ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ ਕਰਮਚਾਰੀ ਸੰਘਰਸ਼ ਦੇ ਰਾਹ
- by Jasbeer Singh
- October 24, 2024
ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ ਕਰਮਚਾਰੀ ਸੰਘਰਸ਼ ਦੇ ਰਾਹ ਪਟਿਆਲਾ : ਅੱਜ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ ਕਰਮਚਾਰੀਆਂ ਨੇ ਆਪਣੇ ਪ੍ਰਮੁੱਖ ਆਗੂਆਂ ਰਾਜੇਸ਼ ਕੁਮਾਰ ਗੋਲੂ ਪ੍ਰਧਾਨ ਅਤੇ ਅਰੁਨ ਕੁਮਾਰ ਦੀ ਅਗਵਾਈ ਹੇਠ ਹਸਪਤਾਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਅਣਦੇਖੀ ਤੋਂ ਪ੍ਰੇਸ਼ਾਨ ਹੋ ਕੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਹਿੱਤ ਮੈਡੀਕਲ ਸੁਪਰਡੈਂਟ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਮੇਂ ਰਾਜੇਸ਼ ਕੁਮਾਰ ਗੋਲੂ ਅਤੇ ਅਰੁਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਨਾਲ ਕੀਤੇ ਵਾਅਦਿਆਂ ਮੁੱਖ ਤੌਰ ਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਹਰ ਤਰ੍ਹਾਂ ਦੇ ਆਊਟਸੋਰਸ ਤੇ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕਰਨ ਤੋਂ ਮੁੱਕਰਦੀ ਜਾ ਰਹੀ ਹੈ ਹਸਪਤਾਲ ਅਤੇ ਮੈਡੀਕਲ ਕਾਲਜ ਪ੍ਰਸ਼ਾਸਨ ਆਊਟਸੋਰਸ ਭਰਤੀ ਕਰਨ ਨੂੰ ਤਰਜੀਹ ਦੇ ਰਿਹਾ ਹੈ ਜ਼ੋ ਕੇ ਦੱਬੇ ਕੁੱਚਲੇ ਗ਼ਰੀਬ ਲੋਕਾਂ ਨਾਲ਼ ਬਹੁਤ ਵੱਡੀ ਨਾ-ਇਨਸਾਫੀ ਹੈ ਜੱਥੇਬੰਦੀ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ ਅੱਜ ਅਸੀਂ ਸਿਰਫ਼ ਸੰਕੇਤਕ ਰੈਲੀ ਕੀਤੀ ਹੈ, ਜੇਕਰ ਅਧਿਕਾਰੀਆਂ ਨੇ 25/10/2021 ਦੀ ਨੋਟੀਫਿਕੇਸ਼ਨ ਅਨੁਸਾਰ ਠੇਕੇਦਾਰੀ ਸਿਸਟਮ ਬੰਦ ਕਰਕੇ ਸਿੱਧੀ ਪੱਕੀ ਭਰਤੀ ਸ਼ੁਰੂ ਨਾਂ ਕੀਤੀ ਅਤੇ ਅਧਿਕਾਰੀਆਂ ਨੇ ਜਲਦੀ ਗੱਲਬਾਤ ਦਾ ਰਸਤਾ ਅਖ਼ਤਿਆਰ ਨਾ ਕੀਤਾ ਤਾਂ ਅਗਲੇ ਦਿਨਾਂ ਵਿੱਚ ਹੋਰ ਕੜੇ ਸੰਘਰਸ਼ ਤੇ ਐਕਸ਼ਨ ਉਲੀਕੇ ਜਾਣਗੇ ਇਨ੍ਹਾਂ ਐਕਸ਼ਨਾਂ ਕਾਰਨ ਹੋਣ ਵਾਲੇ ਵਾਧੇ ਘਾਟੇ ਦੀ ਸਾਰੀ ਜਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਦੀ ਹੋਵੇਗੀ ।ਇਸ ਮੌਕੇ ਸਵਰਨ ਸਿੰਘ ਬੰਗਾ ਜਿ਼ਲ੍ਹਾ ਪ੍ਰਧਾਨ ਤੋਂ ਇਲਾਵਾ ਰਾਕੇਸ਼ ਕੁਮਾਰ ਕਲਿਆਣ, ਪ੍ਰਧਾਨ ਐਲ ਏ ਐਸੋਸੀਏਸ਼ਨ, ਦੇਸ ਰਾਜ, ਜਨਰਲ ਸਕੱਤਰ, ਕੁਲਵਿੰਦਰ ਸਿੰਘ, ਅਨਿਲ ਕੁਮਾਰ ਪ੍ਰੇਮੀ, ਆਸ਼ੂ, ਸ਼ੰਕਰ ਸਤਨਾਮ ਸਿੰਘ ਘੁੰਮਣ ਅਤੇ ਸ਼ਾਹਨਵਾਜ਼ ਖਾਨ ਆਦਿ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.