
ਆਰਸੇਟੀ ਨੇ ਛੇ ਮਹੀਨੇ ’ਚ 9 ਹਜ਼ਾਰ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਟਰੇਨਿੰਗ ਦੇ ਕੇ ਬਣਾਇਆ ਸਵੈ ਰੋਜ਼ਗਾਰ ਦੇ
- by Jasbeer Singh
- July 12, 2025

ਆਰਸੇਟੀ ਨੇ ਛੇ ਮਹੀਨੇ ’ਚ 9 ਹਜ਼ਾਰ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਟਰੇਨਿੰਗ ਦੇ ਕੇ ਬਣਾਇਆ ਸਵੈ ਰੋਜ਼ਗਾਰ ਦੇ ਕਾਬਲ -ਆਰਸੇਟੀ ਪਟਿਆਲਾ ‘ਚ 31 ਦਿਨਾਂ ਦੀ ਡੇਅਰੀ ਫਾਰਮਿੰਗ ਟ੍ਰੇਨਿੰਗ ਸ਼ੁਰੂ -30 ਤੋਂ ਵੱਧ ਨੌਜਵਾਨਾਂ ਨੇ ਭਰਪੂਰ ਉਤਸ਼ਾਹ ਨਾਲ ਲਿਆ ਭਾਗ ਪਟਿਆਲਾ, 12 ਜੁਲਾਈ: ਸਟੇਟ ਬੈਂਕ ਆਫ਼ ਇੰਡੀਆ (ਐਸ. ਬੀ. ਆਈ.) ਦੀ ਦਿਹਾਤੀ ਸਵੈ ਰੋਜ਼ਗਾਰ ਟਰੇਨਿੰਗ ਇੰਸਟੀਚਿਊਟ (ਆਰਸੇਟੀ), ਪਟਿਆਲਾ ਵੱਲੋਂ ਅੱਜ ਤੋਂ 31 ਦਿਨਾਂ ਦੀ ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ । ਇਸ ਕੋਰਸ ਵਿੱਚ 30 ਤੋਂ ਵੱਧ ਨੌਜਵਾਨਾਂ ਨੇ ਜੋਸ਼ ਅਤੇ ਜਜ਼ਬੇ ਨਾਲ ਹਿੱਸਾ ਲਿਆ । ਡਾਇਰੈਕਟਰ ਭਗਵਾਨ ਸਿੰਘ ਵਰਮਾ, ਡੀ.ਬੀ.ਈ.ਈ. ਤੋਂ ਡਿਪਟੀ ਸੀ. ਈ. ਓ. ਸਤਿੰਦਰ ਸਿੰਘ ਅਤੇ ਆਰਸੇਟੀ ਟੀਮ ਦੇ ਹਰਦੀਪ ਸਿੰਘ ਰਾਏ, ਬਲਜਿੰਦਰ ਸਿੰਘ, ਅਜੀਤਇੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸੁਮਿਤ ਜੋਸ਼ੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਪੈਰਾਂ ‘ਤੇ ਖੜੇ ਹੋਣ ਅਤੇ ਮੁਦਰਾ ਯੋਜਨਾ ਰਾਹੀਂ ਲੋਨ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ । ਟ੍ਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਡੇਅਰੀ ਫਾਰਮਿੰਗ, ਪਸ਼ੂ ਸੰਭਾਲ, ਦੁੱਧ ਉਤਪਾਦਨ ਪ੍ਰਬੰਧਨ ਅਤੇ ਵਰਮੀ ਕੰਪੋਸਟ ਬਣਾਉਣ ਬਾਰੇ ਵਿਅਕਤੀਗਤ ਅਤੇ ਆਧੁਨਿਕ ਤਰੀਕਿਆਂ ਨਾਲ ਸਿੱਖਿਆ ਦਿੱਤੀ ਜਾਵੇਗੀ । ਇਹ ਸਿਰਫ਼ ਇੱਕ ਕੋਰਸ ਨਹੀਂ, ਬਲਕਿ ਨੌਜਵਾਨਾਂ ਲਈ ਖ਼ੁਦ ਨੌਕਰੀ ਦਿੰਦਿਆਂ ਬਣਨ ਦੀ ਸ਼ੁਰੂਆਤ ਹੈ । ਉਨ੍ਹਾਂ ਦੱਸਿਆ ਕਿ ਸਾਲ 2025 ਤਕ ਆਰਸੇਟੀ ਪਟਿਆਲਾ ਵੱਲੋਂ ਹੁਣ ਤੱਕ 9064 ਤੋਂ ਵੱਧ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਜਿਵੇਂ ਕਿ ਫਾਸਟ ਫੂਡ, ਬਿਊਟੀ ਪਾਰਲਰ, ਟੇਲਰਿੰਗ, ਜੁਟ ਉਤਪਾਦ ਆਦਿ ਵਿੱਚ ਸਿਖਲਾਈ ਦਿੱਤੀ ਜਾ ਚੁੱਕੀ ਹੈ । ਅਗਸਤ ਤੋਂ ਨਵੇਂ ਬੈਚ ਸ਼ੁਰੂ ਹੋਣ ਵਾਲੇ ਹਨ, ਜਿਨ੍ਹਾਂ ਵਿੱਚ ਡੇਅਰੀ ਫਾਰਮਿੰਗ, ਮਧੂਮੱਖੀ ਪਾਲਣ, ਕੰਪਿਊਟਰ ਅਕਾਊਂਟਿੰਗ, ਵਰਮੀ ਕੰਪੋਸਟ ਅਤੇ ਜੁਟ ਉਤਪਾਦ ਉਦਯੋਗਿਕਤਾ ਸ਼ਾਮਲ ਹੋਣਗੇ। ਰਜਿਸਟਰੇਸ਼ਨ ਜਾਰੀ ਹੈ । ਜਿਹੜੇ ਨੌਜਵਾਨ ਇਨ੍ਹਾਂ ਕੋਰਸਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਹੇਠ ਲਿਖੇ ਨੰਬਰ ‘ਤੇ ਸੰਪਰਕ ਕਰ ਸਕਦੇ ਹਨ, ਰਜਿਸਟ੍ਰੇਸ਼ਨ ਜਾਰੀ ਹੈ । ਸੀਟਾਂ ਸੀਮਤ ਹਨ ।