post

Jasbeer Singh

(Chief Editor)

ਪੰਜਾਬੀ ਗਾਇਕ ਦਲਵੀਰ ਸ਼ੌਂਕੀ ਦੀ ਕਾਰ ਸਫ਼ੈਦੇ ਨਾਲ ਟਕਰਾਉਣ ਨਾਲ ਹੋਈ ਮੌਕੇ ’ਤੇ ਮੌਤ

post-img

ਪੰਜਾਬੀ ਗਾਇਕ ਦਲਵੀਰ ਸ਼ੌਂਕੀ ਦੀ ਕਾਰ ਸਫ਼ੈਦੇ ਨਾਲ ਟਕਰਾਉਣ ਨਾਲ ਹੋਈ ਮੌਕੇ ’ਤੇ ਮੌਤ ਜਲੰਧਰ, 6 ਜੁਲਾਈ : ਪੰਜਾਬੀ ਗਾਇਕ ਦਲਵੀਰ ਸ਼ੌਂਕੀ ਦੀ ਕਾਰ ਸਫ਼ੈਦੇ ਨਾਲ ਟਕਰਾਉਣ ਨਾਲ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਉਕਤ ਹਾਦਸਾ ਜਲੰਧਰ ਦੇ ਕਿਸ਼ਨਗੜ੍ਹ-ਕਰਤਾਰਪੁਰ ਲਿੰਕ ਸੜਕ ’ਤੇ ਸਥਿਤ ਅੱਡਾ ਨੌਗੱਜਾ ਦੇ ਨਜ਼ਦੀਕ ਵਾਪਿਰਆ। ਜਾਣਕਾਰੀ ਅਨੁਸਾਰ ਦਲਵੀਰ ਸਿੰਘ ਉਰਫ਼ ਸ਼ੌਂਕੀ ਪੁੱਤਰ ਜੋਗਿੰਦਰ ਪਾਲ ਨਿਵਾਸੀ ਨੌਗੱਜਾ ਕਾਲੋਨੀ ਜੋ ਕਿ ਭੁਲੱਥ ਨੇੜੇ ਕਿਸੇ ਪ੍ਰੋਗਰਾਮ ਤੋਂ ਵਾਪਸ ਬੀਤੇ ਦਿਨ ਸਵੇਰੇ 6 ਵਜੇ ਦੇ ਕਰੀਬ ਆਪਣੀ ਕਾਰ ਵਿਚ ਆਪਣੇ ਪਿੰਡ ਆ ਰਿਹਾ ਸੀ ਤੇ ਜਦੋਂ ਉਹ ਅੱਡਾ ਨੌਗੱਜਾ ਨਜ਼ਦੀਕ ਪਹੁੰਚਿਆ ਤਾਂ ਉਸ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਭਾਰੀ ਦਰੱਖ਼ਤ ਨਾਲ ਜ਼ਬਰਦਸਤ ਤਰੀਕੇ ਨਾਲ ਜਾ ਟਕਰਾਈ। ਉਕਤ ਟੱਕਰ ’ਚ ਦਲਵੀਰ ਸ਼ੌਂਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਨੇ ਹਾਦਸੇ ਵਾਲੇ ਸਥਾਨ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈਣ ਉਪਰੰਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ 194 ਬੀ. ਐੱਨ. ਐੱਸ. ਐੱਸ ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਗੱਡੀ ਦੇ ਪਰਖੱਚੇ ਤੱਕ ਉੱਡ ਗਏ ਹਨ।

Related Post

Instagram