
ਪੰਜਾਬ ਪੁਲਸ ਦੇ ਰਾਜ ਸਾਈਬਰ ਕਰਾਈਮ ਡਵੀਜਨ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
- by Jasbeer Singh
- June 18, 2025

ਪੰਜਾਬ ਪੁਲਸ ਦੇ ਰਾਜ ਸਾਈਬਰ ਕਰਾਈਮ ਡਵੀਜਨ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ, 18 ਜੂਨ 2025 : ਪੰਜਾਬ ਪੁਲਸ ਦੇ ਸਾਈਬਰ ਕਰਾਈਮ ਡਵੀਜਨ ਵਲੋਂ ਅੱਜ ਅਜਿਹੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਲੋ਼ ਭੋਲੇ ਭਾਲੇ ਲੋਕਾਂ ਨੂੰ ਨਿਵੇਸ਼ ਰਾਹੀਂ ਧੋਖਾ ਦੇ ਕੇ ਉਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਖਾਧੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਹਾਂ ਵਿਅਕਤੀਆਂ ਨੂੰ ਪੰਚਕੂਲਾ ਅਤੇ ਅਬੋਹਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਇਨ੍ਹਾ ਦੋਹਾਂ ਦੇ ਪਕੜੇ ਜਾਣ ਨਾਲ ਇਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾ ਵੀ ਫਾਸ਼ ਹੋਇਆ ਹੈ। ਟੈਲੀਗ੍ਰਾਮ ਅਤੇ ਵਟਸਅਪੈਪ ਰਾਹੀਂ ਸਟਾਕ ਮਾਰਕੀਟ ਵਿਚ ਨਿਵੇਸ਼ ਕਰਵਾ ਫਸਾਉਂਦਾ ਸੀ ਲੋਕਾਂ ਨੂੰ ਜਾਲ ਵਿਚ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ਼ ਪੁਲਸ ਗੌਰਵ ਯਾਦਵ ਨੇ ਦੱਸਿਆ ਕਿ ਉਕਤ ਗਿਰੋਹ ਵਲੋਂ ਲੋਕਾਂ ਨੂੰ ਟੈਲੀਗ੍ਰਾਮ ਅਤੇ ਵਟਸਐਪ ਗਰੁੱਪਾਂ ਰਾਹੀਂ ਸਟਾਕ ਮਾਰਕੀਟ ਨਿਵੇਸ਼ ਵਿੱਚ ਵੱਡੇ ਫਾਇਦੇ ਦਿਖਾ ਕੇ ਆਪਣੇ ਜਾਲ ਵਿੱਚ ਫਸਾਇਆ ਜਾਂਦਾ ਸੀ । ਇਹ ਗਿਰੋਹ ਪੀੜਤਾਂ ਨੂੰ ਆਪਣੇ ਭਰੋਸੇ ਵਿੱਚ ਲੈ ਮੋਬਾਇਲ ਵਿੱਚ ਇੱਕ ਜਾਅਲੀ ਏ. ਪੀ. ਕੇ. ਐਪਲੀਕੇਸ਼ਨ ਇੰਸਟਾਲ ਕਰਵਾ ਕੇ ਨਿਵੇਸ਼ ਕੀਤੇ ਪੈਸੇ ਭਾਰੀ ਵਾਪਸੀ ਨਾਲ ਦੇਣ ਦਾ ਆਖਦੇ ਸਨ ਪਰ ਅਸਲ ਵਿਚ ਅਜਿਹਾ ਨਹੀਂ ਹੁੰਦਾ ਸੀ। ਕੌਣ ਕੌਣ ਹੈ ਦੋਵੇਂ ਜਣੇ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਜਿਸ ਵਿਅਕਤੀ ਨੂੰ ਪੰਚਕੂਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਵਰੁਣ ਕੁਮਾਰ ਅਤੇ ਅਬੋਹਰ ਤੋਂ ਸਾਹਿਲ ਸੇਠੀ ਸ਼ਾਮਲ ਹੈ।