ਈ. ਡੀ. ਦੇ ਸਾਹਮਣੇ ਪੇਸ਼ ਨਾ ਹੋ ਕੇ ਰਣਇੰਦਰ ਸਿੰਘ ਨੇ ਮੰਗੀ ਅਗਲੀ ਤਰੀਕ
- by Jasbeer Singh
- February 13, 2026
ਈ. ਡੀ. ਦੇ ਸਾਹਮਣੇ ਪੇਸ਼ ਨਾ ਹੋ ਕੇ ਰਣਇੰਦਰ ਸਿੰਘ ਨੇ ਮੰਗੀ ਅਗਲੀ ਤਰੀਕ ਜਲੰਧਰ, 13 ਫਰਵਰੀ2026 : ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਫੇਮਾ ਦੀ ਉਲੰਘਣਾ ਮਾਮਲੇ ਵਿਚ ਜਾਰੀ ਸੰਮਨ ਦੇ ਬਾਵਜੂਦ ਰਣਇੰਦਰ ਸਿੰਘ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਤੇਜ਼ ਹੋ ਗਈ ਹੈ ਅਤੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ । ਰਣਇੰਦਰ ਸਿੰਘ ਪੇਸ਼ ਨਾ ਹੋਣ ਤੇ ਈ. ਡੀ. ਕਰ ਰਹੀ ਹੈ ਅਗਲੀ ਕਾਰਵਾਈ ਤੇ ਵਿਚਾਰ ਸੂਤਰਾਂ ਅਨੁਸਾਰ ਈ. ਡੀ. ਨੇ ਰਣਇੰਦਰ ਸਿੰਘ ਨੂੰ ਅੱਜ ਜਲੰਧਰ ਸਥਿਤ ਦਫ਼ਤਰ ਵਿਚ ਪੇਸ਼ ਹੋਣ ਲਈ ਤਲਬ ਕੀਤਾ ਸੀ ਪਰ ਉਹ ਤੈਅ ਸਮੇਂ `ਤੇ ਜਾਂਚ ਏਜੰਸੀ ਦੇ ਸਾਹਮਣੇ ਹਾਜ਼ਰ ਨਹੀਂ ਹੋਏ। ਇਸ ਨੂੰ ਲੈ ਕੇ ਈ. ਡੀ. ਹੁਣ ਅਗਲੀ ਕਾਰਵਾਈ `ਤੇ ਵਿਚਾਰ ਕਰ ਰਹੀ ਹੈ ਅਤੇ ਨਵੇਂ ਸੰਮਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਦਰਜ ਹੈ, ਜਿਸ ਵਿਚ ਵਿਦੇਸ਼ਾਂ ਵਿਚ ਜਾਇਦਾਦ, ਵਿਦੇਸ਼ੀ ਖਾਤਿਆਂ ਅਤੇ ਵਿੱਤੀ ਲੈਣ-ਦੇਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਲੰਮੇ ਸਮੇਂ ਤੋਂ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਹੁਣ ਜਾਂਚ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾ ਰਿਹਾ ਹੈ । ਸਿਆਸੀ ਗਲਿਆਰਿਆਂ ਵਿਚ ਹੈ ਚਰਚਾਚਾਵਾਂ ਦਾ ਬਾਜ਼ਾਰ ਗਰਮ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਗੋਡੇ ਦੀ ਸਰਜਰੀ ਕਾਰਨ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਦੱਸੇ ਜਾ ਰਹੇ ਹਨ, ਜਿਸ ਕਾਰਨ ਉਹ ਵੀ ਫਿਲਹਾਲ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ ਹਨ । ਸਿਆਸੀ ਗਲਿਆਰਿਆਂ ਵਿਚ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਚਰਚਾਵਾਂ ਤੇਜ਼ ਹਨ ਅਤੇ ਵਿਰੋਧੀ ਧਿਰ ਇਸ ਨੂੰ ਕਾਨੂੰਨ ਤੋਂ ਬਚਣ ਦੀ ਕੋਸਿ਼ਸ਼ ਕਰਾਰ ਦੇ ਰਹੀ ਹੈ, ਜਦਕਿ ਸਮਰਥਕ ਇਸ ਨੂੰ ਸਿਹਤ ਕਾਰਨਾਂ ਨਾਲ ਜੋੜ ਕੇ ਦੇਖ ਰਹੇ ਹਨ । ਆਉਣ ਵਾਲੇ ਦਿਨਾਂ ਵਿਚ ਈ. ਡੀ. ਦੀ ਅਗਲੀ ਕਾਰਵਾਈ `ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
