
ਨਾਭਾ ਨੇੜਲੇ ਪਿੰਡ ਸਾਧੋਹੇੜੀ ਵਿਖੇ ਕਰਵਾਏ ਗਏ ਬੱਚਿਆਂ ਤੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ
- by Jasbeer Singh
- August 28, 2025

ਨਾਭਾ ਨੇੜਲੇ ਪਿੰਡ ਸਾਧੋਹੇੜੀ ਵਿਖੇ ਕਰਵਾਏ ਗਏ ਬੱਚਿਆਂ ਤੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਨਾਭਾ 28 ਅਗਸਤ 2025 : ਇਤਿਹਾਸਿਕ ਅਤੇ ਵਿਰਾਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਸਾਧੋਹੇੜੀ ਵਿਖੇ ਪਿੰਡ ਦੇ ਨੁਹਾਰ ਬਦਲਣ ਉਪਰੰਤ ਦੂਸਰਾ ਕਦਮ ਪਿੰਡ ਵਾਸੀਆਂ ਵੱਲੋਂ ਸਾਂਝੇ ਉਪਰਾਲੇ ਨਾਲ ਦਸਤਾਰ ਮੁਕਾਬਲਿਆਂ ਨੂੰ ਲੈ ਚੁੱਕਿਆ ਗਿਆ। ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਪੁਰਾਤਨ ਵਿਰਸੇ ਅਤੇ ਦਸਤਾਰ ਨਾਲ ਜੋੜਨ ਦੀ ਅੱਜ ਦੇ ਸਮੇਂ ਵੱਡੀ ਲੋੜ- ਅਮਨਦੀਪ ਸਿੰਘ ਲਵਲੀ ਪਿੰਡ ਦੇ ਨੌਜਵਾਨ ਵਰਿੰਦਰ ਸਿੰਘ ਦੀ ਮਿਹਨਤ ਸਦਕਾ ਹੋਏ ਇਹਨਾਂ ਦਸਤਾਰ ਮੁਕਾਬਲਿਆਂ ਵਿੱਚ 10 ਸਾਲ ਤੋਂ 25 ਸਾਲ ਦੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ । ਬੱਚਿਆਂ ਤੇ ਨੌਜਵਾਨਾਂ ਵੱਲੋਂ ਸਜਾਈਆਂ ਗਈਆਂ ਸੋਹਣੀਆ ਦਸਤਾਰਾਂ ਦੀ ਚੋਣ ਪੁਰਾਤਨ ਵਿਰਸੇ ਧਰਮ ਅਤੇ ਸ਼ਹੀਦਾਂ ਨਾਲ ਸੰਬੰਧਿਤ ਸਵਾਲ ਜਵਾਬਾਂ ਲਈ ਵਿਸ਼ੇਸ਼ ਤੌਰ ਤੇ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਰਜਿ ਨਾਭਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ ਸੰਸਥਾ ਦੇ ਦਸਤਾਰ ਕੋਚ ਭੁਪਿੰਦਰ ਸਿੰਘ ਅਮਨ ਅਤੇ ਜਪਨੀਤ ਸਿੰਘ ਵੱਲੋਂ ਵਿਸ਼ੇਸ਼ ਸੇਵਾ ਨਿਭਾਈ ਗਈ ।ਛੋਟੇ ਬੱਚਿਆਂ ਤੋਂ ਸ੍ਰੀ ਮੂਲ ਮੰਤਰ ਦਾ ਪਾਠ ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸ ਪਾਤਸ਼ਾਹੀਆਂ ਦੇ ਨਾਮ ਅਤੇ ਪੰਜ ਪਿਆਰਿਆਂ ਦੇ ਨਾਮ ਵੀ ਸੁਣੇ ਗਏ । ਸੋਹਣੀ ਦਸਤਾਰ ਦੀ ਚੋਣ ਕੀਤੇ ਜਾਣ ਦੀ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ ਨਿਭਾਈ ਗਈ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ 35 ਦੇ ਕਰੀਬ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ । ਪਹਿਲੇ ਦੂਜੇ ਅਤੇ ਤੀਜੇ ਅਸਥਾਨ ਤੇ ਆਉਣ ਵਾਲੇ ਬੱਚਿਆਂ ਦੇ ਵਿਸ਼ੇਸ਼ ਜਿੱਥੇ ਸਨਮਾਨ ਹੋਏ ਉੱਥੇ ਹੀ ਪਿੰਡ ਵਿੱਚ ਪੜ੍ਹਾਈ ਨੂੰ ਲੈ ਕੇ ਵੱਡੀਆਂ ਮੱਲਾਂ ਮਾਰਨ ਵਾਲੇ ਬੱਚਿਆਂ ਅੰਗੂਠੇ ਤੇ ਦਸਤਾਰ ਸਜਾਉਣ ਵਾਲੇ ਪਿੰਡ ਦੀ ਸਫਾਈ ਵਿੱਚ ਵੱਡੇ ਪੱਧਰ ਤੇ ਸਹਿਯੋਗ ਦੇਣ ਵਾਲੇ ਅਤੇ ਪੁਰਾਤਨ ਵਿਰਸੇ ਨਾਲ ਸੰਬੰਧਿਤ ਸਮਾਨ ਇਕੱਤਰਿਤ ਕਰਕੇ ਪਿੰਡ ਦੀ ਨੁਹਾਰ ਬਦਲਣ ਵਿੱਚ ਵੱਡਾ ਸਹਿਯੋਗਦਾਨ ਵਾਲੇ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ। ਮੂਲ ਮੰਤਰ ਦਾ ਪਾਠ ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਅਤੇ ਦਸ ਪਾਤਸ਼ਾਹੀਆਂ ਦੇ ਬੱਚਿਆਂ ਤੋਂ ਸੁਣੇ ਗਏ ਨਾਮ ਪਿੰਡ ਦੇ ਵਸਨੀਕ ਖਾਸ ਕਰਕੇ ਪਿੰਡ ਦੀਆਂ ਔਰਤਾਂ ਮਤਾਵਾਂ ਅਤੇ ਭੈਣਾਂ ਵਿੱਚ ਖੁਸ਼ੀ ਦੇਖਣ ਨੂੰ ਮਿਲੀ ਕਿ ਪਿੰਡ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਆਪਣੇ ਵਿਰਸੇ ਅਤੇ ਧਰਮ ਨਾਲ ਜੁੜਨ ਲਈ ਇਹ ਵੱਡਾ ਉਪਰਾਲਾ ਕੀਤਾ ਗਿਆ।ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਵੱਲੋਂ ਪਿੰਡ ਦੀਆਂ ਔਰਤਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀਆਂ ਸਾਖੀਆਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਦੱਸਣ ਤਾਂ ਜੋ ਪੁੰਗਰ ਰਹੀ ਪਨੀਰੀ ਆਪਣੇ ਵਿਰਸੇ ਤੇ ਧਰਮ ਨਾਲ ਜੁੜ ਆਪਣਾ ਜੀਵਨ ਵਧੀਆ ਬਣਾਉਣ ਅਤੇ ਸਮਾਜ ਵਿੱਚ ਫੈਲ ਰਹੀਆਂ ਮਾੜੀਆਂ ਕੁਰੈਹਤਾਂ ਤੋਂ ਦੂਰ ਰਹਿਣ । ਦਸਤਾਰ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਨੌਜਵਾਨਾਂ ਅਤੇ ਬੱਚਿਆਂ ਦਾ ਕੀਤਾ ਗਿਆ ਸਨਮਾਨ ਪਿੰਡ ਵਾਸੀਆਂ ਵੱਲੋਂ ਸੰਸਥਾ ਦੇ ਮੁਖੀ ਅਮਨਦੀਪ ਸਿੰਘ ਲਵਲੀ ਸਮੇਤ ਦਸਤਾਰ ਕੋਚਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦਾ ਆਨੰਦ ਲੈਣ ਲਈ ਸਿੰਘ ਵਰਿੰਦਰ ਦੇ ਸੱਦੇ ਤੇ ਪਹੁੰਚੇ ਕਲਾਕਾਰ ਅਤੇ ਗੀਤਕਾਰਾਂ ਰੂਬੀ ਚੱਠਾ ਦਾ ਵੀ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਵੱਡੇ ਗਿਣਤੀ ਵਿੱਚ ਪਿੰਡ ਦੇ ਵਸਨੀਕ ਅਤੇ ਔਰਤਾਂ ਹਾਜ਼ਰ ਸਨ