
ਪਟਿਆਲਾ ਪੇਂਟ, ਪਲਾਈ ਐਂਡ ਹਾਰਡਵੇਅਰ ਐਸੋਸੀਏਸ਼ਨ ਡੀਲਰਜ਼ ਐਸੋਸੀਏਸ਼ਨ ਦੇ ਰਾਕੇਸ਼ ਗੁਪਤਾ ਬਣੇ 19ਵੀਂ ਵਾਰ ਪ੍ਰਧਾਨ
- by Jasbeer Singh
- May 6, 2025

ਪਟਿਆਲਾ ਪੇਂਟ, ਪਲਾਈ ਐਂਡ ਹਾਰਡਵੇਅਰ ਐਸੋਸੀਏਸ਼ਨ ਡੀਲਰਜ਼ ਐਸੋਸੀਏਸ਼ਨ ਦੇ ਰਾਕੇਸ਼ ਗੁਪਤਾ ਬਣੇ 19ਵੀਂ ਵਾਰ ਪ੍ਰਧਾਨ ਪਟਿਆਲਾ, 6 ਮਈ : ਪਟਿਆਲਾ ਪੇਂਟ, ਪਲਾਈ ਐਂਡ ਹਾਰਡਵੇਅਰ ਐਸੋਸੀਏਸ਼ਨ ਡੀਲਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਹੋਈ, ਜਿਸ ਵਿਚ ਐਸੋਸੀਏਸ਼ਨ ਦੀ 19ਵੀਂ ਵਾਰ ਚੋਣ ਕਰਵਾਈ ਗਈ, ਜਿਸ ਵਿਚ ਰਾਕੇਸ਼ ਗੁਪਤਾ ਨੂੰ 19ਵੀਂ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਸਰਬ ਸੰਮਤੀ ਨਾਲ ਚੁਣਿਆਂ ਗਿਆ। ਇਸਦੇ ਨਾਲ ਹੀ ਸੈਕਟਰੀ ਰਾਜਨ ਸਿੰਗਲਾ ਤੇ ਖਜਾਨਚੀ ਗਿਰੀਸ਼ ਬਾਂਸਲ ਚੁਣੇ ਗਏ। ਇਸ ਤੋਂ ਇਲਾਵਾ ਐਗਜੈਕਟਿਵ ਟੀਮ ਦੀ ਨਵੇਂ ਸਿਰੇ ਤੋਂ ਚੋਣ ਵੀ ਕੀਤੀ ਗਈ। ਇਸ ਮੀਟਿੰਗ ਵਿਚ ਪੇਂਟ, ਪਲਾਈ ਐਂਡ ਹਾਰਡਵੇਅਰ ਦਾ ਕਾਰੋਬਾਰ ਕਰਨ ਵਾਲੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਰਾਕੇਸ਼ ਗੁਪਤਾ ਨੇ ਦਸਿਆ ਕਿ ਮੀਟਿੰਗ ਦੌਰਾਨ ਰਾਜਨ ਸਿੰਗਲਾ ਤੇ ਪ੍ਰਤੀਕ ਜੈਨ ਨੇ ਮੀਟਿੰਗ ਵਿਚ ਮੌਜੂਦ ਐਗਜ਼ੈਕਟਿਵ ਟੀਮ ਨੂੰ ਉਨ੍ਹਾਂ ਦੀਆਂ ਜਿਥੇ ਜਿੰਮੇਵਾਰੀਆਂ ਸਬੰਧੀ ਜਾਣੂ ਕਰਵਾਇਆ ਉਥੇ ਮੀਟਿੰਗ ਵਿਚ ਮੌਜੂਦ ਗਿਰੀਸ਼ ਬਾਂਸਲ ਤੇ ਸਤ ਪ੍ਰਕਾਸ਼ ਭਾਰਦਵਾਜ ਨੇ ਐਸੋਸੀਏਸ਼ਨ ਦੀ ਸਾਲਾਨਾ ਆਮਦਨ ਅਤੇ ਖਰਚਿਆਂ ਸਬੰਧੀ ਸਮੁੱਚੇ ਮੈਂਬਰਾਂ ਨੂੰ ਦੱਸਿਆ ਗਿਆ । ਇਸ ਮੌਕੇ ਮੀਟਿੰਗ ਵਿਚ ਸਮੁੱਚੇ ਐਸੋਸੀਏਸ਼ਨ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਕੇਸ਼ ਗੁਪਤਾ ਨੇ ਆਖਿਆ ਕਿ ਜੋ ਜਿੰਮੇਵਾਰੀ ਐਸੋਸੀਏਸ਼ਨ ਦੇ ਸਮੁੱਚੇ ਆਗੂਆਂ ਵਲੋਂ ਉਨ੍ਹਾਂ ਨੂੰ ਪਿਛਲੇ 19 ਸਾਲਾਂ ਤੋਂ ਦਿੱਤੀ ਜਾ ਰਹੀ ਹੈਨੂੰ ਉਹ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਜਿਥੇ ਨਿਭਾਉਂਦੇ ਆ ਰਹੇ ਹਨ, ਉਥੇ ਨਿਭਾਉਂਦੇ ਆਉਣਗੇ। ਇਸ ਮੌਕੇ ਪ੍ਰਧਾਨ ਰਾਕੇਸ਼ ਗੁਪਤਾ ਵਲੋਂ ਹਾਲ ਹੀ ਵਿਚ ਸ਼ੁਰੂ ਹੋਏ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ 27, 28 ਤੇ 29 ਜੂਨ ਨੂੰ ਐਸੋਸੀਏਸ਼ਨ ਦੇ ਝੰਡੇ ਹੇਠ ਆਉਂਦੇ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਨ ਵਾਲੇ ਕਾਰੋਬਾਰੀਆਂ ਨੂੰ ਗਰਮੀਆਂ ਵਿਚ ਛੁੱਟੀਆਂ ਰੱਖਣ ਦਾ ਐਲਾਨ ਕੀਤਾ ਅਤੇ ਸਮੁੱਚੇ ਮੈਂਬਰਾਂ ਨੂੰ ਐਸੋਸੀਏਸ਼ਨ ਨਾਲ ਜੁੜ ਕੇ ਰਹਿਣ ਲਈ ਪ੍ਰੇਰਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਕੇਸ਼ ਗੁਪਤਾ ਨੇ ਪੇਂਟ, ਪਲਾਈਡ, ਹਾਰਡਵੇਅਰ ਦਾ ਕੰਮ ਕਰਨ ਵਾਲੇ ਕਾਰੋਬਾਰੀਆਂ ਨੂੰ ਵਪਾਰ ਕਰਨ ਦੌਰਾਨ ਗਾਹਕ ਨੂੰ ਵਧੀਆ ਸੇਵਾਵਾਂ ਦੇਣ ਦੇ ਨਾਲ ਨਾਲ ਚੰਗਾ ਵਰਤਾਓ ਕਰਨ ਲਈ ਵੀ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ, ਆਸ਼ੂ ਬਾਂਸਲ, ਧਰਮਪਾਲ ਗਰਗ, ਸੰਜੀਵ ਜੈਨ, ਰਾਜੇਸ਼ ਗੋਇਲ, ਰਾਜਨ ਜੈਨ, ਰਾਜਾ ਵਿਵੇਕ ਗੋਇਲ, ਮਨੋਜ ਗੁਪਤਾ, ਅਭਿਸ਼ੇਕ ਗਰਗ, ਨਰੇਸ਼ ਕੁਮਾਰ, ਪੂਰਨ ਸਿੰਧੀ, ਸੌਰਭ ਗਰਗ, ਸੁਖਮਜੀਤ ਆਹੂਜਾ, ਅਮਨ ਸਿੰਗਲਾ, ਰਾਜਿੰਦਰ ਸਿੰਘ ਹੈਪੀ, ਰਵੀਸ਼ ਗੋਇਲ, ਗੁਰਚਰਨ ਸਿੰਘ, ਸੌਰਭ ਸਿੰਗਲਾ, ਰੋਹਿਤ ਗੁਪਤਾ, ਰਾਕੇਸ਼ ਜੈਨ ਆਦਿ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.