post

Jasbeer Singh

(Chief Editor)

Haryana News

ਇਕ ਦਿਨ ਵਿਚ 28 ਬੱਚਿਆਂ ਤੇ ਔਰਤਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ

post-img

ਇਕ ਦਿਨ ਵਿਚ 28 ਬੱਚਿਆਂ ਤੇ ਔਰਤਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ ਹਰਿਆਣਾ, 19 ਜਨਵਰੀ 2026 : ਹਰਿਆਣਾ ਦੇ ਜਿ਼ਲਾ ਨੂਹ ਦੇ ਪੁੰਹਾਨਾ ਸਬ ਡਵੀਜਨ ਦੇ ਨਾਈ ਪਿੰਡ ਵਿਖੇ ਅਵਾਰਾ ਕੁੱਤਿਆਂ ਦਾ ਅਜਿਹਾ ਆਤੰਕ ਸਾਹਮਣੇ ਆਇਆ ਕਿ ਪੂਰੇ ਇਲਾਕੇ ਵਿਚ ਸਹਿਮ ਪਾਇਆ ਜਾ ਰਿਹਾ ਹੈ। ਕਿੰਨੇ ਬੱਚਿਆਂ ਨੂੰ ਕੱਟਿਆ ਗਿਆ ਹੈ ਅਵਾਰਾ ਕੁੱਤਿਆਂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਲਾ ਨੂਹ ਦੇ ਪੰੁਹਾਨਾ ਸਬ ਡਵੀਜਨ ਦੇ ਨਾਈ ਪਿੰਡ ਵਿਚ ਜੋ ਅਵਾਰਾ ਕੁੱਤਿਆਂ ਵਲੋਂ ਬੱਚਿਆਂ ਨੂੰ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਤਹਿਤ 28 ਬੱਚਿਆਂ ਨੂੰ ਉਹ ਵੀ ਇਕ ਦਿਨ ਅਵਾਰਾ ਕੁੱਤਿਆਂ ਵਲੋਂ ਕੱਟਿਆ ਗਿਆ ਹੈ। ਇਥੇ ਹੀ ਬਸ ਨਹੀਂ ਇਸ ਤੋਂ ਇਲਾਵਾ ਔਰਤਾਂ ਵੀ ਅਵਾਰਾ ਕੁੱਤਿਆਂ ਦੇ ਕੱਟਣ ਦਾ ਸਿ਼ਕਾਰ ਹੋਈਆਂ ਹਨ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਨਲਹਾਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਿੰਡ ਵਿਚ ਘੁੰਮ ਰਿਹੈ ਅਵਾਰਾ ਕੁੱਤਿਆਂ ਦਾ ਝੁੰਡ ਨਾਈ ਪਿੰਡ ਵਾਸੀਆਂ ਅਨੁਸਾਰ ਪਿੰਡ ਵਿੱਚ ਅਵਾਰਾ ਕੁੱਤਿਆਂ ਦਾ ਇੱਕ ਝੁੰਡ ਬੱਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ । ਜਿਵੇਂ ਹੀ ਬੱਚੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਜਾਂ ਸੜਕ `ਤੇ ਦਿਖਾਈ ਦਿੱਤੇ ਤਾਂ ਉਨ੍ਹਾਂ `ਤੇ ਹਮਲਾ ਕਰ ਦਿੱਤਾ ਗਿਆ। ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ-ਇੱਕ ਕਰਕੇ ਕਈ ਬੱਚੇ ਹਮਲੇ ਦਾ ਸ਼ਿਕਾਰ ਹੋ ਗਏ। ਰੌਲਾ ਸੁਣ ਕੇ ਪਿੰਡ ਵਾਸੀ ਮੌਕੇ `ਤੇ ਪਹੁੰਚੇ ਅਤੇ ਬੱਚਿਆਂ ਨੂੰ ਬਚਾਇਆ ਪਰ ਉਦੋਂ ਤੱਕ ਕਈ ਬੱਚੇ ਗੰਭੀਰ ਜ਼ਖਮੀ ਹੋ ਗਏ ਸਨ।

Related Post

Instagram