
47ਵੇਂ ਜੀ. ਐਸ. ਬੈਂਸ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਪੰਜਾਬ ਪੁਲਿਸ ਜਲੰਧਰ 14ਵੀਂ ਬਾਰ ਬਣੀ
- by Jasbeer Singh
- December 25, 2024

47ਵੇਂ ਜੀ. ਐਸ. ਬੈਂਸ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਪੰਜਾਬ ਪੁਲਿਸ ਜਲੰਧਰ 14ਵੀਂ ਬਾਰ ਬਣੀ ਚੈਂਪੀਅਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ, ਵਿਧਾਇਕ ਦੇਵ ਮਾਨ ਤੇ ਚੈਅਰਮੈਨ ਜੱਸੀ ਸੋਹੀਆਂ ਵਾਲਾ ਨੇ ਕੀਤੀ ਇਨਾਮਾਂ ਦੀ ਵੰਡ ਨਾਭਾ : 47ਵੇਂ ਜੀ. ਐਸ. ਬੈਂਸ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਪੰਜਾਬ ਪਬਲਿਕ ਸਕੂਲ ਦੇ ਗਰਾਊਂਡ ਵਿਖੇ ਕਰਵਾਏ ਗਏ । ਇਸ ਫਾਈਨਲ ਮੈਚ ਵਿੱਚ ਪੰਜਾਬ ਪੁਲਿਸ ਜਲੰਧਰ 14ਵੀਂ ਚੈਂਪੀਅਨ ਬਣੀ । ਇਸ ਮੌਕੇ ਮੁੱਖ ਮਹਿਮਾਨ ਸੂਬਾ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਧ ਨੇ ਆਪਣੇ ਕਰ ਕਮਲਾਂ ਨਾਲ ਟੂਰਨਾਮੈਂਟ ਉਦਘਾਟਨ ਕੀਤਾ ਅਤੇ ਵਿਜੇਤਾ ਟੀਮ ਨੂੰ ਟਰਾਫ਼ੀ ਅਤੇ ਇਕ ਲੱਖ ਰੁਪਏ ਦਾ ਨਗਦੀ ਇਨਾਮ ਦਿੱਤਾ ਅਤੇ ਉਪ ਵਿਜੇਤਾ ਬੀ. ਐਸ. ਐਫ਼. ਜਲੰਧਰ ਨੂੰ 50 ਹਜ਼ਾਰ ਰੁਪਏ ਦੀ ਨਗਦੀ ਤੇ ਟਰਾਫ਼ੀ ਦਿੱਤੀ । ਇਸ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਜੱਸੀ ਸੋਹੀਆਂ ਵਾਲਾ, ਪੰਜ਼ਾਬ ਪਬਲਿਕ ਸਕੂਲ ਹੈਡ ਮਾਸਟਰ ਡਾਕਟਰ ਡੀ. ਸੀ. ਸ਼ਰਮਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਗੁਰਕਰਨ ਸਿੰਘ ਬੈਂਸ, ਵਾਈਸ ਚੇਅਰਮੈਨ ਅਸ਼ੌਕ ਬਾਂਸਲ, ਮੀਤ ਪ੍ਰਧਾਨ ਗੁਰਜੀਤ ਸਿੰਘ ਬੈਂਸ ਅਤੇ ਰੁਪਿੰਦਰ ਸਿੰਘ ਗਰੇਵਾਲ ਅਤੇ ਸਮੂਹ ਮੈਂਬਰਾਂ ਵੱਲੋਂ ਤਰਨਪ੍ਰੀਤ ਸਿੰਘ ਸੌਂਧ ਅਤੇ ਆਈਆਂ ਹੋਈਆਂ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਟੂਰਨਾਮੈਂਟ ਦਾ ਫਾਈਨਲ ਮੈਚ ਬੀ. ਐਸ. ਐਫ. ਅਤੇ ਪੰਜਾਬ ਪੁਲਸ ਜਲੰਧਰ ਵਿਚਕਾਰ ਖੇਡਿਆ ਗਿਆ । ਇਹ ਮੈਚ ਬਹੁਤ ਹੀ ਰੋਮਾਂਚਿਕ ਅਤੇ ਫਸਵਾਂ ਰਿਹਾ, ਮੈਚ ਦੇ ਖਤਮ ਹੋਣ ਤੱਕ 3-3 ਦੇ ਬਰਾਬਰੀ ਤੇ ਰਹੀਆ । ਮੈਚ ਦਾ ਫੈਸਲਾ ਸ਼ੂਟ ਆਊਟ ਰਾਹੀਂ ਹੋਇਆ, ਜਿਸ ਵਿੱਚ ਪੰਜਾਬ ਪੁਲਸ ਜਲੰਧਰ ਦੀ ਟੀਮ 7-5 ਨਾਲ ਜੇਤੂ ਰਹੀ । ਇਸ ਮੌਕੇ ਡੀ. ਐਸ. ਪੀ. ਮੈਡਮ ਮਨਦੀਪ ਕੌਰ, ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ, ਅਸ਼ੋਕ ਬਾਂਸਲ, ਐਸ. ਐਚ. ਓ. ਜਸਵਿੰਦਰ ਸਿੰਘ ਖੋਖਰ, ਇੰਦਰਜੀਤ ਸਿੰਘ ਮਿੱਠੂ ਅਲੌਹਰਾਂ, ਜਤਿੰਦਰ ਸਿੰਘ ਦਾਖੀ, ਦਲਵੀਰ ਸਿੰਘ ਭੰਗੂ ਅਤੇ ਸਲਾਹਕਾਰ ਮੀਡੀਆ ਜੀ. ਐਸ. ਸੋਢੀ, ਗੁਰਜਿੰਦਰ ਸਿੰਘ ਧਾਰੀਵਾਲ, ਅਜੇ ਸਿੰਘ ਕੋਚ, ਚਰਨਜੀਤ ਵਿਰਕ ਆਦਿ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.