
ਕੈਨੇਡਾ `ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ
- by Jasbeer Singh
- April 7, 2025

ਕੈਨੇਡਾ `ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ ਕੈਨੇਡਾ : ਪੰਜਾਬੀਆਂ ਦੀ ਮਨਪਸੰਦ ਤੇ ਵਿਦੇਸ਼ੀ ਧਰਤੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਸ ਨੇ ਇਕ ਲਵਦੀਪ ਢਿੱਲੋਂ ਨਾਮ ਦੇ ਪੰਜਾਬੀ ਨੌਜਵਾਨ 10 ਹਜ਼ਾਰ 200 ਕੈਨੇਡੀਅਨ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ 100 ਤੋਂ 20 ਡਾਲਰ ਦੇ ਨਕਲੀ ਨੋਟ ਸਨ । ਪੁਲਸ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਪੁਲਸ ਨੂੰ ਇਕ ਔਰਤ ਨੇ ਸਿ਼ਕਾਇਤ ਕੀਤੀ ਸੀ ਕਿ ਉਸ ਨੇ ਫੇਸਬੁਕ ਦੀ ਮਾਰਕੀਟ ਪਲੇਸ ਰਾਹੀਂ ਲਵਦੀਪ ਢਿੱਲੋਂ ਨੂੰ 1500 ਡਾਲਰ ਦੀ ਕੀਮਤ ਦੇ ਪੋਕੇਮਨ ਕਾਰਡ ਵੇਚੇ ਸਨ ਤੇ ਢਿੱਲੋਂ ਵਲੋਂ ਉਸ ਨੂੰ ਜੋ 1500 ਡਾਲਰ ਦੇ ਨੋਟ ਦਿਤੇ ਗਏ ਉਹ ਨਕਲੀ ਸਨ ਕਿਉਂਕਿ ਜਦੋਂ ਇਨ੍ਹਾਂ ਦੇ ਨੰਬਰ ਚੈਕ ਕੀਤੇ ਗਏ ਤਾਂ ਉਨ੍ਹਾਂ ਦੇ ਸੀਰੀਅਲ ਨੰਬਰ ਇਕੋ ਜਿਹੇ ਸਨ । ਸਿ਼ਕਾਇਤਕਰਤਾ ਨੇ ਦੱਸਿਆ ਕਿ ਅਜਿਹਾ 100 ਦੇ ਡਾਲਰਾਂ ਤੇ ਸੀ । ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਦਸਿਆ ਕਿ ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਜਿੱਥੇ ਪੁਲਿਸ ਉਸ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀ ਸੀ, ਜਿਸ ਨੂੰ 10,200 ਡਾਲਰ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਲਵਦੀਪ ਢਿੱਲੋਂ ਕੋਲ ਇਹ ਨਕਲੀ ਨੋਟ ਕਿੱਥੋਂ ਆਏ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.