
ਰਾਮ ਲੀਲਾ ਕਲੱਬ ਨੇ ਕੀਤਾ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਕੀਤਾ ਸਨਮਾਨ
- by Jasbeer Singh
- August 28, 2025

ਰਾਮ ਲੀਲਾ ਕਲੱਬ ਨੇ ਕੀਤਾ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਕੀਤਾ ਸਨਮਾਨ ਨਾਭਾ, 28 ਅਗਸਤ 2025 : ਸ੍ਰੀ ਮਰਿਆਦਾ ਪੁਰਸ਼ੋਤਮ ਰਾਮ ਲੀਲਾ ਕਲੱਬ, ਬਠਿੰਡੀਆ ਮੁਹੱਲਾ ਵਲੋ ਸ਼੍ਰੀ ਹਨੂੰਮਾਨ ਮੰਦਿਰ, ਬਠਿੰਡੀਆ ਮੁਹੱਲਾ ਵਿਖੇ ਪ੍ਰਭੂ ਰਾਮ ਜੀ ਦੇ ਅਸ਼ੀਰਵਾਦ ਨਾਲ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਵਲੋ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮੁਹੱਲਾ ਵਾਸੀਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਅਹੁੱਦੇਦਾਰਾਂ ਵਲੋਂ ਜੱਸੀ ਸੋਹੀਆਂ ਵਾਲਾ ਨੂੰ ਇਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਹੋਣ ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਦੇ ਨਾਲ ਸੰਵਾਦ ਗਰੁੱਪ ਦੇ ਸੰਚਾਲਕ ਰਾਜੇਸ਼ ਢੀਂਗਰਾ, ਨੌਜਵਾਨ ਆਗੂ ਲਾਲੀ ਫਤਹਿਪੁਰ, ਜਸਕਰਨਵੀਰ ਸਿੰਘ ਤੇਜੇ ਤੇ ਲਾਡੀ ਖਹਿਰਾ ਵੀ ਮੋਜੁਦ ਸਨ । ਪ੍ਰੋਗਰਾਮ ਸੰਬਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸਟੇਜ ਸਕੱਤਰ ਸਨੀ ਰਹੇਜਾ ਵਲੋ ਦਸਿਆ ਗਿਆ ਕਿ ਰਾਮ ਲੀਲਾ ਕਲੱਬ ਪਿਛਲੇ 40 ਸਾਲ ਤੋ ਰਾਮ ਲੀਲਾ ਦਾ ਸਫ਼ਲ ਆਯੋਜਨ ਕਰ ਰਿਹਾ ਹੈ।ਇਸ ਮੌਕੇ ਕਲੱਬ ਦੇ ਪ੍ਰਧਾਨ ਅਨਿਲ ਕੁਮਾਰ, ਧੀਰਜ ਕੁਮਾਰ, ਰਾਜ ਕੁਮਾਰ, ਛਤਰਪਾਲ ਜੀ, ਅਤੇ ਹਨੂੰਮਾਨ ਮੰਦਿਰ ਕਮੇਟੀ ਤੋ ਰਾਜਿੰਦਰ ਕੁਮਾਰ ਅਤੇ ਮਹਿੰਦਰ ਕੁਮਾਰ ਜੀ ਵੀ ਹਾਜਰ ਸਨ।