post

Jasbeer Singh

(Chief Editor)

Patiala News

ਲੋਕ ਨਿਰਮਾਣ ਵਿਭਾਗ ਦੇ ਚਾਰੋ ਵਿੰਗਾਂ ਦੇ ਦਰਜਾ ਤਿੰਨ ਅਤੇ ਦਰਜਾ ਚਾਰ ਫੀਲਡ ਮੁਲਾਜ਼ਮਾਂ ਵੱਲੋਂ ਸੰਘਰਸ਼ ਦੀ ਤਿਆਰੀ

post-img

ਲੋਕ ਨਿਰਮਾਣ ਵਿਭਾਗ ਦੇ ਚਾਰੋ ਵਿੰਗਾਂ ਦੇ ਦਰਜਾ ਤਿੰਨ ਅਤੇ ਦਰਜਾ ਚਾਰ ਫੀਲਡ ਮੁਲਾਜ਼ਮਾਂ ਵੱਲੋਂ ਸੰਘਰਸ਼ ਦੀ ਤਿਆਰੀ ਪਟਿਆਲਾ : ਲੋਕ ਨਿਰਮਾਣ ਵਿਭਾਗ ਦੇ ਚਾਰੋਂ ਵਿੰਗਾਂ ਦੀ ਜਥੇਬੰਦੀ ਪੀ ਡਬਲਯੂ ਡੀ ਫੀਲਡ ਐਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ ਦੀ ਸੂੱਬਾ ਬਾਡੀ ਦੀ ਮੀਟਿੰਗ ਸੂੱਬਾ ਪ੍ਰਧਾਨ ਮੱਖਣ ਸਿੰਘ ਵਹਿਦਪੁਰੀ, ਫੁੰਮਣ ਸਿੰਘ ਕਾਠਗੜ ਸੂੱਬਾ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਵੱਖ ਵੱਖ ਏਜੰਡੇਆ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ । ਜੱਥੇਬੰਦੀ ਵੱਲੋ ਲੋਕ ਨਿਰਮਾਣ ਵਿਭਾਗ ਦੇ ਚਾਰੋਂ ਵਿੰਗਾ ਜਿਵੇ ਕੀ ਸੀਵਰੇਜ ਬੋਰਡ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ,,ਸਿੰਚਾਈ ਜਲ ਸਰੋਤ ਅਤੇ ਪੀ ਡਬਲਯੂ ਡੀ ਭਵਨ ਤੇ ਮਾਰਗ ਵਿਭਾਗਾ ਵਿੱਚ ਕੰਮ ਕਰਦੇ ਵਰਕਰਾ ਦੀਆ ਮੰਗਾਂ ਦੇ ਸੰਬੰਧ ਵਿੱਚ ਮਹਿਕਮੇ ਦੇ ਮੁੱਖ ਅਫਸਰਾ ਨੂੰ ਡੈਪੂਟੇਸਨ ਤੇ 23 ਦਸੰਬਰ ਨੂੰ ਮਿਲਿਆ ਜਾਵੇਗਾ, ਜੇਕਰ ਮੰਗਾ ਦਾ ਨਿਪਟਾਰਾ ਨਹੀ ਹੁੰਦਾ ਤਾ ਮਿਤੀ 6 ਜਨਵਰੀ ਤੋ 10 ਜਨਵਰੀ 2025 ਤੱਕ ਸਾਰੀਆ ਡਵੀਜਨਾ ਤੇ ਧਰਨੇ ਦਿਤੇ ਜਾਣਗੇ ਅਤੇ ਮੰਗ ਪੱਤਰ ਦਿਤੇ ਜਾਣਗੇ, ਜਿਸ ਵਿੱਚ ਕਿ ਮੁੱਖ ਮੰਗਾ ਵਾਟਰ ਸਪਲਾਈਆ ਦਾ ਪੰਚਾਇਤੀ ਕਰਨ ਬੰਦ ਕੀਤਾ ਜਾਵੇ, ਸਕੋਡਾ ਸਿਸਟਮ ਦਾ ਵਿਰੋਧ ਕੀਤਾ ਜਾਵੇ, ਆਉਟਸੋਰਸ, ਠੇਕੇ ਤੇ ਰੱਖੇ ਕਾਮੇ ਪੱਕੇ ਕੀਤੇ ਜਾਣ, ਖਾਲੀ ਪੋਸਟਾ ਤੇ ਨਵੀ ਭਰਤੀ ਕੀਤੀ ਜਾਵੇ, ਪੁਰਾਣੀ ਪੈਨਸਨ ਬਹਾਲ ਕੀਤੀ ਜਾਵੇ, ਰਹਿਦੀਆ ਡੀ ਏ ਦੀਆ ਕਿਸਤਾ ਤੁਰੰਤ ਦਿਤੀਆ ਜਾਣ, ਦਰਜਾ ਤਿੰਨ ਤੇ ਦਰਜਾ ਚਾਰ ਕਰਮਚਾਰੀਆ ਨੂੰ ਲੱਮੇ ਸਮੇ ਤੋ ਵਰਦੀਆ ਨਾ ਦੇਣਾ, ਜਲ ਸਰੋਤ ਵਿਭਾਗ ਦੀਆਂ ਪੁੰਨ ਨਾਲ ਗਠਨ ਦੌਰਾਨ ਕੱਟੀਆਂ ਪੋਸਟਾਂ ਬਹਾਲ ਕੀਤੀਆਂ ਜਾਣ , ਕਈ ਪੋਸਟਾਂ ਬਿਲਕੁਲ ਹੀ ਜ਼ੀਰੋ ਕਰ ਦਿੱਤੀਆਂ ਹਨ, ਗੇਜ ਰੀਡਰ ਅਤੇ ਰੈਗੂਲਰ ਸਟਾਫ ਨੂੰ ਅਚਨਚੇਤ ਛੁੱਟੀ ਨਹੀਂ ਦਿੱਤੀਆਂ ਜਾ ਰਹੀਆਂ, ਵੱਖ ਵੱਖ ਕੈਟਾਗਰੀਆਂ ਦਾ ਨਹਿਰੀ ਪਟਵਾਰੀ ਦੀ ਪ੍ਰਮੋਸ਼ਨ ਲਈ 15% ਕੋਟਾ ਬਹਾਲ ਕੀਤਾ ਜਾਵੇ ਅਤੇ ਯੋਗ ਕਰਮਚਾਰੀਆਂ ਨੂੰ ਪ੍ਰਮੋਟ ਕੀਤਾ ਜਾਵੇ, ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਸਾਂ ਨੂੰ ਲੰਮੇ ਸਮੇਂ ਤੋਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਬੇਲੋੜੇ ਤਰਾਜ ਲਾਉਣੇ ਬੰਦ ਕੀਤੇ ਜਾਣ, ਦਰਜਾ ਚਾਰ ਦੇ ਜਿਹੜੇ ਕਰਮਚਾਰੀ ਟੈਸਟ ਨਹੀ ਦੇ ਸਕਦੇ ਉਹਨਾ ਨੂੰ ਸਨੋਰਟੀ ਮੁਤਾਬਕ ਪਰਮੋਟ ਕੀਤਾ ਜਾਵੇ, 6162 ਰਿੱਟ ਪਟੀਸਨ ਵਿੱਚ ਆਉਦੇ ਕਰਮਚਾਰੀਆ ਦਾ 43 ਮਹੀਨਿਆ ਦਾ ਬਕਾਇਆ ਜਲਦੀ ਰਲੀਜ ਕੀਤਾ ਜਾਵੇ , ਰੋਡ ਇੰਸਪੈਕਟਰਾਂ ਦੀਆਂ ਪੋਸਟਾਂ ਤੇ ਪ੍ਰਮੋਸ਼ਨ ਨਾ ਕਰਨਾ, ਹੋਰ ਵੀ ਕਈ ਅਹਿਮ ਮੰਗਾ ਤੇ ਵਿਚਾਰ ਕੀਤੀ ਗੲੀ ਤੇ ਫੈਸਲਾ ਕੀਤਾ ਕਿ ਜੇ ਮੰਗਾ ਦਾ ਹੱਲ ਨਹੀ ਹੁੰਦਾ ਤਾ 22 ਜਨਵਰੀ 2025 ਨੂੰ ਮੁੱਖ ਦਫਤਰ ਜਲ ਸਪਲਾਈ ਪਟਿਆਲਾ ਵਿਖੇ ਪੰਜਾਬ ਭਰ ਵਿਚੋ ਵੱਡਾ ਇੱਕਠ ਕਰਕੇ ਧਰਨਾ ਦਿਤਾ ਜਾਵੇਗਾ । ਹੋਰਨਾ ਤੋ ਇਲਾਵਾ ਵੱਖ ਵੱਖ ਜਿਲਿਆ ਤੋ ਸਾਥੀ ਮੀਟਿੰਗ ਵਿੱਚ ਹਾਜਰ ਹੋਏ । ਕੈਸੀਅਰ ਬਲਜਿੰਦਰ ਸਿੰਘ, ਬਲਰਾਜ ਮੌੜ, ਦਰਸਨ ਚੀਮਾ, ਲਖਵਿੰਦਰ ਖਾਨਪੁਰ, ਸਤਿਅਮ ਮੋਂਗਾ, ਸਤਨਾਮ ਸਿੰਘ, ਹਰਪ੍ੀਤ ਗਰੇਵਾਲ ਉਪ ਪ੍ਧਾਨ, ਰਣਜੀਤ ਸਿੰਘ ਰੋਪੜ, ਸੁੱਖਦੇਵ ਜਾਜਾ, ਸੁਖਬੀਰ ਸਿੰਘ, ਸੁਖਬੀਰ ਸਿੰਘ, ਸੁਬੇਗ ਸਿੰਘ,ਸਤਨਾਮ ਸਿੰਘ, ਜਤਿੰਦਰ ਵਿਰਕ, ਅੰਗਰੇਜ ਸਿੰਘ, ਸੁਰੇਸ ਠਾਕਰ,ਰਾਜਦੀਪ ਮੋਗਾ, ਸਿੰਦਰਪਾਲ ਮਾਨਸਾ ਆਦਿ ਸਾਥੀ ਸਾਮਲ ਹੋਏ ।

Related Post