
ਬੱਸ ਪਾਸ ਬਣਵਾਉਣ ਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਵਿਦਿਆਰਥੀਆਂ ਨੂੰ
- by Jasbeer Singh
- August 12, 2025

ਬੱਸ ਪਾਸ ਬਣਵਾਉਣ ਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਵਿਦਿਆਰਥੀਆਂ ਨੂੰ ਕੀਤਾ ਲਾਮਬੰਦ ਪਟਿਆਲਾ, 12 ਅਗਸਤ 2025 : ਅੱਜ ਪਟਿਆਲੇ ਬੱਸ ਅੱਡੇ ‘ਚ ਆਈ. ਟੀ. ਆਈ., ਪੋਲੀਟੈਕਨਿਕ ਅਤੇ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਨੂੰ ਬੱਸ ਪਾਸ ਬਣਾਉਣ ਚ ਆਉਣ ਵਾਲੀਆਂ ਸਮੱਸਿਆਵਾਂ ਆ ਰਹੀਆਂ ਸਨ । ਵਿਦਿਆਰਥੀ ਪੀ.ਐੱਸ.ਯੂ. (ਲਲਕਾਰ) ਦੀ ਅਗਵਾਈ ਵਿੱਚ ਬੱਸ ਅੱਡੇ ਵਿਦਿਆਰਥੀ ਏਕਤਾ ਅਤੇ ਪੰਜਾਬ ਸਰਕਾਰ ਵਿਰੁੱਧ ਮੁਜਾਹਰਾ ਕੀਤਾ ਗਿਆ ਅਤੇ ਇਕੱਠੇ ਹੋਕੇ ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਸਿੰਘ ਹਢਾਣਾ ਨੂੰ ਮਿਲੇ । ਉਹਨਾਂ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਕੱਲ 13 ਅਗਸਤ ਸਵੇਰੇ ਤੱਕ ਬਾਕੀ ਸਾਰੇ ਰਹਿੰਦੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੀ ਬੱਸ ਪਾਸ ਬਣਾਉਣੇ ਸ਼ੁਰੂ ਕਰ ਦਿੱਤੇ ਜਾਣਗੇ । ਮਹਿੰਦਰਾ ਕਾਲਜ ਲਈ ਸਰਕਾਰ ਵੱਲੋਂ ਸਹਿਮਤੀ ਆਉਣ ਦੇ ਬਾਵਜੂਦ ਉਥੋਂ ਦੇ ਪ੍ਰਸ਼ਾਸਨ ਦੁਆਰਾ ਵਿਦਿਆਰਥੀਆਂ ਨੂੰ ਬੱਸ ਪਾਸ ਬਣਵਾਉਣ ਲਈ ਖੱਜਲ ਖੁਆਰ ਕੀਤਾ ਜਾ ਰਿਹਾ ਸੀ, ਉੱਥੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਚ ਵਿਦਿਆਰਥੀਆਂ ਨੂੰ ਇੱਕਠੇ ਕਰਕੇ ਪ੍ਰਸ਼ਾਸ਼ਨ ਨੂੰ ਮਿਲਿਆਂ ਗਿਆ ਅਤੇ ਵਿਦਿਆਰਥੀਆਂ ਦੀਆਂ ਸੱਮਸਿਆਵਾਂ ਨੂੰ ਹੱਲ ਕੀਤਾ ਗਿਆ । ਦੋਵਾਂ ਜਗ੍ਹਾ ਤੇ ਇਹ ਐਲਾਨ ਕੀਤਾ ਗਿਆ ਕਿ ਜੇਕਰ ਮਸਲੇ ਕੱਲ੍ਹ ਤੱਕ ਪੂਰੀ ਤਰਾਂ ਹੱਲ ਹੋਏ ਤਾਂ ਅਗਲੇ ਸਮੇਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਹਨਾਂ ਦੋਵਾਂ ਥਾਵਾਂ (ਪੋਲੀਟੈਕਨਿਕ ਥਾਪਰ, ਪੋਲੀਟੈਕਨਿਕ ਐਸਐਸਟੀ ਨਗਰ ਅਤੇ ਮਹਿੰਦਰਾ) ਅਤੇ ਹੋਰ ਸੰਸਥਾਵਾਂ (ਬੱਸ ਅੱਡੇ) ਦੇ ਤੇ ਵਿਦਿਆਰਥੀਆਂ ਨੇ ਜਥੇਬੰਦੀ ਉੱਪਰ ਭਰੋਸਾ ਦਿਖਾਇਆ ਅਤੇ ਜਥਬੰਦੀ ਦੀ ਮੈਂਬਰਸ਼ਿਪ ਲਈ । ਇਸ ਸਮੇਂ ਹਰਪ੍ਰੀਤ ਸਿੰਘ, ਦਵਿੰਦਰ ਸਿੰਘ ਅਤੇ ਆਗੂ ਸੰਜੂ ਕੁਮਾਰ ਸਾਮਲ ਸਨ ।