
ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਬੀ. ਬੀ. ਸਿੰਗਲਾ ਨੇ ਵਧੀਕ ਕੰਟਰੋਲਰ(ਪ੍ਰੀਖਿਆਵਾਂ) ਦਾ ਅਹੁਦਾ ਸੰਭਾਲਿਆ
- by Jasbeer Singh
- July 18, 2024

ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਬੀ. ਬੀ. ਸਿੰਗਲਾ ਨੇ ਵਧੀਕ ਕੰਟਰੋਲਰ(ਪ੍ਰੀਖਿਆਵਾਂ) ਦਾ ਅਹੁਦਾ ਸੰਭਾਲਿਆ ਪਟਿਆਲਾ, 18 ਜੁਲਾਈ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਭਾਰਤ ਭੂਸ਼ਣ ਸਿੰਗਲਾ ਨੂੰ ਵਧੀਕ ਕੰਟਰੋਲਰ, ਪ੍ਰੀਖਿਆਵਾਂ ਵਜੋਂ ਤਾਇਨਾਤ ਕੀਤਾ ਗਿਆ ਹੈ । ਡਾ.ਸਿੰਗਲਾ ਨੇ ਕਾਰਜਕਾਰੀ ਰਜਿਸਟਰਾਰ ਪ੍ਰੋ. ਅਸ਼ੋਕ ਤਿਵਾੜੀ ਅਤੇ ਹੋਰ ਯੂਨੀਵਰਸਿਟੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਡਾ. ਭਾਰਤ ਭੂਸ਼ਣ ਸਿੰਗਲਾ ਪੰਜਾਬੀ ਯੂਨੀਵਰਸਿਟੀ ਦੇ ਸਕੂਲ ਆਫ਼ ਮੈਨੇਜਮੈਂਟ ਵਿਖੇ ਐਸੋਸੀਏਟ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਹਨ । ਇਸ ਮੌਕੇ ਬੋਲਦੇ ਹੋਏ ਪ੍ਰੋ ਅਸ਼ੋਕ ਤਿਵਾੜੀ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਮੀਦ ਪ੍ਰਗਟਾਈ ਕਿ ਪ੍ਰੀਖਿਆ ਸ਼ਾਖਾ ਦਾ ਕੰਮ ਹੋਰ ਵਧੇਰੇ ਸਚਾਰੂ ਰੂਪ ਵਿੱਚ ਚਲਾਉਣ ਲਈ ਡਾ. ਬੀ. ਬੀ. ਸਿੰਗਲਾ ਦੀ ਅਗਵਾਈ ਨਿਸ਼ਚੇ ਹੀ ਲਾਭਦਾਇਕ ਰਹੇਗੀ । ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਇੰਚਾਰਜ ਵਿਤ ਡਾ. ਪ੍ਰਮੋਦ ਅਗਰਵਾਲ ਵੀ ਇਸ ਮੌਕੇ ਹਾਜ਼ਰ ਰਹੇ। ਉਨ੍ਹਾਂ ਵੱਲੋਂ ਵੀ ਡਾ. ਬੀ. ਬੀ. ਸਿੰਗਲਾ ਨੂੰ ਵਧਾਈ ਦੇਣ ਦੇ ਨਾਲ ਪ੍ਰੀਖਿਆ ਸ਼ਾਖਾ ਦੇ ਕੁਸ਼ਲ ਪ੍ਰਬੰਧਨ ਬਾਰੇ ਉਮੀਦ ਪ੍ਰਗਟਾਈ ਗਈ ।