post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਉਸਾਰੀ ਵਿਭਾਗ ਦੇ ਕਾਮਿਆਂ ਨੇ ਇਕੱਤਰਤਾ ਦੌਰਾਨ ਕੀਤੀਆਂ ਅਹਿਮ ਵਿਚਾਰਾਂ

post-img

ਪੰਜਾਬੀ ਯੂਨੀਵਰਸਿਟੀ ਉਸਾਰੀ ਵਿਭਾਗ ਦੇ ਕਾਮਿਆਂ ਨੇ ਇਕੱਤਰਤਾ ਦੌਰਾਨ ਕੀਤੀਆਂ ਅਹਿਮ ਵਿਚਾਰਾਂ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਨੂੰ ਸਮੇਂ ਸਿਰ ਤਰੱਕੀ ਦੇਵੇਂ ਪ੍ਰਸ਼ਾਸਨ):- ਬਾਗੜੀਆਂ ਜਲਦ ਹੀ ਵਾਇਸ ਚਾਂਸਲਰ ਨੂੰ ਉਸਾਰੀ ਵਿਭਾਗ ਕਾਮਿਆਂ ਦੀਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਇਆ ਜਾਵੇਗਾ) ਪਟਿਆਲਾ 14 ਮਈ : ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਉਸਾਰੀ ਵਿਭਾਗ ਦੇ ਕਰਮਚਾਰੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਕਰਮਚਾਰੀ ਸੰਘ ਦੇ ਆਗੂ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਧਾਲੀਵਾਲ, ਅਮਰਜੀਤ ਕੌਰ ਗਿੱਲ ਆਪਣੇ ਸੰਗਠਨ ਦੇ ਮੈਂਬਰਾਂ ਸਮੇਤ ਪਹੁੰਚੇ। ਉਸਾਰੀ ਵਿਭਾਗ ਦੇ ਕਾਮਿਆਂ ਵੱਲੋਂ ਲੱਖੀ ਰਾਮ ਨੇ ਆਗੂਆਂ ਨੂੰ ਜਾਣੂ ਕਰਵਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਵੱਖ ਵੱਖ ਕੇਡਰਾ ਨਾਲ ਸਬੰਧਤ ਕਰਮਚਾਰੀਆਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ। ਉਸਾਰੀ ਵਿਭਾਗ ਦੇ ਕਾਮਿਆਂ ਨੂੰ ਸੋਧੇ ਹੋਏ ਬਣਦੇ ਪੇਅ ਸਕੇਲ ਦੇਣ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਕਰਮਚਾਰੀਆਂ ਨੇ ਆਗੂਆਂ ਨੂੰ ਦੱਸਿਆ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਅ ਰਹੇ ਹਨ। ਕਰਮਚਾਰੀ ਸੰਘ ਦੇ ਆਗੂ ਰਾਜਿੰਦਰ ਸਿੰਘ ਬਾਗੜੀਆਂ ਅਤੇ ਸਮੂਹ ਸਾਥਿਆਂ ਨੇ ਉਸਾਰੀ ਵਿਭਾਗ ਦੇ ਕਰਮਚਾਰੀਆਂ ਦੀਆਂ ਸਾਰੀਆਂ ਸਮੱਸਿਆਂਵਾਂ ਨੂੰ ਸੁਣਿਆ ਅਤੇ ਤੁਰੰਤ ਇਸ ਸਬੰਧੀ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨੂੰ ਭੇਜਣ ਦਾ ਫੈਸਲਾ ਕੀਤਾ।ਜਿਸ ਦੀ ਮੋਜੂਦ ਕਰਮਚਾਰੀਆਂ ਨੇ ਸ਼ਲਾਘਾ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਉਸਾਰੀ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੋਜੂਦਾ ਵਾਇਸ ਚਾਂਸਲਰ ਕਰਮਜੀਤ ਸਿੰਘ ਨੂੰ ਮਿਲ ਕੇ ਉਸਾਰੀ ਵਿਭਾਗ ਦੇ ਸਮੂਹ ਮੁਲਾਜ਼ਮਾਂ ਦੀਆਂ ਸਮੱਸਿਆਂਵਾਂ ਤਰੱਕੀਆਂ,ਪੇਅ ਸਕੇਲ ਅਤੇ ਬਣਦੀਆਂ ਸਹੂਲਤਾਂ ਦੇਣ ਲਈ ਮੈਮੋਰੰਡਮ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਮੋਜੂਦਾ ਰਜਿਸਟਰਾਰ ਅਤੇ ਡਿਪਟੀ ਰਜਿਸਟਰਾਰ ਅਮਲਾਂ ਨੂੰ ਉਸਾਰੀ ਵਿਭਾਗ ਦੇ ਕਾਮਿਆਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ ਹੈ,ਜਲਦ ਹੀ ਕਰਮਚਾਰੀਆਂ ਨੂੰ ਬਣਦੇ ਹੱਕ ਦਿਵਾਏ ਜਾਂਣਗੇ।ਇਸ ਮੌਕੇ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਧਾਲੀਵਾਲ, ਅਮਰਜੀਤ ਕੌਰ ਗਿੱਲ, ਤੇਜਿੰਦਰ ਸਿੰਘ, ਨਵਦੀਪ ਸਿੰਘ, ਪ੍ਰਭਜੋਤ ਸਿੰਘ, ਲੱਖੀ ਰਾਮ ਗੁਰਪਿਆਰ ਸਿੰਘ, ਗੁਲਾਮ ਮੁਹੰਮਦ , ਅਵਤਾਰ ਸਿੰਘ,ਭੋਲਾ ਸਿੰਘ , ਰਾਧੇ ਕ੍ਰਿਸ਼ਨ, ਵਿਨੋਦ ਕੁਮਾਰ , ਹਰਮੇਸ਼ ਸਿੰਘ, ਰਘਵੀਰ ਸਿੰਘ ਵੱਡੀ ਗਿਣਤੀ ਵਿੱਚ ਉਸਾਰੀ ਵਿਭਾਗ ਦੇ ਕਰਮਚਾਰੀ ਮੌਜੂਦ ਸਨ।

Related Post