post

Jasbeer Singh

(Chief Editor)

Punjab

ਪੰਜਾਬ ਪੁਲਸ ਸ਼ਿਵ ਸੈਨਾ ਆਗੂ ਦੇ ਕਾਤਲਾਂ ਦਾ 24 ਘੰਟਿਆਂ ਅੰਦਰ ਕੀਤਾ ਐਨਕਾਊਂਟਰ

post-img

ਪੰਜਾਬ ਪੁਲਸ ਸ਼ਿਵ ਸੈਨਾ ਆਗੂ ਦੇ ਕਾਤਲਾਂ ਦਾ 24 ਘੰਟਿਆਂ ਅੰਦਰ ਕੀਤਾ ਐਨਕਾਊਂਟਰ ਮੋਗਾ : ਪੰਜਾਬ ਪ੍ਰਸਿੱਧ ਸ਼ਹਿਰ ਮੋਗਾ ਵਿੱਚ ਸਿਵ ਸੈਨਾ ਆਗੂ ਮੰਗਤ ਰਾਏ ਦੇ ਕਤਲ ਕੇਸ ਨੂੰ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਤਿੰਨੋਂ ਜ਼ਖ਼ਮੀ ਹੋ ਗਏ। ਸੀ. ਆਈ. ਏ. ਸਟਾਫ਼ ਮੋਗਾ ਅਤੇ ਮਲੋਟ ਵੱਲੋਂ ਸਾਂਝੇ ਤੌਰ `ਤੇ ਕਾਰਵਾਈ ਕੀਤੀ ਗਈ । ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਇਸ ਮਾਮਲੇ ਦੇ ਪਿੱਛੇ ਦੀ ਸਾਰੀ ਕਹਾਣੀ ਜਲਦੀ ਹੀ ਸਪੱਸ਼ਟ ਹੋ ਜਾਵੇਗੀ । ਵੀਰਵਾਰ ਨੂੰ ਮੋਗਾ ਜ਼ਿਲ੍ਹੇ ਦੀ ਬਗਿਆਣਾ ਬਸਤੀ ਅਤੇ ਸਟੇਡੀਅਮ ਰੋਡ `ਤੇ ਤਿੰਨ ਅਣਪਛਾਤੇ ਬਾਈਕ ਸਵਾਰਾਂ ਨੇ ਸ਼ਿਵ ਸੈਨਾ ਨੇਤਾ `ਤੇ ਗੋਲੀਆਂ ਚਲਾ ਦਿੱਤੀਆਂ । ਇਸ ਹਮਲੇ ਵਿੱਚ ਸ਼ਿਵ ਸੈਨਾ ਸ਼ਿੰਦੇ ਦੇ ਮੁਖੀ ਮੰਗਤ ਰਾਏ ਮੰਗਾ ਦੀ ਮੌਤ ਹੋ ਗਈ ਸੀ । ਜਦਕਿ ਸੈਲੂਨ ਮਾਲਕ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਿਆ ਸੀ । ਇਸ ਘਟਨਾ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ ।

Related Post