post

Jasbeer Singh

(Chief Editor)

Punjab

ਪੰਜਾਬ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਸੱਟੇ ਦਾ ਕਾਰੋਬਾਰ ਕਰਵਾਇਆ ਬੰਦ

post-img

ਪੰਜਾਬ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਸੱਟੇ ਦਾ ਕਾਰੋਬਾਰ ਕਰਵਾਇਆ ਬੰਦ ਜਗਰਾਉਂ, 23 ਜੂਨ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦਿਹਾਤੀ ਪੁਲਸ ਨੇ ਸੱਟਾਂ ਬਾਜ਼ਾਰ ਦੇ ਵਪਾਰੀਆਂ `ਤੇ ਫੌਰੀ ਕਾਰਵਾਈ ਕਰਦਿਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਕਿਉਂਕਿ ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਵਲੋਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਹੀ ਖੂਹ ਖਾਤੇ ਲਗਾ ਦਿੱਤੀ ਜਾਂਦੀ ਸੀ ਕਿਉਂਕਿ ਸੱਟੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਹਮੇਸ਼ਾਂ ਫਾਇਦੇ ਵਿਚ ਰਹਿੰਦੇ ਹਨ ਜਦੋਂ ਕਿ ਸੱਟਾ ਲਗਾਉਣ ਵਾਲਾ ਹਮੇਸ਼ਾਂ ਘਾਟੇ ਵਿਚ ਹੀ ਰਹਿੰਦਾ ਹੈ। ਦੱਸਣਯੋਗ ਹੈ ਕਿ ਸੱਟਾ ਕਾਰੋਬਾਰ ਨਾਲ ਸਬੰਧਤ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਜਿਸਦਾ ਪ੍ਰਭਾਵ ਹੁਣ ਜ਼ਮੀਨੀ ਪੱਧਰ `ਤੇ ਵੀ ਦਿਖਾਈ ਦੇ ਰਿਹਾ ਹੈ। ਕੁਝ ਦਿਨ ਪਹਿਲਾਂ ਪ੍ਰਕਾਸ਼ਿਤ ਖ਼ਬਰਾਂ ਦਾ ਪ੍ਰਭਾਵ ਅੱਜ ਐਤਵਾਰ ਨੂੰ ਜਗਰਾਉਂ ਦੇ ਸੱਟਾ ਬਾਜ਼ਾਰ `ਤੇ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਤੋਂ ਸਾਫ਼ ਦਿਖਾਈ ਦੇ ਰਿਹਾ ਹੈ। ਅੱਜ ਜਦੋਂ ਸੱਟਾ ਬਾਜ਼ਾਰ ਨਾਲ ਸਬੰਧਤ ਦੁਕਾਨਾਂ ਦਾ ਦੌਰਾ ਕੀਤਾ ਤਾਂ ਸਾਰੀਆਂ ਦੁਕਾਨਾਂ ਬੰਦ ਪਾਈਆਂ ਗਈਆਂ। ਜਦੋਂ ਆਲੇ-ਦੁਆਲੇ ਦੇ ਲੋਕਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਲੋਕਾਂ ਨੇ ਕਿਹਾ ਕਿ ਅੱਜ ਪੁਲਿਸ ਨੇ ਸੱਟਾ ਬਾਜ਼ਾਰ ਨਾਲ ਸਬੰਧਤ ਵਪਾਰੀਆਂ ਵਿਰੁੱਧ ਕਾਰਵਾਈ ਕੀਤੀ ਹੈ, ਇਸੇ ਲਈ ਅੱਜ ਸੱਟਾ ਬਾਜ਼ਾਰ ਨਾਲ ਸਬੰਧਤ ਸਾਰੀਆਂ ਦੁਕਾਨਾਂ ਬੰਦ ਹਨ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਸੱਟਾ ਬਾਜ਼ਾਰ ਇੱਕ ਵਾਰ ਪਹਿਲਾਂ ਵੀ ਬੰਦ ਹੋਇਆ ਸੀ ਅਤੇ ਹੁਣ ਦੂਸਰੀ ਵਾਰ ਬੰਦ ਹੋਇਆ ਹੈ ਕੀ ਹੁਣ ਇਹ ਪੱਕੇ ਤੌਰ ਤੇ ਬੰਦ ਰਹੇਗਾ ਜਾਂ ਫਿਰ ਹੋਵੇਗੀ ਸਟਾ ਵਪਾਰੀਆਂ ਦੀ ਚਾਂਦੀ।

Related Post