post

Jasbeer Singh

(Chief Editor)

Patiala News

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ

post-img

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਪਟਿਆਲਾ, 26 ਨਵੰਬਰ : ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਸਿਵਲ ਸਰਜਨ ਪਟਿਆਲਾ ਨਾਲ ਉਨ੍ਹਾਂ ਦੇ ਸੱਦੇ ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ। ਉਨ੍ਹਾਂ ਵੱਲੋਂ ਡਾ. ਰਚਨਾ ਸਹਾਇਕ ਸਿਵਲ ਸਰਜਨ ਪਟਿਆਲਾ, ਸੁਖਮਿੰਦਰ ਸਿੰਘ ਸੁਪਰਡੰਟ ਅਮਲਾ ਸ਼ਾਖਾ, ਤੇਜਿੰਦਰ ਸਿੰਘ ਸੀਨੀਅਰ ਸਹਾਇਕ, ਸੁਖਮਿੰਦਰ ਸਿੰਘ ਸੀਨੀਅਰ ਸਹਾਇਕ, ਵਰਿੰਦਰ ਕੁਮਾਰ ਕਲਰਕ, ਇਰਵਨਦੀਪ ਸਿੰਘ ਜੂਨੀਅਰ ਸਹਾਇਕ, ਸ਼੍ਰੀ ਮਤੀ ਜਸਪਾਲ ਕੌਰ ਪੀ.ਏ ਸਿਵਲ ਸਰਜਨ ਪਟਿਆਲਾ ਆਦਿ ਅਮਲਾ ਸ਼ਾਮਿਲ ਹੋਇਆ । ਜਥੇਬੰਦੀ ਵੱਲੋਂ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ, ਸਤਪਾਲ ਸਿੰਘ ਖਾਨਪੁਰ, ਕਰਮ ਸਿੰਘ, ਰਾਮਪ੍ਰਤਾਪ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਆਗੂ ਸ਼ਾਮਿਲ ਹੋਏ । ਸਿਵਲ ਸਰਜਨ ਵੱਲੋਂ ਫੈਸਲਾ ਕੀਤਾ ਗਿਆ ਕਿ ਦਰਜਾ-4 ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਮੁਕੰਮਲ ਕਰਕੇ ਕੇਸ ਇੱਕ ਮਹੀਨੇ ਦੇ ਅੰਦਰ-ਅੰਦਰ ਸਰਕੂਲੇਟ ਕਰਵਾਈ ਜਾਵੇਗੀ । ਮੌਸਮੀ ਵਰਦੀਆਂ ਲਈ ਡਾਇਰੈਕਟਰ ਸਿਹਤ ਸੇਵਾਵਾ ਨੂੰ ਲੋੜੀਂਦੀ ਫੰਡ ਦੀ ਮੰਗ ਲਈ ਇੱਕ ਸਰਕਾਰੀ ਪੱਤਰ ਲਿਖਿਆ ਜਾਵੇਗਾ। ਐਂਟੀਲਾਰਵਾ ਸਕੀਮ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਲੋੜੀਂਦਾ ਸਮਾਨ ਇੱਕ ਹਫਤੇ ਦੇ ਅੰਦਰ-ਅੰਦਰ ਦਿੱਤਾ ਜਾਵੇਗਾ । ਸਵਰਗਵਾਸੀ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਜਿਹੜੇ ਕਰਮਚਾਰੀ ਸਵਰਗਵਾਸ ਹੋ ਗਏ ਹਨ ਉਨ੍ਹਾਂ ਕਰਮਚਾਰੀਆਂ ਦੇ ਡੀ.ਐਲ.ਆਈ ਸਕੀਮ ਅਧੀਨ ਕੱਟੇ ਗਏ ਪੈਸਿਆਂ ਦੇ ਕੇਸ ਡਾਇਰੈਕਟਰ ਸਿਹਤ ਸੇਵਾਵਾ ਨੂੰ ਭੇਜ ਦਿੱਤੇ ਗਏ। ਜਿਹੜੇ ਕਰਮਚਾਰੀ ਦਾ ਏਰੀਅਰ ਪ੍ਰੋਫੀਸ਼ੈਸੀ ਤਰੱਕੀ ਦਾ ਬਕਾਇਆ ਰਹਿੰਦਾ ਹੈ। ਉਨ੍ਹਾਂ ਸਬੰਧੀ ਡਾਇਰੈਕਟਰ ਸਿਹਤ ਸੇਵਾਵਾ ਤੋਂ ਮੰਨਜੂਰੀ ਲਈ ਜਾਵੇਗੀ । ਜਿਹੜੇ ਕਰਮਚਾਰੀ ਡੀ. ਸੀ ਰੇਟ ਤੇ ਕੰਮ ਕਰਦੇ ਸਨ। ਉਨ੍ਹਾਂ ਤੋਂ 2016 ਤੋਂ ਪਹਿਲਾ ਲੱਗੇ ਕਰਮਚਾਰੀਆਂ ਨੂੰ ਡੀ.ਸੀ ਰੇਟਾ ਦਾ ਬਕਾਇਆ ਦਵਾਇਆ ਜਾਵੇਗਾ ਆਦਿ ਮੰਗਾਂ ਪ੍ਰਵਾਨ ਕਰਨ ਦਾ ਵਿਸ਼ਵਾਸ ਸਿਵਲ ਸਰਜਨ ਵੱਲੋਂ ਦਿਵਾਇਆ ਗਿਆ ਅਤੇ ਕੁਝ ਜੋ ਮੰਗਾਂ ਸਨ ਉਨ੍ਹਾਂ ਦੀ ਪੂਰਤੀ ਵੀ ਕੀਤੀ ਜਾਵੇਗੀ ।

Related Post