
ਅਮਰੀਕਾ ’ਚ ਹੋਈਆਂ ਵਿਸ਼ਵ ਪੁਲਸ ਤੇ ਫ਼ਾਇਰ ਖੇਡਾਂ ’ਚ ਪੰਜਾਬ ਦੇ ਪੁੱਤ ਨੇ ਜਿੱਤਿਆ ਸੋਨ ਤਮਗ਼ਾ
- by Jasbeer Singh
- July 7, 2025

ਅਮਰੀਕਾ ’ਚ ਹੋਈਆਂ ਵਿਸ਼ਵ ਪੁਲਸ ਤੇ ਫ਼ਾਇਰ ਖੇਡਾਂ ’ਚ ਪੰਜਾਬ ਦੇ ਪੁੱਤ ਨੇ ਜਿੱਤਿਆ ਸੋਨ ਤਮਗ਼ਾ ਚੰਡੀਗੜ੍ਹ, 7 ਜੁਲਾਈ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਵਿਖੇ ਹੋਈਆਂ ਵਿਸ਼ਵ ਪੁਲਸ ਤੇ ਫਾਇਰ ਖੇਡਾਂ ਵਿਚ ਮਨਜੀਤ ਸਿੰਘ ਨਾਮ ਦੇ ਖਿਡਾਰੀ ਨੇ ਸੋਨੇ ਦਾ ਮੈਡਲ ਹਾਸਲ ਕੀਤਾ ਹੈ। ਜਿਸ ਨਾਲ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਹੋਇਆ ਹੈ। ਮਨਜੀਤ ਨੇ ਕੀਤਾ ਅਥਾਹ ਤਾਕਤ ਅਤੇ ਸਹਿਣਸ਼ੀਲਤਾ ਦਾ ਪ੍ਰਦਰਸ਼ਨਖ਼ ਅਮਰੀਕਾ ਵਿਖੇ ਹੋਏ ਇਨਡੋਰ ਰੋਇੰਗ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਮਨਜੀਤ ਨੇ ਅਥਾਹ ਤਾਕਤ ਅਤੇ ਸਹਿਣਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਦੀ ਸੰਸਾਰ ਪੱਧਰ ਤੇ ਸ਼ਲਾਘਾ ਹੋ ਰਹੀ ਹੈ। ਮਨਜੀਤ ਸਿੰਘ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਰਾਸ਼ਟਰੀ ਅਤੇ ਰਾਜ ਪੱਧਰ `ਤੇ ਕਈ ਸੋਨ ਤਮਗ਼ੇ ਜਿੱਤ ਕੇ ਪਹਿਲਾਂ ਹੀ ਪ੍ਰਭਾਵਸ਼ਾਲੀ ਕਰੀਅਰ ਵਿੱਚ ਵਾਧਾ ਹੋਇਆ ਹੈ। ਖਾਸ ਕਰਕੇ ਵੱਖ-ਵੱਖ ਰੋਇੰਗ ਚੈਂਪੀਅਨਸਿ਼ਪਾਂ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਨਾ ਸ਼ਾਮਲ ਹੈ। ਮਨਜੀਤ ਸਿੰਘ ਨਿਭਾ ਰਹੇ ਹਨ ਮੌਜੂਦਾ ਸਮੇਂ ਵਿਚ ਪੰਜਾਬ ਪੁਲਸ ਵਿਚ ਸੇਵਾਵਾਂ ਅੰਤਰਰਾਸ਼ਟਰੀ ਮੁਕਾਬਲੇ ਵਿਚ ਜੇਤੂ ਖਿਡਾਰੀ ਮਨਜੀਤ ਸਿੰਘ ਜੋ ਕਿ ਮੌਜੂਦਾ ਸਮੇਂ ਵਿਚ ਪੰਜਾਬ ਪੁਲਸ ਵਿੱਚ ਇੱਕ ਐਥਲੀਟ ਵਜੋਂ ਸੇਵਾ ਨਿਭਾਅ ਰਹੇ ਹਨ ਦੀ ਜਿੱਤ ਨੇ ਦੇਸ਼ ਭਰ ਦੇ ਨੌਜਵਾਨ ਐਥਲੀਟਾਂ ਨੂੰ ਸਮਰਪਣ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਨੂੰਨ ਨਾਲ ਪ੍ਰੇਰਿਤ ਕੀਤਾ ਹੈ।