post

Jasbeer Singh

(Chief Editor)

Patiala News

ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਨੇ ਮੇਜਰ ਮਲਹੋਤਰਾ ਨੂੰ ਸੋੰਪਿਆ ਮੰਗ ਪੱਤਰ

post-img

ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਨੇ ਮੇਜਰ ਮਲਹੋਤਰਾ ਨੂੰ ਸੋੰਪਿਆ ਮੰਗ ਪੱਤਰ ਪਟਿਆਲਾ : ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੇ ਅਹੁਦੇਦਾਰਾਂ ਨੇ ਕੱਲ੍ਹ ਇੱਥੇ ਆਮ ਆਦਮੀ ਪਾਰਟੀ ਪੰਜਾਬ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਅਤੇ ਬੁਲਾਰੇ ਮੇਜਰ ਆਰ. ਪੀ. ਐਸ. ਮਹੋਤਰਾ ਨੂੰ ਆਪਣੀਆਂ ਮੰਗਾਂ ਸੌਂਪੀਆਂ । ਮੰਗਾਂ ਵਿੱਚ ਛੇਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਇੱਕ ਕਿਸ਼ਤ ਵਿੱਚ ਅਦਾ ਕਰਨ, ਕੇਂਦਰ ਸਰਕਾਰ ਦੇ ਅਨੁਰੂਪ ਬਕਾਇਆ ਡੀ. ਏ. ਦੀਆਂ ਕਿਸ਼ਤਾਂ, ਪੈਨਸ਼ਨਰਾਂ ਲਈ ਕੈਸ਼ਲੈਸ ਮੈਡੀਕਲ ਸਕੀਮ ਸ਼ੁਰੂ ਕਰਨ, ਮੈਡੀਕਲ ਭੱਤੇ ਵਿੱਚ ਵਾਧਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਹਰਿਆਣਾ ਦੀ ਤਰਾਂ ਅਖੀਰਲੇ ਨੋਸ਼ਨਲ ਵਾਧੇ ਦੀ ਵਿਵਸਥਾ ਨੂੰ ਇੱਕ ਸਾਲ ਦੀ ਬਜਾਏ ਛੇ ਮਹੀਨੇ ਕਰਣ, ਪੈਨਸ਼ਨ ਨੂੰ 2.59 ਦੇ ਗੁਣਾਂਕ ਨਾਲ ਨਿਸ਼ਚਿਤ ਕਰਨਾ, ਸ਼ੁਰੂਆਤੀ ਤਨਖਾਹ ਨੂੰ 119 % ਮਹਿੰਗਾਈ ਭੱਤੇ ਨਾਲ ਨਿਸ਼ਚਿਤ ਕਰਣਾ ਅਤੇ ਫੋਰਮ ਦੇ ਪੈਨਸ਼ਨਰਾਂ ਦੁਆਰਾ ਜਿੱਤੇ ਗਏ ਕੇਸਾਂ ਵਿੱਚ ਅਦਾਲਤਾਂ ਦੇ ਨਿਰਦੇਸ਼ਾਂ ਨੂੰ ਲਾਗੂ ਕਰਨਾ ਸ਼ਾਮਿਲ ਹੈ । ਮੇਜਰ ਮਲਹੋਤਰਾ ਨੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਮੰਨਣ ਲਈ ਵਿੱਤ ਮੰਤਰੀ ਅੱਗੇ ਰੱਖੀਆਂ ਜਾਣਗੀਆਂ ਅਤੇ ਨਿਜੀ ਸੁਣਵਾਈ ਦਾ ਵੀ ਮੌਕਾ ਦਿੱਤਾ ਜਾਵੇਗਾ । ਇਸ ਮੌਕੇ ਮੰਚ ਦੇ ਸੂਬਾ ਪ੍ਰਧਾਨ ਇੰਜੀ. ਦਲਜੀਤ ਸਿੰਘ ਕੋਹਲੀ, ਸੀਨੀਅਰ ਮੀਤ ਪ੍ਰਧਾਨ ਇੰਜੀ. ਸੁਰਿੰਦਰ ਸਿੰਘ ਸੋਢੀ, ਜਨਰਲ ਸਕੱਤਰ ਇੰਜੀ. ਵਿਨੋਦ ਕੁਮਾਰ ਕਪੂਰ, ਇੰਜੀ. ਪਰਮਜੀਤ ਸਿੰਘ ਮਾਗੋ, ਇੰਜੀ. ਜਗਜੀਤ ਸਿੰਘ ਚੌਧਰੀ, ਕਿਸਾਨ ਵਿੰਗ 'ਆਪ' ਦੇ ਸੂਬਾ ਸੰਯੁਕਤ ਸਕੱਤਰ ਕਰਮਜੀਤ ਸਿੰਘ ਬਾਸੀ ਅਤੇ ਬੁੱਧੀਜੀਵੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਦੱਤ ਹਾਜ਼ਰ ਸਨ ।

Related Post