
ਪੰਜਾਬ ਯੂਨੀਵਰਸਿਟੀ ਨੋਨ ਟੀਚਿੰਗ ਇਮਪਲਾਈ ਫੈਡਰੇਸ਼ਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਬੜੀ ਸ਼ਰਧਾ ਅਤੇ ਭ
- by Jasbeer Singh
- November 28, 2024

ਪੰਜਾਬ ਯੂਨੀਵਰਸਿਟੀ ਨੋਨ ਟੀਚਿੰਗ ਇਮਪਲਾਈ ਫੈਡਰੇਸ਼ਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੋਨ ਟੀਚਿੰਗ ਇਮਪਲਾਈ ਫੈਡਰੇਸ਼ਨ ਵੱਲੋਂ ਬੁੱਧਵਾਰ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ । ਇਸ ਸਮਾਗਮ ਵਿੱਚ ਨੋਨ ਟੀਚਿੰਗ ਇੰਪਲਾਈਜ ਵਿਚ ਭਾਰੀ ਜੋਸ਼ ਦੇਖਣ ਨੂੰ ਮਿਲਿਆ । ਇੱਕ ਰਾਤ ਪਹਿਲਾਂ ਤੋਂ ਹੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ । ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦਾ ਭੋਗ ਪਾਇਆ ਗਿਆ । ਇਸ ਉਪਰੰਤ ਭਾਈ ਸਾਹਿਬ ਅਮਰਜੀਤ ਸਿੰਘ ਜੀ ਖਾਲਸਾ ਚੰਡੀਗੜ੍ਹ ਵਾਲਿਆਂ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਵਾਈਸ ਚਾਂਸਲਰ ਰੇਨੂ ਵਿਗ, ਡੀ. ਯੂ. ਆਈ. ਮੈਡਮ ਰੂਮੀਨਾ ਸੇਠੀ, ਐਫ. ਡੀ. ਓ. ਵਿਕਰਮ ਨਈਅਰ , ਰਜਿਸਟਰਾਰ ਵਾਈ. ਪੀ. ਯਾਦਵਿੰਦਰਾ, ਕੰਟਰੋਲਰ ਜਗਤ ਭੂਸ਼ਣ, ਡੀ. ਐਸ. ਡਬਲਿਊ. ਅਮਿਤ ਚੌਹਾਨ ਵਿਸ਼ੇਸ਼ ਤੌਰ ਤੇ ਪਹੁੰਚੇ । ਦੀਪਕ ਕੌਸ਼ਿਕ ਜੀ ਯੂਨੀਵਰਸਿਟੀ ਦੇ ਪੁਰਾਣੇ ਲੀਡਰ ਖਾਸ ਤੌਰ ਤੇ ਹਾਜਰੀ ਲਗਵਾਉਣ ਪਹੁੰਚੇ । ਇਸ ਮੌਕੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ, ਸੰਗਤ, ਵਿਦਿਆਰਥੀਆਂ ਅਤੇ ਟੀਚਰ ਸਾਹਿਬਾਨ ਨੇ ਇਸ ਸਮਾਗਮ ਹਿੱਸਾ ਲਿਆ । ਇਸ ਮੌਕੇ ਯੂਨੀਅਨ ਦੇ ਪ੍ਰਧਾਨ ਹਨੀ ਠਾਕੁਰ ਜੀ, ਸਵਰਨ ਸਿੰਘ ਮਾਨ, ਸੁਰਿੰਦਰ ਸਿੰਘ , ਮਾਣਿਕ ਕਪੂਰ, ਹਰਪਾਲ ਸਿੰਘ , ਗੁਰਜੰਟ ਸਿੰਘ , ਮਨਜੀਤ ਸਿੰਘ, ਦੇਸਰਾਜ, , ਬਲਵਿੰਦਰ ਸਿੰਘ, ਨਿਰਮਲ ਸਿੰਘ, ਬਰਿੰਦਰ ਸਿੰਘ, ਅਮਿਤ ਮਲੋਤਰਾ, ਐਸ. ਪੀ. ਮੋਰੀਆ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ ,ਅਨੀਤਾ ਸ਼ਰਮਾ, ਅਮਨਦੀਪ ਕੌਰ, ਹਰਿੰਦਰ ਕੌਰ, ਪੂਨਮ, ਰਿਤੂ ਵਰਮਾ ਅਤੇ ਹੋਰਾਂ ਨੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । ਸਵਰਨ ਸਿੰਘ ਮਾਨ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.