
ਪੰਜਾਬੀ ਨੌਜਵਾਨ ਦੀ ਅਮਰੀਕਾ `ਚ ਮੌਤ, 12 ਸਾਲ ਬਾਅਦ ਕੁਲਵੀਰ ਸਿੰਘ ਨੇ ਆਉਣਾ ਸੀ ਪਿੰਡ
- by Jasbeer Singh
- September 29, 2024

ਪੰਜਾਬੀ ਨੌਜਵਾਨ ਦੀ ਅਮਰੀਕਾ `ਚ ਮੌਤ, 12 ਸਾਲ ਬਾਅਦ ਕੁਲਵੀਰ ਸਿੰਘ ਨੇ ਆਉਣਾ ਸੀ ਪਿੰਡ ਮਾਲੇਰਕੋਟਲਾਾ : ਪੰਜਾਬ ਦੇੇ ਸੰਗਰੂਰ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਿਿਵਖੇ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ 30 ਸਾਲਾ ਕੁਲਵੀਰ ਸਿੰਘ ਨੇ ਹੁਣ ਅਗਲੇ ਸਾਲ ਜਨਵਰੀ 2025 `ਚ ਪਿੰਡ ਆਉਣਾ ਸੀ ਅਤੇ ਪਰਿਵਾਰ ਵਿੱਚ ਉਸ ਦੇ ਵਿਆਹ ਨੂੰ ਲੈ ਕੇ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਆ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਪਰਿਵਾਰ ਅਤੇ ਪਿੰਡ `ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਕੁਲਵੀਰ ਸਿੰਘ ਦੀ ਮੌਤ ਬਾਰੇ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕੁਲਵੀਰ ਸਿੰਘ ਅਮਰੀਕਾ `ਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਅਤੇ ਘਟਨਾ ਵਾਲੇ ਦਿਨ ਵੀ ਟਰੱਕ ਲੈ ਕੇ ਗਿਆ ਸੀ। ਇਸ ਦੌਰਾਨ ਉਸ ਨੂੰ ਜਦੋਂ ਰਸਤੇ ਵਿੱਚ ਦਰਦ ਹੋਇਆ ਤਾਂ ਉਸ ਨੇ ਆਪਣੇ ਇੱਕ ਦੋਸਤ ਨੂੰ ਫੋਨ ਕਰਕੇ ਢਿੱਡ `ਚ ਦਰਦ ਬਾਰੇ ਵੀ ਦੱਸਿਆ। ਉਪਰੰਤ ਜਦੋਂ ਉਹ ਰਸਤੇ `ਚ ਪੈਂਦੇ ਇੱਕ ਪੈਟਰੋਲ ਪੰਪ ਉਪਰ ਬਾਥਰੂਮ ਲਈ ਰੁਕਿਆ, ਜਿਥੇ ਅਚਾਨਕ ਉਹ ਚੱਕਰ ਖਾ ਕੇ ਡਿੱਗ ਗਿਆ ਅਤੇ ਉਥੇ ਹੀ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਨੇ ਅਗਲੇ ਸਾਲ 2025 ਦੇ ਜਨਵਰੀ ਮਹੀਨੇ `ਚ 12 ਸਾਲ ਬਾਅਦ ਪਿੰਡ ਪਰਤਣਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ 30 ਸਾਲ ਦਾ ਸੀ ਅਤੇ ਅੱਗੇ 31 ਸਾਲ ਦਾ ਹੋ ਜਾਣਾ ਸੀ, ਜਿਸ ਦੇ ਘਰ ਵਿੱਚ ਵਿਆਹ ਦੀਆਂ ਵਿਚਾਰਾਂ ਵੀ ਚੱਲ ਰਹੀਆਂ ਸਨ, ਪਰ ਇਸਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖ਼ਬਰ ਆ ਗਈ ।