
ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਰੀਤਿਕਾ ਗੁਪਤਾ ਨੇ ਆਈ. ਈ. ਐੱਸ. 2024 ਵਿੱਚ ਆਲ ਇੰਡੀਆ ਚੌਥਾ ਰੈਂਕ ਪ੍ਰਾਪਤ ਕੀਤਾ
- by Jasbeer Singh
- December 18, 2024

ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਰੀਤਿਕਾ ਗੁਪਤਾ ਨੇ ਆਈ. ਈ. ਐੱਸ. 2024 ਵਿੱਚ ਆਲ ਇੰਡੀਆ ਚੌਥਾ ਰੈਂਕ ਪ੍ਰਾਪਤ ਕੀਤਾ ਪਟਿਆਲਾ, 18 ਦਸੰਬਰ : ਪੰਜਾਬੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਭਾਗ ਦੀ ਖੋਜਾਰਥੀ ਰੀਤਿਕਾ ਗੁਪਤਾ ਨੇ ਯੂ. ਪੀ. ਐੱਸ. ਸੀ. ਵੱਲੋਂ ਕਰਵਾਈ ਗਈ ਉੱਚ ਪ੍ਰਤੀਯੋਗਤਾ ਇੰਡੀਅਨ ਇਕਨੌਮਿਕ ਸਰਵਿਸਜ਼ (ਆਈ. ਈ. ਐੱਸ.) 2024 ਵਿੱਚ ਆਲ ਇੰਡੀਆ ਚੌਥਾ ਰੈਂਕ ਪ੍ਰਾਪਤ ਕੀਤਾ ਹੈ । ਰੀਤਿਕਾ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਿੱਚ ਆਪਣੀ ਪੀ- ਐੱਚ. ਡੀ. ਕਰ ਰਹੀ ਹੈ । ਦੇਸ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਇਸ ਪ੍ਰੀਖਿਆ ਵਿੱਚ ਕੀਤੀ ਆਪਣੀ ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਰੀਤਿਕਾ ਨੇ ਕਿਹਾ ਕਿ ਯੂਨੀਵਰਸਿਟੀ ਵਿਚਲੇ ਉਸਦੇ ਅਧਿਆਪਕਾਂ ਅਤੇ ਅਕਾਦਮਿਕ ਮਾਹੌਲ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ । ਉਨ੍ਹਾਂ ਆਪਣੇ ਅਕਾਦਮਿਕ ਸਫ਼ਰ ਦੌਰਾਨ ਨਿਰੰਤਰ ਸਹਿਯੋਗ ਅਤੇ ਸੂਝਵਾਨ ਮਾਰਗਦਰਸ਼ਨ ਲਈ ਆਪਣੇ ਨਿਗਰਾਨ ਡਾ. ਸਰਬਜੀਤ ਸਿੰਘ ਅਤੇ ਡਾ. ਰਵਿਤਾ ਦਾ ਵਿਸ਼ੇਸ਼ ਧੰਨਵਾਦ ਕੀਤਾ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਵਿਭਾਗ ਮੁਖੀ ਡਾ. ਜਸਦੀਪ ਸਿੰਘ ਤੂਰ ਵੱਲੋਂ ਰੀਤਿਕਾ ਗੁਪਤਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ ।