post

Jasbeer Singh

(Chief Editor)

Punjab

ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ

post-img

ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਰਾੜਾ ਸਾਹਿਬ, 19 ਜਨਵਰੀ 2026 : ਪੰਜਾਬ ਦੇ ਰਾੜਾ ਸਾਹਿਬ ਕਸਬੇ ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕੌਣ ਹੈ ਇਹ ਨੌਜਵਾਨ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਜ਼ਿੰਦਗੀ ਦੇ ਸੁਨਿਹਰੀ ਭਵਿਖ ਦੇ ਸੁਪਨੇ ਸਿਰਜ ਕੇ ਗਏ ਜਿਸ ਨੌਜਵਾਨਦੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਦਾ ਨਾਮ ਅਮਰਵੀਰ ਸਿੰਘ (27) ਪੁੱਤਰ ਸ਼ਿੰਗਾਰਾ ਸਿੰਘ ਹੈ।ਇਸ ਮੰਦਭਾਗੀ ਖ਼ਬਰ ਕਾਰਨ ਕਸਬਾ ਰਾੜਾ ਸਾਹਿਬ ਦੇ ਇਲਾਕੇ ’ਚ ਭਾਰੀ ਸੋਗ ਦੀ ਲਹਿਰ ਫੈਲ ਗਈ। ਨੌਜਵਾਨ ਦੇ ਪਿਤਾ ਨੇ ਕੀ ਦੱਸਿਆ ਮ੍ਰਿਤਕ ਨੌਜਵਾਨ ਅਮਰਵੀਰ ਸਿੰਘ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਦਸਿਆ ਕਿ ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ ਅਤੇ ਉਸ ਨੇ ਪੰਜਾਬ ਰਹਿੰਦੇ ਹੋਏ ਵੀ ਅਪਣਾ ਬਹੁਤ ਨਾਂ ਚਮਕਾਇਆ ਸੀ। ਉਹ ਚਾਰ ਸਾਲ ਪਹਿਲਾਂ ਹੀ 2022 ’ਚ ਉਚੇਰੀ ਵਿਦਿਆ ਹਾਸਲ ਕਰਨ ਲਈ ਬਰੈਂਪਟਨ ਕੈਨੇਡਾ ਗਿਆ ਸੀ । ਜਦਕਿ ਹੁਣ ਉਹ ਵਰਕ ਪਰਮਿਟ ’ਤੇ ਟਰੱਕ ਚਲਾਉਂਦਾ ਸੀ ਤੇ ਇਸ ਸਾਲ ਪੰਜਾਬ ਆਉਣ ਦੀ ਯੋਜਨਾ ਬਣਾ ਰਿਹਾ ਸੀ, ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਤੇ ਉਸ ਦੀ ਉਥੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਕਟਾਹਰੀ ਪੁੱਜਣ ਦੀ ਸੰਭਾਵਨਾ ਹੈ।

Related Post

Instagram