
ਰਾਜਸਥਾਨ ਪੁਲਸ ਸਬ-ਇੰਸਪੈਕਟਰ ਭਰਤੀ ਪ੍ਰੀਖਿਆ 2021 ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਟ੍ਰੇਨੀ ਥਾਣੇਦਾਰਾਂ ਵਿੱਚੋਂ 16 ਨੂ
- by Jasbeer Singh
- December 13, 2024

ਰਾਜਸਥਾਨ ਪੁਲਸ ਸਬ-ਇੰਸਪੈਕਟਰ ਭਰਤੀ ਪ੍ਰੀਖਿਆ 2021 ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਟ੍ਰੇਨੀ ਥਾਣੇਦਾਰਾਂ ਵਿੱਚੋਂ 16 ਨੂੰ ਰਾਜਸਥਾਨ ਹਾਈ ਕੋਰਟ ਤੋਂ ਰਾਹਤ ਮਿਲੀ ਰਾਜਸਥਾਨ : ਭਾਰ਼ਤ ਦੇਸ਼ ਦੇ ਸੂਬੇ ਰਾਜਸਥਾਨ ਪੁਲਸ ਸਬ-ਇੰਸਪੈਕਟਰ ਭਰਤੀ ਪ੍ਰੀਖਿਆ 2021 ਵਿਚ ਬੇਨਿਯਮੀਆਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਟ੍ਰੇਨੀ ਥਾਣੇਦਾਰਾਂ ਵਿੱਚੋਂ 16 ਨੂੰ ਰਾਜਸਥਾਨ ਹਾਈ ਕੋਰਟ ਤੋਂ ਰਾਹਤ ਮਿਲੀ ਹ ੈ। ਹਾਈ ਕੋਰਟ ਨੇ ਇਨ੍ਹਾਂ 16 ਟ੍ਰੇਨੀ ਪੁਲਸ ਅਧਿਕਾਰੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ । ਇਸ ਮਾਮਲੇ ਦੇ ਕੁਝ ਮੁਲਜ਼ਮਾਂ ਨੂੰ ਪਹਿਲਾਂ ਜ਼ਮਾਨਤ ਮਿਲ ਚੁੱਕੀ ਸੀ । ਹਾਈਕੋਰਟ ਨੇ ਪ੍ਰੀਖਿਆ ਵਿਚ ਨਕਲ ਦੇ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ । ਕਈ ਟ੍ਰੇਨੀ ਪੁਲਸ ਅਧਿਕਾਰੀ ਅਜੇ ਵੀ ਜੇਲ੍ਹ ਵਿੱਚ ਹਨ । ਐਸ. ਆਈ. ਟੀ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਸਬ-ਇੰਸਪੈਕਟਰ ਭਰਤੀ-2021 ਦੇ ਪੇਪਰ ਲੀਕ ਮਾਮਲੇ ਦੇ ਖੁਲਾਸੇ ਤੋਂ ਬਾਅਦ ਜਾਂਚ ਏਜੰਸੀ ਨੇ ਜੈਪੁਰ ਅਤੇ ਹੋਰ ਥਾਵਾਂ ‘ਤੇ ਰਾਜਸਥਾਨ ਪੁਲਸ ਅਕੈਡਮੀ ਤੋਂ ਕਈ ਪੜਾਅ ‘ਤੇ ਦਰਜਨਾਂ ਫਰਜ਼ੀ ਪੁਲਸ ਅਫਸਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਸੀ । ਇਸ ਪ੍ਰੀਖਿਆ ‘ਚ ਵੱਡੇ ਪੱਧਰ ‘ਤੇ ਧਾਂਦਲੀ ਹੋਣ ਤੋਂ ਬਾਅਦ ਇਸ ਨੂੰ ਰੱਦ ਕਰਨ ਦੀ ਮੰਗ ਵੀ ਜ਼ੋਰ-ਸ਼ੋਰ ਨਾਲ ਉਠਾਈ ਜਾ ਰਹੀ ਹੈ । ਇਸ ਨੂੰ ਲੈ ਕੇ ਕਈ ਵਾਰ ਧਰਨੇ ਅਤੇ ਮੁਜ਼ਾਹਰੇ ਹੋਏ ਹਨ । ਇਸ ਦੇ ਨਾਲ ਹੀ ਸਰਕਾਰ ਨੇ ਇਸ ਪ੍ਰੀਖਿਆ ਨੂੰ ਰੱਦ ਕਰਨ ਜਾਂ ਨਾ ਕਰਨ ਦਾ ਫੈਸਲਾ ਕਰਨ ਲਈ ਪੰਜ ਮੰਤਰੀਆਂ ਦੀ ਕਮੇਟੀ ਵੀ ਬਣਾਈ ਹੈ । ਇਸ ਪ੍ਰੀਖਿਆ ਤੋਂ ਇਲਾਵਾ ਪੇਪਰ ਲੀਕ ਮਾਮਲਿਆਂ ਦੀ ਜਾਂਚ ਕਰ ਰਹੀ ਐਸ. ਆਈ. ਟੀ. ਨੇ ਆਰ. ਈ. ਈ. ਟੀ. ਅਤੇ ਹੋਰ ਪ੍ਰੀਖਿਆਵਾਂ ਦੇ ਪੇਪਰ ਲੀਕ ਕਰਨ ਦੇ ਦੋਸ਼ੀਆਂ ਨੂੰ ਤੇਜ਼ੀ ਨਾਲ ਗ੍ਰਿਫਤਾਰ ਕੀਤਾ ਸੀ । ਅਜੇ ਵੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਚੁਣੇ ਗਏ ਕਈ ਉਮੀਦਵਾਰ ਦੇ ਰਾਡਾਰ ਉਤੇ ਹਨ। ਕਈ ਅਜੇ ਵੀ ਫਰਾਰ ਹਨ। ਪੁਲਸ ਨੇ ਇਨ੍ਹਾਂ ਉਤੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ । ਐਸ. ਆਈ. ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਭਰਤੀ ਏਜੰਸੀ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦੇ ਦੋ ਸਾਬਕਾ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ।