
ਆਰਸੇਟੀ ਨੇ ਸਿਲਾਈ ਦੀ ਸਿਖਲਾਈ ਲਈ ਮਹਿਲਾ ਉਮੀਦਵਾਰਾਂ ਕੋਲੋਂ ਬਿਨੇ ਫਾਰਮ ਮੰਗੇ
- by Jasbeer Singh
- September 17, 2024

ਆਰਸੇਟੀ ਨੇ ਸਿਲਾਈ ਦੀ ਸਿਖਲਾਈ ਲਈ ਮਹਿਲਾ ਉਮੀਦਵਾਰਾਂ ਕੋਲੋਂ ਬਿਨੇ ਫਾਰਮ ਮੰਗੇ ਸੰਗਰੂਰ, 17 ਸਤੰਬਰ : ਡਾਇਰੈਕਟਰ ਆਰਸੇਟੀ ਦਿਲੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਅਜੇ ਸਕੀਮ ਅਧੀਨ ਪੇਂਡੂ ਅਨਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਨੂੰ ਸਿਲਾਈ (ਬੁਟੀਕ) ਸਿਖ਼ਲਾਈ ਮੁਫ਼ਤ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਲੈਣ ਸਬੰਧੀ ਫਾਰਮ, ਪੇਂਡੂ ਸਵੇ-ਰੋਜ਼ਗਾਰ ਸਿਖ਼ਲਾਈ ਸੰਸਥਾਨ, ਨੇੜੇ ਅਨਾਜ ਮੰਡੀ ਪਿੰਡ ਬਡਰੁੱਖਾਂ, ਸੰਗਰੂਰ ਵਿਖੇ 25 ਸਤੰਬਰ ਤੱਕ ਭਰੇ ਜਾਣੇ ਹਨ ਅਤੇ ਉਨ੍ਹਾਂ ਦੱਸਿਆ ਕਿ ਇਸ ਸਕੀਮ ਸਬੰਧੀ ਜਾਣਕਾਰੀ ਲਈ 98555-07860, 79017-71292, 01672 289900 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਲਈ ਯੋਗਤਾ 18 ਤੋਂ 45 ਸਾਲ ਉਮਰ,ਅਨਸੂਚਿਤ ਜਾਤੀ ਸਰਟੀਫਿਕੇਟ, ਉਮੀਦਵਾਰ ਨੂੰ ਪੰਜਾਬੀ ਭਾਸ਼ਾ ਲਿਖਣੀ ਅਤੇ ਪੜ੍ਹਨੀ ਆਉਂਦੀ ਹੋਵੇ ਅਤੇ ਜਰੂਰੀ ਦਸਤਾਵੇਜ਼ ਵਿੱਚ 4 ਪਾਸਪੋਰਟ ਸਾਈਜ਼ ਦੀਆਂ ਫੋਟੋਆਂ, ਆਧਾਰ ਕਾਰਡ, ਅਨਸੂਚਿਤ ਜਾਤੀ ਸਰਟੀਫਿਕੇਟ, ਪੜ੍ਹਾਈ ਦੇ ਸਰਟੀਫਿਕੇਟ, ਪੈਨ ਕਾਰਡ, ਬੈਂਕ ਪਾਸਬੁੱਕ ਆਦਿ ਹੋਣੇ ਚਾਹੀਦੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.