
ਆਰ. ਟੀ. ਓ. ਨੇ ਪਟਿਆਲਾ ਆਵਰ ਪ੍ਰਾਈਡ ਤੇ ਮੁਸਕਾਨ ਫਾਊਂਡੇਸ਼ਨ ਜੈਪੁਰ ਦੇ ਸਹਿਯੋਗ ਨਾਲ ਸਕੂਲ ਡਰਾਇਵਰਾਂ ਤੇ ਅਟੈਂਡੈਂਟਸ ਨੂ
- by Jasbeer Singh
- July 14, 2025

ਆਰ. ਟੀ. ਓ. ਨੇ ਪਟਿਆਲਾ ਆਵਰ ਪ੍ਰਾਈਡ ਤੇ ਮੁਸਕਾਨ ਫਾਊਂਡੇਸ਼ਨ ਜੈਪੁਰ ਦੇ ਸਹਿਯੋਗ ਨਾਲ ਸਕੂਲ ਡਰਾਇਵਰਾਂ ਤੇ ਅਟੈਂਡੈਂਟਸ ਨੂੰ ਪੜ੍ਹਾਇਆ ਸੜਕ ਸੁਰੱਖਿਆ ਦਾ ਪਾਠ -ਟਰਾਂਸਪੋਰਪਟ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸaਨ ਵੱਲੋਂ ਸਕੂਲ ਬੱਸਾਂ ਦੇ ਡਰਾਇਵਰਾਂ ਤੇ ਅਟੈਂਡੈਂਟਸ ਲਈ ਰੋਡ ਸੇਫਟੀ ਵਰਕਸ਼ਾਪ -ਸੇਫ ਸਕੂਲ ਵਾਹਨ ਨੀਤੀ ਤਹਿਤ ਸਕੂਲੀ ਬੱਚਿਆਂ ਦੀ ਆਵਾਜਾਈ ਸੁਰੱਖਿਅਤ ਬਣਾਉਣ ਦਾ ਟੀਚਾ- ਆਰ.ਟੀ.ਓ ਬਬਨਦੀਪ ਸਿੰਘ ਵਾਲੀਆ ਪਟਿਆਲਾ, 14 ਜੁਲਾਈ 2025 : ਪਟਿਆਲਾ ਦੇ ਰੀਜ਼ਨਲ ਟਰਾਂਸਪੋਰਟ ਅਫ਼ਸਰ ਪਟਿਆਲਾ ਬਬਨਦੀਪ ਸਿੰਘ ਵਾਲੀਆ ਨੇ ਅੱਜ ਪਟਿਆਲਾ ਆਵਰ ਪ੍ਰਾਈਡ ਅਤੇ ਮੁਸਕਾਨ ਫਾਊਂਡੇਸ਼ਨ ਜੈਪੁਰ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦੀ ਹਰ ਪੱਖੋਂ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੇਫ ਸਕੂਲ ਵਾਹਨ ਨੀਤੀ ਤਹਿਤ ਜ਼ਿਲ੍ਹੇ ਦੇ ਨਿਜੀ ਸਕੂਲਾਂ ਦੀਆਂ ਬੱਸਾਂ ਦੇ ਕਰੀਬ 130 ਡਰਾਇਵਰਾਂ ਤੇ ਅਟੈਂਡੈਂਟਸ ਨੂੰ ਸਕੂਲੀ ਬੱਚਿਆਂ ਦੀ ਸੁਰੱਖਿਆ ਦਾ ਪਾਠ ਪੜ੍ਹਾਇਆ। ਇੱਥੇ ਡੀ.ਏ.ਵੀ. ਗਲੋਬਲ ਸਕੂਲ ਵਿਖੇ ਟਰਾਂਸਪੋਰਟ ਵਿਭਾਗ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਕਰਵਾਈ ਇਸ ਟ੍ਰੇਨਿੰਗ ਵਰਕਸ਼ਾਪ ਦੌਰਾਨ ਡਰਾਇਵਰਾਂ ਤੇ ਬੱਸਾਂ ਦੇ ਅਟੈਂਡੈਂਟਸ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਸਮੇਤ ਕਿਸੇ ਵੀ ਹਾਦਸੇ ਸਮੇਂ ਜਾਨ ਬਚਾਉਣ ਦੀਆਂ ਤਕਨੀਕਾਂ ਅਤੇ ਮੁਢਲੀ ਸਹਾਇਤਾਂ ਦੇ ਢੰਗ ਸਿਖਾਏ ਗਏ। ਇਸ ਮੌਕੇ ਮੁਸਕਾਨ ਫਾਉਂਡੇਸ਼ਨ ਜੈਪੁਰ ਦੀ ਡਾਇਰੈਕਟਰ ਨੇਹਾ ਖੁੱਲ੍ਹਰ ਨੇ ਸੇਫ ਸਕੂਲ ਵਾਹਨ ਨੀਤੀ ਦੇ ਵੱਖ-ਵੱਖ ਪਹਿਲੂਆਂ ਸਮੇਤ ਛੋਟੇ ਬੱਚਿਆਂ ਅਤੇ ਖਾਸ ਕਰਕੇ ਲੜਕੀਆਂ ਦੀ ਬੱਸਾਂ ਅਤੇ ਸਕੂਲਾਂ ਵਿੱਚ ਸੁਰੱਖਿਆ 'ਤੇ ਧਿਆਨ ਕੇਂਦਰਿਤ ਕੀਤਾ। ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਇਹ ਮੁਹਿੰਮ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ 'ਚ ਜਾਰੀ ਰੱਖੀ ਜਾਵੇਗੀ ਤਾਂ ਕਿ ਸਕੂਲ ਵਾਹਨਾਂ ਦੇ ਡਰਾਇਵਰਾਂ ਤੇ ਬੱਸਾਂ ਦੇ ਅਟੈਂਡੈਂਟਸ ਨੂੰ ਸੜਕ ਸੁਰੱਖਿਆ ਨੇਮਾਂ ਅਤੇ ਸੇਫ ਸਕੂਲ ਵਾਹਨ ਨੀਤੀ ਪ੍ਰਤੀ ਸੰਵੇਨਦਸ਼ੀਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਸਕੂਲੀ ਬੱਚਿਆਂ ਦੀ ਸੁਰੱਖਿਅਤ ਸਕੂਲੀ ਆਵਜਾਈ ਨੂੰ ਯਕੀਨੀ ਬਣਾਉਣਾ ਹੈ। ਇਸ ਮੌਕੇ ਪਟਿਆਲਾ ਆਵਰ ਪ੍ਰਾਈਡ ਤੋਂ ਐਚ. ਪੀ. ਐਸ. ਲਾਂਬਾ, ਸੀ. ਐਮ. ਕੌੜਾ, ਪ੍ਰਵੇਸ਼ ਮੰਗਲਾ, ਕਰਨਲ ਕਰਮਿੰਦਰਾ ਸਿੰਘ, ਰਕੇਸ਼ ਕੱਦ, ਪ੍ਰੋ. ਅਸ਼ੋਕ ਵਰਮਾ, ਏ.ਟੀ.ਓ. ਪਟਿਆਲਾ ਮਨਜੋਤ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਤੋਂ ਸੁਖਵੀਰ ਸਿੰਘ ਅਤੇ ਵੱਡੀ ਗਿਣਤੀ ਡਰਾਇਵਰ ਤੇ ਅਟੈਂਡੈਂਟਸ ਵੀ ਮੌਜੂਦ ਸਨ।