post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਡੀਨ ਕਾਲਜਿਜ ਦੇ ਦਫ਼ਤਰ ਦੇ ਅਮਲੇ ਉੱਤੇ ਨਿੱਜੀ ਕਾਲਜਾਂ ਪ੍ਰਬੰਧਕਾਂ ਨੂੰ ਤੰਗ ਕਰਨ ਦੇ ਲਗਾਏ ਦੋਸ਼

post-img

ਪੰਜਾਬੀ ਯੂਨੀਵਰਸਿਟੀ ਡੀਨ ਕਾਲਜਿਜ ਦੇ ਦਫ਼ਤਰ ਦੇ ਅਮਲੇ ਉੱਤੇ ਨਿੱਜੀ ਕਾਲਜਾਂ ਪ੍ਰਬੰਧਕਾਂ ਨੂੰ ਤੰਗ ਕਰਨ ਦੇ ਲਗਾਏ ਦੋਸ਼ ਨਿੱਜੀ ਕਾਲਜਾਂ ਦੇ ਕੰਮਾਂ ਨੂੰ ਜਾਣ ਬੁਝ ਕੇ ਲਟਕਾਉਣ ਪਿੱਛੇ ਕੀ ਮਨਸ਼ਾ ਹੈ ਦੀ ਹੋਵੇ ਜਾਂਚ : ਤਰਸੇਮ ਸੈਣੀ ਪਟਿਆਲਾ : ਏਸ਼ੀਅਨ ਗਰੁੱਪ ਕਾਲਜਿਜ਼ ਦੇ ਚੇਅਰਮੈਨ ਤਰਸੇਮ ਸੈਣੀ ਨੇ ਪੰਜਾਬੀ ਯੂਨੀਵਰਸਿਟੀ ਡੀਨ ਕਾਲਜਾਂ ਵਿਕਾਸ ਕੌਂਸਲ ਦੇ ਦਫਤਰ ਦੇ ਅਮਲੇ ਵਲੋਂ ਸੈੱਲਫ ਫਾਈਨਾਂਸ ਕਾਲਜ ਦੇ ਕੰਮ 'ਚ ਅੜਿੱਕੇ ਲਗਾਉਣ ਦੇ ਦੋਸ਼ ਲਗਾਏ ਹਨ ਹਨ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਨਿੱਜੀ ਕਾਲਜਾਂ ਨੂੰ ਟੀਚਰਾਂ ਦੀ ਪ੍ਰਵਾਨਗੀ ਲੈਣ ਲਈ ਗੈਰ ਸੰਵਿਧਾਨਕ ਤਰੀਕੇ ਨਾਲ 7ਵਾਂ ਪੇ-ਕਮਿਸ਼ਨ ਲਾਗੂ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਹੈ ਜੋ ਕਿ ਗੈਰ-ਵਾਜਬ ਹੈ । ਉਨ੍ਹਾ ਕਿਹਾ ਇਸ ਦੀ ਆੜ ਦੇ ਵਿਚ ਕਾਲਜ ਦੀਆਂ ਫਾਈਲਾਂ ਨੂੰ ਰੋਕ ਕੇ ਜ਼ਰੂਰੀ ਕੰਮਾਂ 'ਚ ਦੇਰੀ ਕੀਤੀ ਜਾਂਦੀ ਹੈ । ਸੈਣੀ ਨੇ ਆਖਿਆ ਕਿ ਉਨ੍ਹਾਂ ਪ੍ਰਵਾਨਗੀ ਸਰਟੀਫਿਕੇਟ ਲੈਣ ਲਈ ਪਾਰ ਦਾ ਡਾਟਾ ਭਰਨ ਦੀ ਜ਼ਰੂਰਤ ਸੀ ਜੋ ਕਿ ਕਾਲਜ ਵਲੋਂ 10 ਨਵੰਬਰ 2024 ਤੱਕ ਦੇਣਾ ਸੀ ਜਦੋਂ ਕਿ ਸਾਡੇ ਵਲੋਂ 19 ਸਤੰਬਰ 2024 ਨੂੰ ਕੰਪਲਾਇਸ ਸਰਟੀਫਿਕੇਟ ਲਈ ਐਨ. ਸੀ. ਟੀ. ਈ. ਦੇ ਮੁਤਾਬਿਕ ਯੂਨੀਵਰਸਿਟੀ ਵਿਚ ਅਪਲਾਈ ਕੀਤਾ । ਉਨ੍ਹਾਂ ਦੇਸ਼ ਲਗਾਇਆ ਕਿ ਸਾਡੇ ਵਲੋਂ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਵੀ 20 ਦਿਨਾਂ ਬਾਅਦ ਕੰਪਲਾਇਸ ਸਰਟੀਫਿਕੇਟ ਦੀ ਸਮੱਗਰੀ ਪੰਜਾਬੀ ਅਤੇ ਇੰਗਲਿਬ ਵਿਚ ਮੰਗੀ ਗਈ ਜਦੋਂ ਕਿ ਐਨ. ਸੀ. ਟੀ. ਈ. ਨੂੰ ਅੰਗਰੇਜ਼ੀ ਦੇ ਵਿਚ ਭਰ ਕੇ ਦੇਣਾ ਸੀ ਉਨ੍ਹਾਂ ਤਰਸੇਮ ਸੈਣੀ ਚੇਅਰਮੈਨ ਦੇ ਕਾਲਜ ਨੂੰ ਐਨ. ਸੀ. ਟੀ. ਈ. ਵਲੋਂ ਗੱਲਬਾਤ ਦੌਰਾਨ ਕਿਹਾ ਕੇ ਇਸ ਤੋਂ ਬਾਅਦ ਫਿਰ ਗੂਗਲ ਸ਼ੀਟ ਵਿਚ ਡਾਟਾ ਭਰਨ ਲਈ ਕਿਹਾ ਗਿਆ ਜਦੋਂ ਕਿ ਸਰਟੀਫਿਕੇਟ ਜਮਾਂ ਕਰਨ ਦੀ ਆਖ਼ਰੀ ਤਾਰੀਖ਼ ਦੇ 3 ਦਿਨ ਹੀ ਬਾਕੀ ਰਹਿ ਗਏ ਸਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ । ਸ੍ਰੀ ਸੈਣੀ ਨੇ ਕਿਹਾ ਕਿ ਉਸ ਤੋ ਬਾਅਦ ਐਨ. ਸੀ. ਟੀ. ਈ. ਨੇ ਆਖ਼ਰੀ ਤਾਰੀਖ਼ 10 ਨਵੰਬਰ ਤੋਂ ਵਧਾ ਕੇ 10 ਦਸੰਬਰ ਕਰ ਦਿੱਤੀ ਪ੍ਰੰਤੂ ਫਿਰ ਵੀ ਕਾਲਜ ਵਲੋਂ ਯਾਦ ਕਰਵਾਉਣ ਤੋਂ ਬਾਅਦ ਵੀ ਇਹ ਕੰਮ ਲੇਟ ਕਰਨ ਦੀ ਪ੍ਰਤੀਕਿਰਿਆ ਇਸੇ ਤਰ੍ਹਾਂ ਜਾਰੀ ਰਹੀ । ਸੈਣੀ ਨੇ ਕਿਹਾ ਕੇ ਇਸ ਸੰਬੰਧੀ ਪੁਛ ਪੜਤਾਲ ਕਰਨ ਲਈ ਸਾਡੇ ਕਾਲਜ ਦੇ ਅਧਿਕਾਰੀ ਨੂੰ ਡੀਨ ਕਾਲਜ ਦਫਤਰ ਚ ਬੈਠੇ ਮੁਲਾਜਮਾਂ ਤੇ ਕਾਲਜ ਸੈਕਸ਼ਨ ਦਾ ਮੈਂਬਰਾਂ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ । ਉਨ੍ਹਾਂ ਦੋਸ਼ ਲਗਾਇਆ ਡੀਨ ਕਾਲਜ ਦੇ ਸਟਾਫ਼ ਮੈਂਬਰਾਂ ਵਲੋਂ ਬਿਨਾਂ ਕਿਸੇ ਕਾਰਨ ਸਾਡੇ ਕੰਮ ਨੂੰ ਜਾਣ ਬੁਝ ਕੇ ਲੇਟ ਕੀਤਾ ਗਿਆ ਹੈ । ਉਨ ਮੰਗ ਕੀਤੀ ਕੇ ਇਸ ਵਿਸ਼ੇ ਦੀ ਜਾਂਵ ਵਿਭਾਗੀ ਤੌਰ 'ਤੇ ਜਾਂ ਵਿਜੀਲੈਂਸ ਦੁਆਰਾ ਕਰਵਾਈ ਜਾਵੇ ਤਾਂ ਕਿ ਜਿਹੜੇ ਕੰਮ ਨੂੰ ਲੇਟ ਕੀਤਾ ਗਿਆ ਉਸ ਪਿੱਛੇ ਅਮਲੇ ਦੀ ਮਨਸ਼ਾ ਕੀ ਸੀ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ । ਇਸ ਸੰਬੰਧੀ ਡੀਨ ਕਾਲਜ ਵਿਕਾਸ ਕੋਸ਼ਲ ਪ੍ਰੋਫੈਸ ਬਲਰਾਜ ਸਿੰਘ ਨੇ ਅਮਲੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸਬੰਧਿਤ ਸਿੱਖਿਆ ਸੰਸਥਾ ਕੁਝ ਸਰਤਾਂ ਪੁਰੀਆ ਨਹੀ ਕਰਦਾ ਇਸ ਕਾਰਨ ਸਰਟੀਵਿਕੇਟ ਦੇਰੀ ਨਾਲ ਜਾਰੀ ਕੀਤੇ ਗਿਆ। ਦਾ ਪਾਸੇ ਦਫਤਰੀ ਅਮਲੇ ਵਲੋਂ ਵੀ ਦੋਸ਼ਾਂ ਨੂੰ ਨਕਾਰਦਿਆਂ ਕਾਲਜ ਕਾਗਜ ਪੁਰੇ ਨਾ ਹੋਣ ਦੀ ਗੱਲ ਆਖੀ ।

Related Post