
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਾਜ ਪੱਧਰੀ ਸਮਾਗਮ ਵਿਚ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਲੋਕ ਅਰਪਣ
- by Jasbeer Singh
- March 24, 2025

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਾਜ ਪੱਧਰੀ ਸਮਾਗਮ ਵਿਚ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਲੋਕ ਅਰਪਣ - ਡਾ. ਅਮਰ ਕੋਮਲ ਵਰਗੇ ਨਿਸ਼ਕਾਮ ਸਾਹਿਤਕਾਰਾਂ ਦੇ ਯੋਗਦਾਨ ਨੇ ਮਾਂ ਬੋਲੀ ਦਾ ਦੁਨੀਆ ਵਿਚ ਗੌਰਵ ਵਧਾਇਆ- ਜੀ.ਕੇ.ਸਿੰਘ, ਆਈ.ਏ.ਐਸ. ਪਟਿਆਲਾ, 23 ਮਾਰਚ (ਜੋਸਨ) : ਅੱਜ ਮੁਸਾਫ਼ਿਰ ਸੈਂਟਰ ਸਟੇਟ ਲਾਇਬ੍ਰੇਰੀ, ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਰਾਜ ਪੱਧਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਚ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਮੁਖ ਮਹਿਮਾਨ ਵਜੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਉਘੇ ਪੰਜਾਬੀ ਲੇਖਕ ਸ. ਜੀ.ਕੇ.ਸਿੰਘ, ਆਈ.ਏ.ਐਸ., ਪੰਜਾਬੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ, ਸਰਬਾਂਗੀ ਲੇਖਕ ਡਾ. ਅਮਰ ਕੋਮਲ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਮੀਤ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ, ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਸ਼ਵ ਪੰਜਾਬੀ ਕੇਂਦਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ, ਅਭਿਨੰਦਨ ਗ੍ਰੰਥ ਦੇ ਮੁਖ ਸੰਪਾਦਕ ਡਾ. ਬਲਦੇਵ ਸਿੰਘ ਬੱਦਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਸਾਬਕਾ ਪ੍ਰਿੰਸੀਪਲ ਡਾ.ਸੰਜੀਵ ਕਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਇਸ ਮੌਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਾਹਿਤਕ ਅਤੇ ਸਭਿਆਚਾਰਕ ਵਿਰਾਸਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਜੀ.ਕੇ.ਸਿੰਘ,ਆਈ.ਏ.ਐਸ. ਨੇ ਪੰਜਾਬੀ ਭਾਸ਼ਾ ਦਾ ਮਹੱਤਵਪੂਰਨ ਉਲੇਖ ਕਰਨ ਦੇ ਨਾਲ ਨਾਲ ਕਿਹਾ ਕਿ ਡਾ. ਅਮਰ ਕੋਮਲ ਵਰਗੇ ਸੀਨੀਅਰ ਨਿਸ਼ਕਾਮ ਸਾਹਿਤਕਾਰਾਂ ਦੇ ਅਨਮੋਲ ਯੋਗਦਾਨ ਨੇ ਮਾਂ ਬੋਲੀ ਦਾ ਦੁਨੀਆ ਵਿਚ ਗੌਰਵ ਵਧਾਇਆ ਹੈ। ਉਹਨਾਂ ਵਿਦੇਸ਼ੀ ਚਿੰਤਕਾਂ ਅਤੇ ਖੋਜੀਆਂ ਦੇ ਹਵਾਲੇ ਨਾਲ ਕਿਹਾ ਕਿ ਲਗਨ ਅਤੇ ਮਿਹਨਤ ਕਾਰਨ ਹੀ ਨੋਬਲ ਪੁਰਸਕਾਰਾਂ ਦੀ ਪ੍ਰਾਪਤੀ ਸੰਭਵ ਹੈ। ਸਮਾਗਮ ਦੇ ਦੂਜੇ ਦੌਰ ਵਿਚ ਪ੍ਰਸਿੱਧ ਕਵੀ ਅਮਰੀਕ ਡੋਗਰਾ,ਸਭਾ ਦੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਤੋਂ ਇਲਾਵਾ ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਚੀਫ ਲਾਇਬ੍ਰੇਰੀਅਨ ਡਾ. ਜਗਤਾਰ ਸਿੰਘ,ਡਾ. ਅਮਰਜੀਤ ਕੌਂਕੇ,ਗੁਰਚਰਨ ਸਿੰਘ ਪੱਬਾਰਾਲੀ, ਦਰਸ਼ਨ ਸਿੰਘ ਪ੍ਰੀਤੀਮਾਨ,ਗੋਪਾਲ ਸ਼ਰਮਾ ਸਮਾਣਾ,ਸੁਖਵਿੰਦਰ ਚਹਿਲ,ਸੁਖਵਿੰਦਰ ਕੌਰ ਸਿੱਧੂ (ਸੰਗਰੂਰ),ਭੁਪਿੰਦਰ ਕੌਰ ਵਾਲੀਆ,ਸੁਰਿੰਦਰ ਬੇਦੀ,ਅਮਰ ਗਰਗ ਕਲਮਦਾਨ,ਰਘਬੀਰ ਸਿੰਘ ਗਿੱਲ ਕੱਟੂ,ਮੂਲ ਚੰਦ ਸ਼ਰਮਾ, ਸੁਖਵਿੰਦਰ ਸਿੰਘ ਸਨੇਹ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਸੰਦੀਪ ਕੁਮਾਰ ਬਿਸ਼ਨੋਈ, ਸਾਗਰ ਸੂਦ ਸੰਜੇ, ਬ੍ਰਿਜ ਲਾਲ ਗੋਇਲ ਧਨੌਲਾ, ਸੁਖਵਿੰਦਰ ਚਹਿਲ, ਬਲਬੀਰ ਸਿੰਘ ਦਿਲਦਾਰ, ਅਮਰ ਗਰਗ ਕਲਮਦਾਨ, ਇੰਦਰਪਾਲ ਸਿੰਘ, ਗੁਰਪ੍ਰੀਤ ਕੌਰ ਢਿੱਲੋਂ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
Related Post
Popular News
Hot Categories
Subscribe To Our Newsletter
No spam, notifications only about new products, updates.