
ਪੰਜਾਬੁੀ ਸਿੰਗਰ ਕਮ ਐਕਟਰ ਦਿਲਜੀਤ ਦੋਸਾਂਝਾ ਦੀ ਫਿ਼ਲਮ ਪੰਜਾਬ 95 ਵਿਚ ਪਹਿਲਾਂ 85 ਹੁਣ 120 ਕੱਟ ਲਗਾਉਣ ਦੀ ਸੀ. ਬੀ. ਐਫ
- by Jasbeer Singh
- September 26, 2024

ਪੰਜਾਬੁੀ ਸਿੰਗਰ ਕਮ ਐਕਟਰ ਦਿਲਜੀਤ ਦੋਸਾਂਝਾ ਦੀ ਫਿ਼ਲਮ ਪੰਜਾਬ 95 ਵਿਚ ਪਹਿਲਾਂ 85 ਹੁਣ 120 ਕੱਟ ਲਗਾਉਣ ਦੀ ਸੀ. ਬੀ. ਐਫ. ਸੀ. ਨੇ ਕੀਤੀ ਮੰਗ ਮੁੰੁੁਬਈ : ਦਿਲਜੀਤ ਦੋਸਾਂਝ ਦੀ ਫਿਲਮ `ਪੰਜਾਬ 95` ਵਿਚ ਸੀ. ਬੀ. ਐਫ. ਸੀ. ਅਤੇ ਨਿਰਮਾਤਾਵਾਂ ਵਿਚਕਾਰ ਚੱਲ ਰਹੀ ਲੜਾਈ ਦੇ ਚਲਦਿਆਂ ਸੀ. ਬੀ. ਐਫ. ਸੀ. ਜਿਥੇ ਪਹਿਲਾਂ ਫਿਲਮ ਵਿੱਚ 85 ਕੱਟਾਂ ਦੀ ਮੰਗ ਕੀਤੀ ਸੀ ਹੁਣ ਰਿਵਾਈਜ਼ਿੰਗ ਕਮੇਟੀ ਦੀ ਸਮੀਖਿਆ ਤੋਂ ਬਾਅਦ ਫਿਲਮ `ਚ 120 ਕੱਟ ਲਗਾਉਣ ਦੀ ਮੰਗ ਕੀਤੀ ਗਈ ਹੈ।ਦੱਸਣਯੋਗ ਹੈ ਕਿ ਉਕਤ ਫਿਲਮ `ਚ ਦਿਲਜੀਤ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਸੰਵੇਦਨਸ਼ੀਲ ਮੁੱਦੇ ਦੇ ਕਾਰਨ ਸੈਂਸਰ ਬੋਰਡ ਨੇ ਫਿਲਮ ਵਿੱਚ 85 ਕੱਟਾਂ ਦੀ ਮੰਗ ਕੀਤੀ ਸੀ ਪਰ ਹੁਣ ਰਿਵਾਈਜ਼ਡ ਕਮੇਟੀ ਨੇ 85 ਨਹੀਂ ਬਲਕਿ 120 ਕੱਟਾਂ ਦੇ ਆਦੇਸ਼ ਦਿੱਤੇ ਹਨ। ਕਮੇਟੀ ਨੂੰ ਫਿਲਮ ਦੇ ਟਾਈਟਲ ਨੂੰ ਲੈ ਕੇ ਵੀ ਸਮੱਸਿਆ ਹੈ, ਜਿਸ `ਚ ਬਦਲਾਅ ਦੀ ਮੰਗ ਕੀਤੀ ਗਈ ਹੈ।ਫਿਲਮ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲ ਹੀ ਵਿੱਚ ਮਿਡ ਡੇ ਦੀ ਇੱਕ ਰਿਪੋਰਟ ਸਾਹਮਣੇ ਆਈ ਸੀ, ਜਿਸ ਨਾਲ ਹੀ ਕੁਝ ਹੋਰ ਬਦਲਾਅ ਦੀ ਵੀ ਮੰਗ ਕੀਤੀ ਗਈ ਹੈ। ਫਿਲਮ ਵਿੱਚ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦਾ ਨਾਂ ਬਦਲਣ ਲਈ ਕਿਹਾ ਗਿਆ ਹੈ। ਸੀ. ਬੀ. ਐਫ. ਸੀ. ਨੇ ਨਿਰਮਾਤਾਵਾਂ ਨੂੰ ਇਹ ਵੀ ਸੁਝਾਅ ਦਿੱਤਾ ਹੈ ਕਿ ਕਿਰਦਾਰ ਦਾ ਨਾਂ ਬਦਲ ਕੇ ਸਤਲੁਜ ਕੀਤਾ ਜਾ ਸਕਦਾ ਹੈ। ਇਸ ਨਾਂ ਦਾ ਕਾਰਨ ਨਦੀ ਹੈ।ਹਾਲੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਫਿਲਮ ਦੇ ਨਿਰਮਾਤਾਵਾਂ ਨੇ ਇਸ ਬਦਲਾਅ `ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਹੈ ਕਿ ਜਿਸ ਵਿਅਕਤੀ `ਤੇ ਬਾਇਓਪਿਕ ਬਣਾਈ ਜਾ ਰਹੀ ਹੈ ਉਹ ਸਿੱਖ ਕੌਮ `ਚ ਸਤਿਕਾਰਤ ਵਿਅਕਤੀ ਹੈ। ਅਜਿਹੇ `ਚ ਉਸ ਦਾ ਨਾਂ ਬਦਲਣਾ ਗਲਤ ਹੋਵੇਗਾ। ਫਿਲਮ `ਚ ਉਸ ਦੀ ਕਹਾਣੀ ਦਿਖਾਈ ਜਾਵੇਗੀ। ਪੰਜਾਬ ਵਿਦਰੋਹ ਦੌਰਾਨ ਲਾਪਤਾ ਹੋਏ ਮੁੰਡਿਆਂ ਦੇ ਕਤਲ ਦੀ ਜਾਂਚ ਕਰ ਰਹੇ ਜਸਵੰਤ ਸਿੰਘ ਖਾਲੜਾ ਦੀ ਜਿੰਦਗੀ `ਤੇ ਆਧਾਰਤ ਇਹ ਫਿਲਮ ਪਿਛਲੇ ਕਾਫੀ ਸਮੇਂ ਤੋਂ ਅਟਕ ਗਈ ਹੈ। ਇਸ ਤੋਂ ਇਲਾਵਾ ਸੀ. ਬੀ. ਐਫ. ਸੀ. ਨੇ ਨਿਰਮਾਤਾਵਾਂ ਨੂੰ ਫਿਲਮ ਦਾ ਨਾਂ ਬਦਲਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ `ਪੰਜਾਬ 95` ਨੂੰ ਬਦਲਿਆ ਜਾਣਾ ਚਾਹੀਦਾ ਹੈ।ਜਾਣਕਾਰੀ ਅਨੁਸਾਰ ਖਾਲੜਾ ਉਸੇ ਸਾਲ ਲਾਪਤਾ ਹੋ ਗਿਆ, ਜੋ ਫਿਲਮ ਦਾ ਟਾਈਟਲ ਹੈ। ਸੈਂਸਰ ਬੋਰਡ ਨੇ ਚਿੰਤਾ ਪ੍ਰਗਟਾਈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਤੋਂ ਇਲਾਵਾ ਗੁਰਬਾਣੀ ਦੇ ਭਾਗ ਸਮੇਤ ਕਈ ਦ੍ਰਿਸ਼ਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ। ਨਿਰਮਾਤਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਫਿਲਮ ਵਿੱਚੋਂ ਉਹ ਸਾਰੇ ਹਿੱਸੇ ਹਟਾ ਦੇਣ, ਜਿਨ੍ਹਾਂ ਵਿੱਚ ਪੰਜਾਬ ਅਤੇ ਜ਼ਿਲ੍ਹਾ ਤਰਨਤਾਰਨ ਦਾ ਜ਼ਿਕਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਕੈਨੇਡਾ ਅਤੇ ਯੂ.ਕੇ ਦੇ ਹਵਾਲੇ ਵੀ ਹਟਾਉਣ ਲਈ ਕਿਹਾ ਗਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.