
ਪੰਜਾਬ ਪ੍ਰਦੇਸ ਵਪਾਰ ਮੰਡਲ ਨੇ ਵਪਾਰੀਆਂ ਦੀਆਂ ਦਿਕਤਾਂ ਨੂੰ ਲੈ ਕੇ ਕੀਤੀ ਮੀਟਿੰਗ
- by Jasbeer Singh
- November 21, 2024

ਪੰਜਾਬ ਪ੍ਰਦੇਸ ਵਪਾਰ ਮੰਡਲ ਨੇ ਵਪਾਰੀਆਂ ਦੀਆਂ ਦਿਕਤਾਂ ਨੂੰ ਲੈ ਕੇ ਕੀਤੀ ਮੀਟਿੰਗ ਪਟਿਆਲਾ : ਪੰਜਾਬ ਪ੍ਰਦੇਸ ਵਪਾਰ ਮੰਡਲ ਦੀ ਇੱਕ ਮੀਟਿੰਗ ਪ੍ਰਧਾਨ ਰਾਕੇਸ ਗੁਪਤਾ ਦੀ ਅਗਵਾਈ ਹੇਠ ਵਪਾਰੀਆਂ ਦੀਆਂ ਦਿਕਤਾਂ ਨੂੰ ਲੈ ਕੇ ਕੀਤੀ ਗਈ, ਜਿਸ ਵਿੱਚ ਸਾਰੇ ਵਪਾਰੀਆਂ ਨੇ ਮਿਲ ਕੇ ਵਿਚਾਰ ਚਰਚਾ ਕੀਤੀ । ਇਸ ਮੌਕੇ ਪ੍ਰਧਾਨ ਰਾਕੇਸ ਗੁਪਤਾ ਨੇ ਦਸਿਆ ਕਿ ਸਾਡਾ ਇਲਾਕਾ ਪਟਿਆਲਾ ਸ਼ਹਿਰੀ ਇਲਾਕੇ ਵਿੱਚ ਪੈਂਦਾ ਹੈ ਅਤੇ ਕੁਝ ਇਲਾਕਾ ਪਟਿਆਲਾ ਦਿਹਾਤੀ ਵਿਚ ਆਉਂਦਾ ਹੈ । ਇਸੇ ਤਰ੍ਹਾਂ ਕੁਝ ਕੰਮ ਨਗਰ ਨਿਗਮ, ਪੀਡਬਲਯੂ, ਬੀਐਂਡਆਰ ਅਤੇ ਪੁਡਾ ਦੇ ਵਲੋ ਹੋਣੇ ਹਨ, ਜਿਸਨੂੰ ਲੈ ਕੇ ਸਾਰੀ ਦਿਕਤਾਂ ਬਾਰੇ ਦੁਕਾਨਦਾਰਾਂ ਨੇ ਪ੍ਰਧਾਨ ਰਾਕੇਸ ਗੁਪਤਾ ਨੂੰ ਦਸਿਆ ਤੇ ਮੰਗ ਕੀਤੀ ਕਿ ਸਾਡੇ ਪੈਡਿੰਗ ਪਏ ਕੰਮਾਂ ਨੂੰ ਜਲਦ ਤੋਂ ਜਲਦ ਕਰਵਾਇਆ ਜਾਵੇ । ਉਨ੍ਹਾਂ ਦਸਿਆ ਕਿ ਇਨਾ ਮੰਗਾਂ ਵਿੱਚ ਬਾਥਰੂਮ, ਨਾਲੇ ਕਵਰ ਕਰਨਾ, ਸਾਫ ਸਫਾਈ, ਲਾਇਟਿੰਗ, ਪੁਲਸ ਦੀ ਗਸਤ ਵਧਾਵੁਣਾ ਆਦਿ ਹਨ। ਇਸ ਤੋ ਇਲਾਵਾ ਦੁਕਾਨਦਾਰਾਂ ਨੇ ਮੰਦੀ ਨੂੰ ਲੈ ਕੇ ਵੀ ਚਿੰਤਾ ਜਾਹਿਰ ਕੀਤੀ । ਇਸ ਮੌਕੇ ਪ੍ਰਧਾਨ ਰਾਕੇਸ ਗੁਪਤਾ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਮੰਗਾਂ ਦਾ ਹੱਲ ਕਰਵਾਉਣਗੇ । ਇਸ ਦੌਰਾਨ ਵਪਾਰੀਆਂ ਵਲੋ ਪ੍ਰਧਾਨ ਰਾਕੇਸ ਗੁਪਤਾ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ । ਉਨ੍ਹਾਂ ਨਾਲ ਪ੍ਰਧਾਨ ਰਜਿੰਦਰ ਸਿੰਘ, ਲਲਿਤ ਮਹਿਤਾ ਚੇਅਰਮੈਨ, ਮਨੋਹਰ ਲਾਲ ਵਰਮਾ ਵਾਈਸ ਪ੍ਰਧਾਨ, ਰਾਜਿੰਦਰ ਕੁਮਾਰ ਖੰਨਾ ਜਨਰਲ ਸਕੱਤਰ, ਦੀਪਕ ਸੂਦ ਜੁਆਇੰਟ ਸਕੱਤਰ, ਇੰਦਰ ਸੇਨ, ਮੋਹਨ ਲਾਲ ਆਦਿ ਮੋਜੂਦ ਸਨ ।