
ਭਾਰਤ ਸਰਕਾਰ ਵੱਲੋ ਨਸਿਆਂ ਵਿਰੁੱਧ ਜਾਗੂਰਕ ਕਰਨਾ ਸਲਾਘਾਯੋਗ ਕਦਮ : ਉਪਕਾਰ ਸਿੰਘ
- by Jasbeer Singh
- September 1, 2025

ਭਾਰਤ ਸਰਕਾਰ ਵੱਲੋ ਨਸਿਆਂ ਵਿਰੁੱਧ ਜਾਗੂਰਕ ਕਰਨਾ ਸਲਾਘਾਯੋਗ ਕਦਮ : ਉਪਕਾਰ ਸਿੰਘ ਪਟਿਆਲਾ, 1 ਸਤੰਬਰ 2025 : ਡਿਪਟੀ ਕਮਿਸਨਰ ਪ੍ਰਤੀ ਯਾਦਵ ਦੇ ਨਿਸਾ ਨਿਰਦੇਸ ਡੀ. ਐਸ. ਓ., ਸਿਵਲ ਸਰਜਨ ਦੀ ਅਗਵਾਈ ਵਿੱਚ ਨਸਾ਼ ਮੁਕਤ ਭਾਰਤ ਅਭਿਆਨ ਮਿਨਿਸਟਰੀ ਆਫ ਸੋਸ਼ਲ ਜਸਟਿਸ ਅਤੇ ਇੰਰੂਵਮੈਂਟ ਗੌਰਮਿੰਟ ਆਫ ਇੰਡੀਆ ਤਹਿਤ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਟੈਕਸੀ ਸਟੈਂਡ ਤੇ ਨਸਿ਼ਆਂ ਵਿਰੁੱਧ ਜਾਗੂਰਕ ਕਰਨ ਲਈ ਉਪਰਾਲਾ ਕੀਤਾ ਗਿਆ। ਇਸ ਮੌਕੇ ਨਸਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਅਤੇ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਪਟਿਆਲਾ ਦੇ ਸਹਿਯੋਗ ਨਾਲ ਨਸ਼ਾ ਵਿਰੁੱਧ ਜਾਗੂਰਕ ਕਰਨ ਲਈ ਇੱਕ ਨੁੱਕੜ ਮੀਟਿੰਗ ਕੀਤੀ, ਜਿਸ ਵਿੱਚ ਲਗਭਗ 50-60 ਟੈਕਸੀ ਮਾਲਕ ਤੇ ਡਰਾਈਵਰਾ ਨੂੰ ਕੌਂਸਲਰ ਅਮਰਜੀਤ ਕੌਰ, ਪਰਮਿੰਦਰ ਵਰਮਾ, ਜਸਪਰੀਤ ਸਿੰਘ ਸੰਧੂ ਤੇ ਉਪਕਾਰ ਸਿੰਘ ਨੇ ਲੋਕਾਂ ਨੂੰ ਨਸਿ਼ਆਂ ਵਿਰੁੱਧ ਜਾਗੂਰਕ ਕਰਦਿਆਂ ਕਿਹਾ ਕਿ ਨੌਜਵਾਨ ਨਸਿ਼ਆਂ ਦੀ ਦਲਦਲ ਵਿੱਚ ਫਸ ਕੇ ਆਪਣਾ ਜੀਵਨ ਖਰਾਬ ਕਰ ਰਹੇ ਹਨ, ਇਸ ਲਈ ਉਹਨਾਂ ਨੂੰ ਨਸਿ਼ਆਂ ਵਿਚੋਂ ਬਾਹਰ ਕਢਣ ਲਈ ਨੌਜਵਾਨਾਂ ਦੀ ਕਾਊਂਸਲਿੰਗ ਵੀ ਕਰਨੀ ਚਾਹੀਦੀ ਹੈ ਤੇ ਉਹਨਾ ਨੂੰ ਸਰਕਾਰੀ ਨਸ਼ਾ ਛੁਡਾਊ ਸੈਂਟਰਾਂ ਵਿੱਚ ਇਲਾਜ ਵਾਸਤੇ ਦਾਖਲ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਲਾਜ ਮੁਫਤ ਕੀਤਾ ਜਾ ਸਕੇ।ਇਸ ਮੌਕੇ ਇੱਕ ਨਸਿ਼ਆਂ ਵਿਰੁੱਧ ਤਮਾਸਾ਼ ਆਰਟ ਥੀਏਟਰ ਵਲੋ ਨੁੱਕੜ ਨਾਟਕ ਪੇਸ ਕੀਤਾ ਗਿਆ, ਜਿਸ ਦੇ ਨਿਰਦੇਸਕ, ਡਾਇਰੈਕਟਰ ਸਨੀ ਸੁਨੀਲ ਸਿੱਧੂ, ਕਲਾਕਾਰ ਰਵਿੰਦਰ ਸਿੰਘ, ਰਿਪਨ ਖੁੱਲਰ ਨੇ ਵਧੀਆ ਪੇਸ਼ਕਾਰੀ ਕੀਤੀ ਤੇ ਲੋਕਾਂ ਨੇ ਤਾੜੀਆਂ ਵਜਾ ਕੇ ਅਨੰਦ ਮਾਣਿਆ। ਇਸ ਮੌਕੇ ਗੁਰਮੀਤ ਸਿੰਘ, ਰਾਜ ਕੁਮਾਰ ਪਿੰਟੂ, ਮਨਜੀਤ ਕੌਰ, ਬਲਵਿੰਦਰ ਕੌਰ ਸਮਾਜ ਸੇਵੀ, ਨਰਿੰਦਰ ਸਰਮਾ ਨੇ ਵੀ ਭਾਗ ਲਿਆ।