
ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅਸਿਸਟੈਂਟ ਐਡਵੋਕੇਟ ਜਰਨਲ ਗੁਰਵਿੰਦਰ ਸਿੰਘ ਦਾ ਜਾਣਿਆ ਹਾਲ ਚਾਲ
- by Jasbeer Singh
- July 7, 2025

ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅਸਿਸਟੈਂਟ ਐਡਵੋਕੇਟ ਜਰਨਲ ਗੁਰਵਿੰਦਰ ਸਿੰਘ ਦਾ ਜਾਣਿਆ ਹਾਲ ਚਾਲ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਦੇ ਭਾਣਜੇ ਅਸਿਸਟੈਂਟ ਐਡਵੋਕੇਟ ਜਨਰਲ ਸੜਕ ਹਾਦਸੇ ਚ ਹੋਏ ਸਨ ਜ਼ਖਮੀ ਗਿਆਨ ਸਿੰਘ ਮੂੰਗੋ ਕਾਨੂੰਨ ਦੇ ਜਰੀਏ ਗਰੀਬ ਲੋਕਾਂ ਨੂੰ ਇਨਸਾਫ ਦਵਾਉਣ ਦੇ ਵਿੱਚ ਹੋ ਰਹੇ ਨੇ ਸਹਾਈ ਰਾਜ ਸਭਾ ਸੰਜੇ ਸਿੰਘ ਪਟਿਆਲਾ, 7 ਜੁਲਾਈ 2025 : ਆਮ ਪਾਰਟੀ ਦੇ ਸੀਨੀਅਰ ਆਗੂ ਅਤੇ ਬਾਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਗਿਆਨ ਸਿੰਘ ਮੁੰਗੋ ਦੇ ਭਾਣਜੇ ਅਸਿਸਟੈਂਟ ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਕਾਲੇਮਾਜਰਾ ਸੜਕ ਹਾਦਸੇ ਵਿੱਚ ਗੰਭੀਰ ਜਖਮੀ ਹੋ ਗਏ ਸਨ ਅਤੇ ਉਹ ਕਈ ਦਿਨ ਨਿਜੀ ਹਸਪਤਾਲ ਵਿੱਚ ਵੀ ਜੇਰੇ ਇਲਾਜ ਵੀ ਰਹੇ । ਉਹਨਾਂ ਦਾ ਹਾਲ ਚਾਲ ਪੁੱਛਣ ਦੇ ਲਈ ਰਾਜ ਸਭਾ ਮੈਂਬਰ ਸ਼੍ਰੀ ਸੰਜੇ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਰਿਵਾਰ ਨਾਲ ਮੁਲਕਾਤ ਕੀਤੀ। ਇਸ ਮੌਕੇ ਤੇ ਸੰਜੇ ਸਿੰਘ ਨੇ ਕਿਹਾ ਕਿ ਗਿਆਨ ਸਿੰਘ ਮੂੰਗੋ ਜੋ ਕਿ ਪਿਛਲੇ ਕਈ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਬਤੋਰ ਸੇਵਾ ਕਰ ਰਹੇ ਹਨ ਅਤੇ ਨਾਲ ਹੀ ਉਹ ਹਰ ਸਮੇਂ ਲੋੜਵੰਦਾਂ ਤੇ ਕਾਨੂੰਨ ਦੇ ਮੁਤਾਬਿਕ ਗਰੀਬ ਲੋਕਾਂ ਨੂੰ ਇਨਸਾਫ ਦਵਾਣ ਦੇ ਵਿੱਚ ਸਹਾਈ ਹੁੰਦੇ ਹਨ ਕਈ ਵਾਰ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣ ਚੁੱਕੇ ਹਨ ਸੋ ਉਹਨਾਂ ਦੀ ਸੇਵਾ ਅਤੇ ਲਗਨ ਤੇ ਪਿਆਰ ਨੂੰ ਦੇਖਦਿਆਂ ਹੋਇਆਂ ਪਰਿਵਾਰ ਦੇ ਨਾਲ ਮੇਰੇ ਨਿੱਜੀ ਸਬੰਧ ਹਨ ਜੋ ਇਸ ਕਰਕੇ ਚਲਦਿਆਂ ਹੋਇਆ ਮੈਨੂੰ ਬੀਤੀ ਦਿਨੀ ਗੁਰਵਿੰਦਰ ਸਿੰਘ ਦੇ ਐਕਸੀਡੈਂਟ ਦਾ ਪਤਾ ਲੱਗਾ ਤਾਂ ਮੈਂ ਚੰਡੀਗੜ੍ਹ ਵੀ ਗਿਆ ਸੀ ਪਰ ਉਦੋਂ ਇਸ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਅਤੇ ਅੱਜ ਮੈਂ ਵਿਸ਼ੇਸ਼ ਤੌਰ ਤੇ ਉਨਾਂ ਦੇ ਘਰ ਪਹੁੰਚਿਆ ਹਾਂ ਅਤੇ ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਇਹ ਬੱਚਾ ਛੇਤੀ ਠੀਕ ਹੋਵੇ। ਅਤੇ ਲੋਕਾਂ ਦੀ ਸੇਵਾ ਕਰਦੇ ਰਹੇ ਇਸ ਮੌਕੇ ਤੇ ਉਨਾਂ ਦੇ ਨਾਲ ਆਮ ਪਾਰਟੀ ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ ਐਡਵੋਕੇਟ ਜਸਪਾਲ ਸਿੰਘ ਨਾਭਾ ਹਰਜਿੰਦਰ ਸਿੰਘ ਐਡਵੋਕੇਟ ਸੁਖਦੀਪ ਸਿੰਘ ਐਡਵੋਕੇਟ ਨਿਰਭੈ ਸਿੰਘ ਸਰਪੰਚ ਮੂੰਗੋ ਗੁਰਮੁਖ ਸਿੰਘ ਸਰਪੰਚ ਤੋਂ ਇਲਾਵਾ ਪਰਵਾਰਿਕ ਮੈਂਬਰ ਵੀ ਮੌਜੂਦ ਸਨ।