਿਆਂ ਵਾਲਾ ਵਿਖੇ ਤਹਿਸੀਲ ਪ੍ਰਧਾਨ ਉੱਗਰ ਸਿੰਘ ਅਗੇਤਾ ਦੀ ਪ੍ਰਧਾਨਗੀ ਹੇਠ ਜਿ਼ਲਾ ਮੀਤ ਪ੍ਰਧਾਨ ਬਲਦੇਵ ਸਿੰਘ ਸੁਰਾਜਪੁਰ, ਪੰਜਾਬ ਬਾਡੀ ਮੈਂਬਰ ਜਸਦੇਵ ਸਿੰਘ ਅਗੇਤੀ ਅਤੇ ਧਰਮ ਸਿੰਘ ਧਾਰੋਂਕੀ ਦੀ ਦੇਖਰੇਖ ਹੇਠ ਹੋਈ, ਜਿਸ ਵਿਚ ਨੰਬਰਦਾਰਾਂ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਹੁਕਮਾਂ ਅਨੁਸਾਰ ਆਮ ਜਨਤਾ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ ਕਿਉਂਕਿ ਇਸ ਨਾਲ ਆਮ ਜਨਤਾ ਨੂੰ ਧੂੰਏ ਕਾਰਨ ਬਹੁਤ ਔਕੜਾਂ ਪੇਸ਼ ਆਉਂਦੀਆਂ ਹਨ। ਨੰਬਰਦਾਰਾਂ ਦੀਆਂ ਮਗਾਂ ਸਬੰਧੀ ਸਰਕਾਰ ਨੂੰ ਵਿਚਾਰ ਕਰਕੇ ਮੰਨ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿਚ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ 1 ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ, ਨੰਬਰਦਾਰਾਂ ਨੂੰ ਟੋਲ ਟੈਕਸ ਅਤੇ ਬਸ ਕਿਰਾਇਆ ਮੁਆਫ ਕੀਤਾ ਜਾਵੇ, ਨੰਬਰਦਾਰਾਂ ਨੂੰ ਤਹਿਸੀਲ ਕੰਪਲੈਕਸ ਵਿਖੇ ਬੈਠਣ ਲਈ ਕਮਰਾ ਦਿੱਤਾ ਜਾਵੇ, ਨੰਬਰਦਾਰਾਂ ਨੂੰ ਜਿ਼ਲਾ ਪੱਧਰ ਤੇ ਬਣਨ ਵਾਲੀਆਂ ਸਿ਼ਕਾਇਤ ਨਿਵਾਰਨ ਕਮੇਟੀਆਂ ਵਿਚ ਬਣਦੀ ਨੁਮਾਇੰਦਗੀ ਦਿੱਤੀ ਜਾਵੇ ਸ਼ਾਮਲ ਹਨ।ਇਸ ਮੌਕੇ ਮੀਟਿੰਗ ਵਿਚ ਨੰਬਰਦਾਰ ਗੁਰਚਰਨ ਸਿੰਘ ਤੂੰਗਾ, ਕਰਨੈਲ ਸਿੰਘ ਧਾਰੋਂਕੀ, ਰਣਜੀਤ ਸਿੰਘ ਮੰਡੋੜ, ਗਿਆਨ ਸਿੰਘ ਮੰਡੋੜ, ਨੈਬ ਸਿੰਘ ਸਗੰਤਪੁਰਾ, ਤੇਜਵਿੰਦਰ ਸਿੰਘ ਰੋਹਟੀ ਮੌੜਾਂ, ਉਜਾਗਰ ਸਿੰਘ ਹਿਆਣਾ, ਨਾਹਰ ਸਿੰਘ ਹਿਆਣਾ, ਗੁਰਮੇਲ ਸਿੰਘ ਕਲਹੇਮਾਜਰਾ ਅਤੇ ਰਾਮਪਾਲ ਸਿੰਘ ਅਜਨੌਂਦਾ ਕਲਾਂ ਮੌਜੂਦ ਸਨ।