
 (34)-1730200254.jpg)
ਪੰਜਾਬ ਦਾ ਨੌਜਵਾਨ ਵਿਦੇਸ਼ਾਂ ਦੀ ਉਡਾਣ ਇਸ ਕਰਕੇ ਲੈਂਦਾ ਕਿ ਉਸਦੇ ਪਰਿਵਾਰ ਦੇ ਵਿੱਚ ਵਿਦੇਸ਼ ਜਾਣ ਦੇ ਵਿੱਚ ਖੁਸ਼ਹਾਲੀ ਆਵੇ ਇਸੇ ਮੰਤਵ ਨਾਲ ਸਮਾਣਾ ਦਾ ਪਿੰਡ ਕੁਤਬਨਪੁਰ ਦਾ ਨੌਜਵਾਨ ਅਮਰੀਕਾ ਗਿਆ ਸੀ ਪਰ ਉੱਥੇ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਕੁਤਬਨਪੁਰ ਦਾ ਰਹਿਣ ਵਾਲਾ ਅਰਮਾਨ ਸਿੰਘ ਬਾਰਵੀਂ ਤੱਕ ਪੜਾਈ ਕਰਕੇ ਪਿਛਲੇ ਸਾਲ ਮਾਰਚ ਦੇ ਵਿੱਚ ਅਮਰੀਕਾ ਗਿਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਰਮਾਨ ਸਿੰਘ ਨੇ ਬੀਤੇ ਦਿਨ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਉਸਨੇ ਆਪਣੀ ਭੈਣ ਕੋਲੋਂ ਪੜ੍ਹਾਈ ਦੇ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਸੀ। ਅਮਰੀਕਾ ਗਏ ਨੌਜਵਾਨ ਨੇ ਆਪਣੇ ਚੰਗੇ ਭਵਿੱਖ ਦੇ ਸੁਪਨੇ ਲਏ ਹੋਏ ਸੀ ਉਸਦਾ ਇਹ ਸੁਪਨਾ ਸੀ ਕਿ ਉਹ ਆਪਣੀ ਭੈਣ ਦਾ ਚੰਗਾ ਵਿਆਹ ਕਰੇਗਾ ਅਤੇ ਉਸ ਨੂੰ ਉੱਚੇਰੀ ਸਿੱਖਿਆ ਵੀ ਦੇਵੇਗਾ। ਦੱਸ ਦਈਏ ਕਿ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਤ ਸਮੇਂ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਪੁੱਤ ਅਰਮਾਨ ਦੀ ਗੋਲੀ ਮਾਰ ਦਿੱਤੀ ਹੈ ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਸੂਚਨਾ ਦੇ ਮਿਲਣ ਮਗਰੋਂ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ।