post

Jasbeer Singh

(Chief Editor)

Latest update

ਪੰਜਾਬੀ ਮੂਲ ਦੇ ਨੌਜਵਾਨ ਨੂੰ ਹੋਈ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜਾ

post-img

ਪੰਜਾਬੀ ਮੂਲ ਦੇ ਨੌਜਵਾਨ ਨੂੰ ਹੋਈ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜਾ

ਲੰਡਨ, 2 ਜੂਨ 2026 : ਪੰਜਾਬੀ ਮੂਲ ਦੇ ਇਕ ਨੌਜਵਾਨ ਨੂੰ ਇਕ ਬਰਤਾਨਵੀ ਵਿਦਿਆਰਥੀ ਦੇ ਕਤਲ (Murder) ਦੇ ਦੋਸ਼ ਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬਰਤਾਨੀਆ ਦੇ ਸ਼ਹਿਰ ਲੰਡਨ ਵਿਖੇ ਮਾਨਯੋਗ ਕੋਰਟ ਵਲੋਂ ਜੋ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਬਰਤਾਨਵੀ ਵਿਦਿਆਰਥੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ (Life imprisonment) ਸੁਣਾਈ ਗਈ ਹੈ ਉਸ ਦਾ ਨਾਮ ਵਿਕਰਮ ਸਿੰਘ (Vikram Singh) ਹੈ । ਦੱਸਣਯੋਗ ਹੈ ਕਿ ਕੋਰਟ ਵਲੋਂ ਜੋ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਹਿਤ ਵਿਕਰਮ ਸਿੰਘ ਨੂੰ ਘੱਟੋ-ਘੱਟ 21 ਸਾਲ ਜੇਲ ਵਿਚ ਹੀ ਕੱਟਣੇ ਹੋਣਗੇ ।

ਕੀ ਸੀ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਵਿਕਰਮ ਸਿੰਘ ਵਲੋਂ ਲੰਡਨ ਦੀ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਨਸਲਵਾਦ ਦਾ ਦੋਸ਼ ਲਗਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸਦੇ ਚਲਦਿਆਂ ਪੁਲਸ ਵਲੋਂ ਇਸ ਨਸਲਵਾਦ ਦੇ ਲੱਗੇ ਦੋਸ਼ ਦੇ ਚਲਦਿਆਂ ਹੈਨਰੀ ਨੋਵਾਕ (Henry Novak) ਨੂੰ ਮੌਤ ਤੋਂ ਕੁਝ ਮਿੰਟ ਪਹਿਲਾਂ ਹੱਥਕੜੀ ਵੀ ਲਗਾ ਦਿੱਤੀ ਸੀ ਕਿਉਂਕਿ 23 ਸਾਲਾਂ ਵਿਕਰਮ ਸਿੰਘ ਦਿਗਵਾ ਨੇ ਝੂਠ ਬੋਲਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਹੈਨਰੀ ਨੇ ਉਸ ਨੂੰ ਨਸਲੀ ਗਾਲ੍ਹ ਕੱਢੀ ਸੀ ਅਤੇ ਉਸ ਦੀ ਪੱਗ ਲਾਹ ਦਿੱਤੀ ਸੀ ਪਰ ਪਿਛਲੇ ਹਫ਼ਤੇ ਸਾਊਥੈਂਪਟਨ ਕਰਾਊਨ ਕੋਰਟ ਵਿੱਚ ਦੋ ਹਫ਼ਤੇ ਚੱਲੇ ਮੁਕੱਦਮੇ ਤੋਂ ਬਾਅਦ ਦਿਗਵਾ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਸੀ । ਹੈਨਰੀ ਜਿਸ ’ਤੇ 8 ਇੰਚ ਦੀ ਕਿਰਪਾਨ ਨਾਲ ਚਾਰ ਵਾਰ ਕੀਤੇ ਗਏ ਸਨ ਨੂੰ ਪੁਲਸ ਅੱਗੇ ਇਹ ਮਿੰਨਤਾਂ ਕਰਨ ਦੇ ਬਾਵਜੂਦ ਗ੍ਰਿਫਤਾਰ ਕਰ ਲਿਆ ਗਿਆ ਸੀ ਕਿ ਉਸ ਕੋਲੋਂ ਸਾਹ ਨਹੀਂ ਲਿਆ ਜਾ ਰਿਹਾ ।

Related Post

Instagram